ਮੁੰਬਈ ਹਵਾਈ ਅੱਡੇ ''ਤੇ 8.37 ਕਰੋੜ ਰੁਪਏ ਦਾ ਸੋਨਾ, ਇਲੈਕਟ੍ਰਾਨਿਕ ਸਮਾਨ ਜ਼ਬਤ, 10 ਲੋਕ ਗ੍ਰਿਫ਼ਤਾਰ

05/06/2024 10:45:17 AM

ਮੁੰਬਈ (ਭਾਸ਼ਾ)- ਕਸਟਮ ਵਿਭਾਗ ਨੇ ਮੁੰਬਈ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚਾਰ ਦਿਨ ਤੱਕ ਚਲਾਈ ਗਈ ਮੁਹਿੰਮ ਦੌਰਾਨ 8.37 ਕਰੋੜ ਰੁਪਏ ਦਾ 12.47 ਕਿਲੋਗ੍ਰਾਮ ਸੋਨਾ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ ਕੀਤਾ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਮੁਹਿੰਮ 29 ਅਪ੍ਰੈਲ ਤੋਂ 2 ਮਈ ਤੱਕ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚਲਾਈ ਗਈ ਸੀ। ਜ਼ਬਤ ਕੀਤਾ ਗਿਆ ਸੋਨਾ ਵੱਖ-ਵੱਖ ਯਾਤਰੀਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਛੁਪਾ ਕੇ ਰੱਖਿਆ ਗਿਆ ਸੀ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਬੰਧ ਵਿਚ 5 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਹਵਾਈ ਅੱਡੇ 'ਤੇ ਠੇਕੇ 'ਤੇ ਕੰਮ ਕਰਦੇ ਇਕ ਭਾਰਤੀ ਨਾਗਰਿਕ ਨੂੰ ਫੜ ਕੇ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਜਾਰੀ ਬਿਆਨ ਅਨੁਸਾਰ, ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਦੀ ਪਾਣੀ ਦੀ ਬੋਤਲ 'ਚੋਂ ਮੋਮ ਦੇ ਰੂਪ ਵਿਚ 2.58 ਕਿਲੋਗ੍ਰਾਮ ਸੋਨੇ ਦੇ 8 ਟੁਕੜੇ ਬਰਾਮਦ ਹੋਏ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਕ ਹੋਰ ਮਾਮਲੇ 'ਚ ਦੁਬਈ ਤੋਂ ਆ ਰਹੇ ਚਾਰ ਭਾਰਤੀ ਨਾਗਰਿਕਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਅੰਡਰਗਾਰਮੈਂਟਸ ਅਤੇ ਸਰੀਰ 'ਚ ਲੁਕਾ ਕੇ ਰੱਖਿਆ 3.335 ਕਿਲੋ ਸੋਨਾ ਬਰਾਮਦ ਕੀਤਾ ਗਿਆ। ਰੀਲੀਜ਼ ਅਨੁਸਾਰ, ਚਾਰਾਂ ਨੂੰ ਬਾਅਦ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਹਾਜ਼ ਵਿਚ ਸੀਟ ਦੇ ਹੇਠਾਂ ਪਾਈਪ 'ਚੋਂ ਡੇਢ ਕਿਲੋ ਭਾਰ ਦੀਆਂ 6 ਸੋਨੇ ਦੀਆਂ ਬਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਸਟਮ ਕਰਮਚਾਰੀਆਂ ਨੇ 15 ਹੋਰ ਭਾਰਤੀ ਨਾਗਰਿਕਾਂ ਨੂੰ ਵੀ ਰੋਕਿਆ, ਜਿਨ੍ਹਾਂ 'ਚ 10 ਦੁਬਈ ਤੋਂ, 2 ਮਸਕਟ ਤੋਂ ਅਤੇ ਇਕ-ਇਕ ਅਬੂ ਧਾਬੀ, ਬਹਿਰੀਨ ਅਤੇ ਜੇਦਾਹ ਤੋਂ ਆਏ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਨੇ ਆਪਣੇ ਸਰੀਰ 'ਤੇ ਅੰਡਰਵੀਅਰ, ਜੀਨਸ ਦੀਆਂ ਜ਼ੇਬਾਂ, ਬੈਗ ਅਤੇ ਹੋਰ ਤਰੀਕਿਆਂ ਨਾਲ 5.32 ਕਿਲੋ ਸੋਨਾ ਲੁਕੋਇਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਦੁਬਈ ਤੋਂ ਆ ਰਹੇ ਇਕ ਹੋਰ ਭਾਰਤੀ ਨਾਗਰਿਕ ਨੂੰ ਵੀ ਰੋਕਿਆ ਗਿਆ ਅਤੇ ਉਸ ਕੋਲੋਂ ਕੀਮਤੀ ਸਮਾਨ ਦੀ ਤਸਕਰੀ ਕੀਤੀ ਗਈ। ਉਸ ਕੋਲੋਂ 14.21 ਲੱਖ ਰੁਪਏ ਦੇ 9 ਆਈਫੋਨ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਵੀ ਜ਼ਬਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News