ਸੋਨਾ ਖਰੀਦਦਾਰਾਂ ਲਈ ਬੁਰੀ ਖ਼ਬਰ, ਹੁਣ ਜੇਬ ਹੋਵੇਗੀ ਹੋਰ ਢਿੱਲੀ

09/01/2020 7:17:53 PM

ਨਵੀਂ ਦਿੱਲੀ— ਸੋਨਾ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਝਟਕਾ ਹੀ ਝਟਕਾ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਤੋਂ ਬਾਅਦ ਸਥਾਨਕ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ ਹੋਰ ਚੜ੍ਹ ਗਈ ਹੈ। ਸੋਨੇ ਦੀ ਕੀਮਤ 52,963 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਗੋਲਡ ਈ. ਟੀ. ਐੱਫ. ਵਰਗੇ ਨਿਵੇਸ਼ਾਂ ਦੀ ਮੰਗ ਲਗਾਤਾਰ ਵਧੀ ਹੈ, ਜਿਸ ਨਾਲ ਇਸ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਫਿਜੀਕਲ ਤੌਰ 'ਤੇ ਸੋਨੇ ਦੀ ਮੰਗ ਇਸ ਦੀਆਂ ਕੀਮਤਾਂ ਚੜ੍ਹਨ ਨਾਲ ਘਟੀ ਹੈ।

ਉੱਥੇ ਹੀ, ਇਸ ਦੌਰਾਨ ਚਾਂਦੀ 2,246 ਰੁਪਏ ਦੀ ਤੇਜ਼ੀ ਨਾਲ 72,793 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਦਿਨ 70,547 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਇਸ ਦੀ ਜਾਣਕਾਰੀ ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਦਿੱਤੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਬਾਜ਼ਾਂਰ 'ਚ ਤੇਜ਼ੀ ਦੇ ਹਿਸਾਬ ਨਾਲ ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 'ਚ ਤੇਜ਼ੀ ਆਈ। ਹਾਲਾਂਕਿ, ਰੁਪਏ 'ਚ ਲਾਭ ਦਰਜ ਹੋਣ ਨਾਲ ਸੋਨੇ ਦੀ ਤੇਜ਼ੀ 'ਤੇ ਕੁਝ ਵਿਰਾਮ ਲੱਗ ਗਿਆ।''

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,988 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ, ਜਦੋਂ ਕਿ ਚਾਂਦੀ 28.77 ਡਾਲਰ ਪ੍ਰਤੀ ਔਂਸ 'ਤੇ ਸੀ। ਪਟੇਲ ਨੇ ਕਿਹਾ ਕਿ ਡਾਲਰ 'ਚ ਗਿਰਾਵਟ ਕਾਰਨ ਸੋਨੇ ਦੀ ਤੇਜ਼ੀ ਜਾਰੀ ਰਹੀ।


Sanjeev

Content Editor

Related News