ਸੋਨਾ 480 ਰੁਪਏ ਫਿਸਲਿਆ, ਚਾਂਦੀ ਦੀ ਕਮਜ਼ੋਰ

02/04/2020 4:49:59 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਗਿਰਾਵਟ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 480 ਰੁਪਏ ਫਿਸਲ ਕੇ ਕਰੀਬ ਇਕ ਹਫਤੇ ਦੇ ਹੇਠਲੇ ਪੱਧਰ 41,890 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ ਅੱਜ 480 ਰੁਪਏ ਫਿਸਲ ਕੇ ਕਰੀਬ ਇਕ ਹਫਤੇ ਦੇ ਹੇਠਲੇ ਪੱਧਰ 41,890 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ। ਚਾਂਦੀ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਰਹੀ। ਇਹ 200 ਰੁਪਏ ਦੀ ਗਿਰਾਵਟ 'ਚ 47,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਇਹ ਸੋਨੇ-ਚਾਂਦੀ ਦਾ 29 ਜਨਵਰੀ ਦੇ ਬਾਅਦ ਦਾ ਹੇਠਲਾ ਪੱਧਰ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 9.70 ਡਾਲਰ ਟੁੱਟ ਕੇ 1,568.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 10.10 ਡਾਲਰ ਦੀ ਗਿਰਾਵਟ 'ਚ 1,572.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਤੇਜ਼ੀ ਰਹਿਣ ਨਾਲ ਸੋਨੇ 'ਤੇ ਦਬਾਅ ਰਿਹਾ। ਡਾਲਰ ਦੀ ਮਜ਼ਬੂਤੀ ਨਾਲ ਦੁਨੀਆ ਦੀਆਂ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨਾ ਮਹਿੰਗਾ ਹੋ ਗਿਆ। ਇਸ ਨਾਲ ਮੰਗ ਘੱਟ ਰਹੀ ਅਤੇ ਸੋਨੇ ਦੇ ਭਾਅ ਟੁੱਟ ਗਏ।
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੇ ਉਲਟ ਚਾਂਦੀ ਹਾਜ਼ਿਰ 0.05 ਡਾਲਰ ਚਮਕ ਕੇ 17.72 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News