ਡਰੱਗ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 5,73,60,595 ਰੁਪਏ ਦੀ ਜਾਇਦਾਦ ਫ੍ਰੀਜ਼

Friday, Nov 15, 2024 - 12:49 PM (IST)

ਡਰੱਗ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 5,73,60,595 ਰੁਪਏ ਦੀ ਜਾਇਦਾਦ ਫ੍ਰੀਜ਼

ਬਟਾਲਾ/ਫਤਹਿਗੜ੍ਹ ਚੂੜੀਆਂ (ਸਾਹਿਲ, ਯੋਗੀ, ਅਸ਼ਵਨੀ, ਬੇਰੀ, ਮਠਾਰੂ, ਬਿਕਰਮਜੀਤ)- ਸਬ-ਡਵੀਜ਼ਨ ਫਤਹਿਗੜ੍ਹ ਚੂੜੀਆਂ ’ਚ ਦਰਜ ਕੁੱਲ 15 ਡਰੱਗ ਸਮੱਗਲਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਇਨ੍ਹਾਂ ਦੀ ਜਾਇਦਾਦ ਫਰੀਜ਼ ਕਰਵਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਕੋਲੋਂ ਫਰੀਜਿੰਗ ਆਰਡਰ ਹਾਸਲ ਕੀਤੇ ਗਏ, ਜੋ ਇਨ੍ਹਾਂ ਨਸ਼ਾ ਸਮੱਗਲਰਾ ਦੇ ਘਰਾਂ ’ਤੇ ਚਿਪਕਾਏ ਗਏ ਹਨ।

ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਫਤਹਿਗੜ੍ਹ ਚੂੜੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਬੱਲਾ ਵਾਲੀ ਵਾਰਡ ਨੰਬਰ-03 ਫਤਹਿਗੜ੍ਹ ਚੂੜੀਆਂ ਦੀ ਕੁੱਲ ਪ੍ਰਾਪਰਟੀ 1,76,05,000, ਜਗਦੀਪ ਸਿੰਘ ਉਰਫ ਹੈਪੀ ਪੁੱਤਰ ਖਜਾਨ ਸਿੰਘ ਵਾਸੀ ਡੁੱਲਟ ਦੀ ਕੁੱਲ ਪ੍ਰਾਪਰਟੀ 25,40,000, ਕੁਲਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ-10 ਨੇੜੇ ਬੂਟੀ ਦਾਸ ਦਾ ਮੰਦਰ ਫਤਹਿਗੜ੍ਹ ਚੂੜੀਆਂ ਦੀ ਕੁੱਲ ਪ੍ਰਾਪਰਟੀ 68,55,000, ਭੁਪਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਅਵਾਣ ਦੀ ਕੁੱਲ ਪ੍ਰਾਪਰਟੀ 73,00,600, ਰਾਜੂ ਮਸੀਹ ਪੁੱਤਰ ਬਾਵਾ ਮਸੀਹ ਵਾਸੀ ਵਾਰਡ ਨੰਬਰ-06 ਫਤਹਿਗੜ੍ਹ ਚੂੜੀਆਂ ਦੀ ਕੁੱਲ ਪ੍ਰਾਪਰਟੀ 10,75,000, ਬੌਬੀ ਪੁੱਤਰ ਯੂਨਸ ਮਸੀਹ ਵਾਸੀ ਵਾਰਡ ਨੰਬਰ-02 ਫਤਹਿਗੜ੍ਹ ਚੂੜੀਆਂ ਦੀ ਕੁੱਲ ਪ੍ਰਾਪਰਟੀ 13,50,000, ਕੁਲਦੀਪ ਕੁਮਾਰ ਉਰਫ ਸੋਨਾ ਪੁੱਤਰ ਅਮਰ ਨਾਥ ਵਾਸੀ ਹਰਦੋਝੰਡੇ ਦੀ ਕੁੱਲ ਪ੍ਰਾਪਰਟੀ 53,95,120, ਰਾਜੂ ਉਰਫ ਸੁਖਰਾਜ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਪੁਰੀਆ ਕਲਾਂ, ਸੁਰਜੀਤ ਸਿੰਘ ਉਰਫ ਕਾਲਾ ਪੁੱਤਰ ਨਾਨਕ ਚੰਦ ਵਾਸੀ ਐਮਾ ਦੀ ਕੁੱਲ ਪ੍ਰਾਪਰਟੀ 30,86,375, ਲਖਬੀਰ ਸਿੰਘ ਉਰਫ ਸੈਂਡੀ ਪੁੱਤਰ ਸੇਵਾ ਸਿੰਘ ਵਾਸੀ ਨਵੀਂ ਅਬਾਦੀ ਬਟਾਲਾ ਦੀ ਕੁੱਲ ਪ੍ਰਾਪਰਟੀ 9,75,000, ਸਿਮਰਨਜੀਤ ਸਿੰਘ ਉਰਫ ਸੰਮਾ ਪੁੱਤਰ ਲੱਖਾ ਸਿੰਘ ਵਾਸੀ ਪੁਰੀਆ ਕਲਾਂ ਦੀ ਕੁੱਲ ਪ੍ਰਾਪਰਟੀ 17,89,000, ਪ੍ਰਧਾਨ ਸਿੰਘ ਉਰਫ ਕਾਲਾ ਪੁੱਤਰ ਜੋਗਾ ਸਿੰਘ ਵਾਸੀ ਨੌਸ਼ਹਰਿਾ ਮੱਝਾ ਸਿੰਘ ਦੀ ਕੁੱਲ ਪ੍ਰਾਪਰਟੀ 6,84,500, ਗੁਰਜੰਟ ਸਿੰਘ ਪੁੱਤਰ ਲੇਟ ਗੁਰਮੁੱਖ ਸਿੰਘ ਵਾਸੀ ਕੋਠੇ ਦੀ ਕੁੱਲ ਪ੍ਰਾਪਰਟੀ 36,24,000, ਸੁਰਜੀਤ ਸਿੰਘ ਸੀਤਾ ਪੁੱਤਰ ਨਰਿੰਜਨ ਸਿੰਘ ਵਾਸੀ ਦਾਲਮ ਦੀ ਕੁੱਲ ਪ੍ਰਾਪਰਟੀ 10,81,000 ਅਤੇ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ ਦੀ ਕੁੱਲ ਪ੍ਰਾਪਰਟੀ 40,00000 ਰੁਪਏ ਫ੍ਰੀਜ਼ਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਲ ਸੰਪਤੀ 5,73,60,595 ਰੁਪਏ ਬਣਦੀ ਹੈ।

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਡੀ. ਐੱਸ. ਪੀ. ਵਿਪਨ ਕੁਮਾਰ ਦੀ ਅਗਵਾਈ ’ਚ ਹਰੀਸ਼ ਬਹਿਲ ਉਪ ਕਪਤਾਨ ਪੁਲਸ ਨਾਰਕੋਟਿਕਸ ਬਟਾਲਾ, ਇੰਸਪੈਕਟਰ ਕਿਰਨਦੀਪ ਸਿੰਘ ਮੁੱਖ ਅਫਸਰ ਥਾਣਾ ਫਤਹਿਗੜ੍ਹ ਚੂੜੀਆਂ, ਇੰਸਪੈਕਟਰ ਪ੍ਰਭਜੋਤ ਸਿੰਘ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ, ਐੱਸ. ਆਈ. ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਬਟਾਲਾ ਵੱਲੋਂ ਇਨ੍ਹਾਂ ਦੇ ਘਰਾਂ ’ਤੇ ਫ੍ਰੀਜ਼ਿੰਗ ਆਰਡਰ ਚਿਪਕਾਏ ਗਏ ਹਨ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਨਸ਼ਾ ਵੇਚਣ ਦਾ ਧੰਦਾ ਬੰਦ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ਼ ਇਸ ਤਰ੍ਹਾਂ ਹੀ ਕਾਰਵਾਈ ਚੱਲਦੀ ਰਹੇਗੀ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News