ਅਣਰਿਜ਼ਰਵਡ ਟਿਕਟਾਂ ਲੈ ਕੇ ਸਫ਼ਰ ਕਰਨ ਵਾਲਿਆਂ ਲ਼ਈ ਰਾਹਤ ਭਰੀ ਖ਼ਬਰ, ਹੁਣ ਨਹੀਂ ਹੋਵੇਗੀ ਦਿੱਕਤ

05/10/2024 2:42:07 PM

ਚੰਡੀਗੜ੍ਹ (ਲਲਨ) : ਅਣਰਿਜ਼ਰਵਡ ਟਿਕਟਾਂ ਲੈ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਅਣਰਿਜ਼ਰਵਡ ਟਿਕਟਾਂ ਲਈ ਨਾ ਲਾਈਨਾਂ ’ਚ ਲੱਗੇ ਰਹਿਣ ਦੀ ਲੋੜ ਰਹੀ ਹੈ ਤੇ ਨਾ ਹੀ ਟਿਕਟ ਲੈਣ ਲਈ ਖੁੱਲ੍ਹੇ ਪੈਸਿਆਂ ਦੀ ਸਮੱਸਿਆ ਰਹੇਗੀ। ਹੁਣ ਅਣਰਿਜ਼ਰਵਡ ਟਿਕਟ ਯੂ. ਟੀ. ਐੱਸ.ਮੋਬਾਇਲ ਐਪ ਰਾਹੀਂ ਵੀ ਲਈ ਜਾ ਸਕਦੀ ਹੈ। ਇੰਨਾ ਹੀ ਨਹੀਂ, ਜੇ ਤੁਸੀਂ ਲਾਈਨ ’ਚ ਖੜ੍ਹੇ ਹੋ ਕੇ ਟਿਕਟ ਕਾਊਂਟਰ ਤੋਂ ਟਿਕਟ ਲੈ ਰਹੇ ਹੋ ਤਾਂ ਅਜਿਹੇ ਯਾਤਰੀ ਵੀ ਕਿਊ. ਆਰ. ਕੋਡ ਰਾਹੀਂ ਆਨਲਾਈਨ ਅਦਾਇਗੀ ਕਰ ਕੇ ਟਿਕਟ ਖ਼ਰੀਦ ਸਕਦੇ ਹਨ। ਇਸ ਸਹੂਲਤ ਦੀ ਮਦਦ ਨਾਲ ਤੁਸੀਂ ਮਹੀਨਾਵਾਰ, ਸੀਜ਼ਨਲ ਟਿਕਟਾਂ ਤੇ ਤਿਮਾਹੀ ਸੀਜ਼ਨ ਟਿਕਟਾਂ ਵੀ ਬੁੱਕ ਕਰ ਸਕਦੇ ਹੋ। ਰੇਲਵੇ ਨੇ ਆਨਲਾਈਨ ਅਦਾਇਗੀ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਪੈਸ਼ਲ ਕਾਊਂਟਰ ਵੀ ਖੋਲ੍ਹ ਦਿੱਤਾ ਹੈ। ਰੇਲਵੇ ਸਟੇਸ਼ਨ ਆਉਣ ਵਾਲੇ ਯਾਤਰੀਆਂ ਨੂੰ ਕੁਝ ਮੁਲਾਜ਼ਮ ਇਸ ਬਾਰੇ ਜਾਣਕਾਰੀ ਵੀ ਦੇ ਰਹੇ ਹਨ। ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਅਣਰਿਜ਼ਰਵਡ ਟਿਕਟ ਆਨਲਾਈਨ ਅਦਾਇਗੀ ਰਾਹੀਂ ਲੈਣ ਵਾਲਿਆਂ ਦੀ ਗਿਣਤੀ ਚੰਡੀਗੜ੍ਹ ’ਚ 15 ਤੋਂ 20 ਫ਼ੀਸਦੀ ਤੱਕ ਪਹੁੰਚ ਗਈ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਪੈਸੰਜਰ ਰੇਲਾਂ ਬੰਦ ਹੋਣ ਕਾਰਨ ਹੁਣ ਆਨਲਾਈਨ ਟਿਕਟ ਲੈਣ ’ਚ ਗਿਰਾਵਟ ਆ ਰਹੀ ਹੈ।

ਇਹ ਵੀ ਪੜ੍ਹੋ : ਆਪਣੇ ਦਾਦੇ ਦੀ ਗੱਡੀ 'ਚ ਬੈਠ ਕੇ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ
ਲੰਬੀਆਂ ਲਾਈਨਾਂ ਅਤੇ ਖੁੱਲ੍ਹੇ ਰੁਪਏ ਦੀ ਸਮੱਸਿਆ ਤੋਂ ਰਾਹਤ
ਅਣਰਿਜ਼ਰਵਡ ਟਿਕਟ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਟਿਕਟ ਲੈਣ ਲਈ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ। ਯਾਤਰੀ ਰੇਲਵੇ ਸਟੇਸ਼ਨ ਦੇ 5 ਕਿਲੋਮੀਟਰ ਦੇ ਦਾਇਰੇ ਤੋਂ 24 ਘੰਟੇ ਪਹਿਲਾਂ ਅਣਰਿਜ਼ਰਵਡ ਟਿਕਟਾਂ ਲੈ ਸਕਦੇ ਹਨ। ਹੁਣ ਰੇਲਵੇ ਸਟੇਸ਼ਨ ’ਤੇ ਟਿਕਟ ਲੈਣ ਲਈ ਲਾਈਨਾਂ ’ਚ ਖੜ੍ਹੇ ਹੋ ਕੇ ਖੁੱਲ੍ਹੇ ਪੈਸਿਆਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਸਬੰਧੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਰਿਜ਼ਰਵਡ ਟਿਕਟ ਯਾਤਰੀ 24 ਘੰਟੇ ਪਹਿਲਾਂ ਲੈ ਸਕਦੇ ਹਨ। ਇਸ ਸਹੂਲਤ ਰਾਹੀਂ ਟਿਕਟ ਲੈਣ ਲਈ ਯਾਤਰੀ ਨੂੰ ਸਟੇਸ਼ਨ ਤੋਂ 5 ਕਿਲੋਮੀਟਰ ਦੇ ਦਾਇਰੇ ’ਚ ਆ ਕੇ ਟਿਕਟ ਲੈਣੀ ਹੋਵੇਗੀ। ਰੇਲਵੇ ਸਟੇਸ਼ਨ 'ਤੇ ਆ ਕੇ ਰਿਜ਼ਰਵਡ ਟਿਕਟਾਂ ਨਹੀਂ ਮਿਲਣਗੀਆਂ। ਪਹਿਲਾਂ ਯਾਤਰੀ ਬੁਕਿੰਗ ਕਲਰਕ 'ਤੇ ਆਪਣੇ 10 ਜਾਂ 5 ਰੁਪਏ ਨਾ ਦੇਣ ਦਾ ਦੋਸ਼ ਲਾਉਂਦੇ ਸਨ ਪਰ ਆਨਲਾਈਨ ਬੁਕਿੰਗ 'ਚ ਉਹ ਕਿਊ. ਆਰ. ਕੋਡ ਰਾਹੀਂ ਪੂਰੀ ਅਦਾਇਗੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਅੱਧੀ ਰਾਤ ਨੂੰ ਗੈਸ ਲੀਕ, ਇਲਾਕਾ ਕਰ 'ਤਾ ਸੀਲ, ਮੌਕੇ 'ਤੇ ਪੁੱਜੇ ਸਿਹਤ ਮੰਤਰੀ (ਵੀਡੀਓ)
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਬਣਾਇਆ ਸਪੈਸ਼ਲ ਕਾਊਂਟਰ
ਆਨਲਾਈਨ ਅਦਾਇਗੀ ਨੂੰ ਉਤਸ਼ਾਹਿਤ ਕਰਨ ਲਈ ਅੰਬਾਲਾ ਡਵੀਜ਼ਨ ਨੇ ਚੰਡੀਗੜ੍ਹ ਵੱਲ ਇਕ ਕਾਊਂਟਰ 'ਤੇ ਕਿਊ.ਆਰ. ਕੋਡ ਤਹਿਤ ਟਿਕਟਾਂ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਅਣ-ਰਿਜ਼ਰਵ ਟਿਕਟਾਂ ਲਈ 8 ਟਿਕਟ ਕਾਊਂਟਰ ਬਣਾਏ ਗਏ ਹਨ। ਇੱਥੇ ਸਿਰਫ਼ ਆਨਲਾਈਨ ਅਦਾਇਗੀ ਲਈ ਟਿਕਟ ਕਾਊਂਟਰ ਖੋਲ੍ਹਿਆ ਗਿਆ ਹੈ।
ਯੂ. ਟੀ. ਐੱਸ. ਮੋਬਾਇਲ ਐਪ ਤੋਂ ਲਈ ਜਾ ਸਕਦੀ ਹੈ ਪਲੇਟਫਾਰਮ ਟਿਕਟ
ਯੂ. ਟੀ. ਐੱਸ. ਐਪ ਤਹਿਤ ਯਾਤਰੀ ਕਈ ਤਰ੍ਹਾਂ ਦੀਆਂ ਟਿਕਟਾਂ ਲੈ ਸਕਦੇ ਹਨ। ਯਾਤਰੀ ਇਸ ਐਪ ਰਾਹੀਂ ਪਲੇਟਫਾਰਮ ਟਿਕਟ ਵੀ ਲੈ ਸਕਦੇ ਹਨ। ਯਾਤਰੀ ਮਹੀਨਾਵਾਰ, ਸੀਜ਼ਨਲ ਟਿਕਟਾਂ, ਤਿਮਾਹੀ ਟਿਕਟਾਂ ਵਰਗੀਆਂ ਅਣਰਿਜ਼ਰਵਡ ਟਿਕਟਾਂ ਵੀ ਲੈ ਸਕਦੇ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਮਕਾਜੀ ਯਾਤਰੀ ਅਣ-ਰਿਜ਼ਰਵ ਟਿਕਟਾਂ ਤੇ ਮਹੀਨਾਵਾਰ, ਸੀਜ਼ਨਲ ਟਿਕਟਾਂ ਲਈ ਘੰਟਿਆਂਬੱਧੀ ਲਾਈਨਾਂ ’ਚ ਖੜ੍ਹੇ ਰਹਿੰਦੇ ਸਨ। ਇਸ ਸਹੂਲਤ ਤੋਂ ਬਾਅਦ ਹੁਣ ਅਜਿਹੇ ਯਾਤਰੀਆਂ ਨੂੰ ਕਤਾਰ ''ਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਮੋਬਾਇਲ ਤੋਂ ਹੀ ਟਿਕਟ ਲੈ ਕੇ ਯਾਤਰਾ ਸ਼ੁਰੂ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


Babita

Content Editor

Related News