ਮਨੋਰੰਜਨ ਜਗਤ ਤੋਂ ਆਈ ਬੁਰੀ ਖ਼ਬਰ, ਸਟੇਜ 'ਤੇ ਪਰਫਾਰਮ ਕਰਦਿਆਂ ਤੋੜਿਆ ਅਦਾਕਾਰ ਨੇ ਦਮ

Monday, May 13, 2024 - 06:00 PM (IST)

ਐਂਟਰਟੇਨਮੈਂਟ ਡੈਸਕ : ਇਸ ਵੇਲੇ ਦੀ ਵੱਡੀ ਤੇ ਦੁਖਦਾਈ ਖ਼ਬਰ ਮਰਾਠੀ ਫ਼ਿਲਮ ਇੰਡਸਟਰੀ ਤੋਂ ਆ ਰਹੀ ਹੈ। ਦਿੱਗਜ ਅਭਿਨੇਤਾ ਸਤੀਸ਼ ਜੋਸ਼ੀ ਦਾ 12 ਮਈ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ। ਅਦਾਕਾਰ ਦੀ ਮੌਤ ਨਾਲ ਪੂਰੇ ਮਰਾਠੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਸਾਹਿਤਕਾਰ ਸੁਰਜੀਤ ਪਾਤਰ ਦੇ ਸਸਕਾਰ 'ਤੇ ਭੁੱਬਾਂ ਮਾਰ ਰੋਏ CM ਮਾਨ, ਦੇਖੋ ਅੱਖਾਂ ਨਮ ਕਰਦੀਆਂ ਤਸਵੀਰਾਂ

ਦੱਸ ਦਈਏ ਕਿ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਦੋਸਤ ਰਾਜੇਸ਼ ਦੇਸ਼ਪਾਂਡੇ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਤੀਸ਼ ਦੀ ਸਟੇਜ 'ਤੇ ਪ੍ਰਦਰਸ਼ਨ ਦੌਰਾਨ ਮੌਤ ਹੋਈ ਸੀ। ਰਾਜੇਸ਼ ਦੇਸ਼ਪਾਂਡੇ ਨੇ ਫੇਸਬੁੱਕ 'ਤੇ ਲਿਖਿਆ, ''ਸਾਡੇ ਸੀਨੀਅਰ ਦੋਸਤ ਅਭਿਨੇਤਾ ਸਤੀਸ਼ ਜੋਸ਼ੀ ਦਾ ਅੱਜ ਨਾਟਕ ਖੇਡਦਾ ਅਚਾਨਕ ਸਟੇਜ ਤੋਂ ਹੇਠਾਂ ਡਿੱਗ ਗਿਆ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ 'ਓਮ ਸ਼ਾਂਤੀ ਓਮ' 'ਚ ਵੀ ਸ਼ਾਹਰੁਖ ਖ਼ਾਨ ਨਾਲ ਕੰਮ ਕੀਤਾ! ਦੱਸ ਦਈਏ ਕਿ ਇਹ ਘਟਨਾ 'ਸ੍ਰੀਜਨ ਦਿ ਕ੍ਰਿਏਸ਼ਨ' ਦੇ ਪ੍ਰੋਗਰਾਮ 'ਚ ਨਹੀਂ ਵਾਪਰੀ। ਕਿਉਂਕਿ ਕਿਸੇ ਨੇ ਅਜਿਹੀ ਖ਼ਬਰ ਛਾਪੀ ਹੈ.. ਅੱਜ ਦੁਪਹਿਰ 11 ਵਜੇ ਬ੍ਰਾਹਮਣ ਸਭਾ ਦੇ ਗਿਰਗਾਓਂ ਥੀਏਟਰ ਵਿਖੇ ਇੱਕ ਸ਼ਾਰਟ ਡਰਾਮਾ ਦੀ ਪੇਸ਼ਕਾਰੀ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਰਕਿਸ਼ਨ ਦਾਸ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।''

ਇਹ ਖ਼ਬਰ ਵੀ ਪੜ੍ਹੋ - ਕਰੀਨਾ ਕਪੂਰ ਘਿਰੀ ਮੁਸ਼ਕਿਲਾਂ 'ਚ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਸਤੀਸ਼ ਜੋਸ਼ੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਮਰਾਠੀ ਸਿਨੇਮਾ ਵਿੱਚ ਆਪਣੀ ਖ਼ਾਸ ਛਾਪ ਛੱਡੀ ਹੈ। ਉਹ ਆਪਣੇ ਕਈ ਸੀਰੀਅਲਾਂ ਨਾਲ ਮਹਾਰਾਸ਼ਟਰੀ ਘਰਾਂ ਵਿਚ ਇੱਕ ਮਸ਼ਹੂਰ ਨਾਮ ਬਣ ਗਿਆ। ਉਹ ਜ਼ੀ ਮਰਾਠੀ ਚੈਨਲ 'ਤੇ ਪ੍ਰਸਾਰਿਤ ਸੀਰੀਅਲ 'ਭਾਗਿਆਲਕਸ਼ਮੀ' ਵਿਚ ਆਪਣੀ ਭੂਮਿਕਾ ਲਈ ਕਾਫੀ ਮਸ਼ਹੂਰ ਹੋਏ ਸਨ। ਉਸ ਨੇ ਆਪਣੇ ਨਾਟਕਾਂ ਅਤੇ ਫ਼ਿਲਮਾਂ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ। ਅਨੁਭਵੀ ਅਭਿਨੇਤਾ ਮੁੱਖ ਤੌਰ 'ਤੇ ਵਰਿੰਦਰ ਪ੍ਰਧਾਨ ਦੁਆਰਾ ਨਿਰਦੇਸ਼ਿਤ ਸੀਰੀਅਲਾਂ ਦਾ ਹਿੱਸਾ ਸੀ। ਉਸ ਨੇ ਸਾਹਿਤ ਸੰਘ ਦੇ ਨਾਟਕ ਮੱਛਕਟਿਕਾ ਵਿਚ ਕੰਮ ਕੀਤਾ। ਅਦਾਕਾਰ ਦੇ ਅਚਾਨਕ ਦਿਹਾਂਤ ਕਾਰਨ ਇੰਡਸਟਰੀ ਸਦਮੇ ਵਿਚ ਹੈ ਅਤੇ ਸੋਗ ਵਿੱਚ ਡੁੱਬੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News