ਸੋਨੇ ਨੇ ਨਿਵੇਸ਼ਕਾਂ ਨੂੰ ਬੈਂਕ FD ਤੋਂ ਪੰਜ ਗੁਣਾ ਕੀਤਾ ਮਾਲੋਮਾਲ, ਇੰਨਾ ਰਿਹਾ ਰਿਟਰਨ

Sunday, Oct 04, 2020 - 08:15 PM (IST)

ਸੋਨੇ ਨੇ ਨਿਵੇਸ਼ਕਾਂ ਨੂੰ ਬੈਂਕ FD ਤੋਂ ਪੰਜ ਗੁਣਾ ਕੀਤਾ ਮਾਲੋਮਾਲ, ਇੰਨਾ ਰਿਹਾ ਰਿਟਰਨ

ਨਵੀਂ ਦਿੱਲੀ— ਨਵੰਬਰ 'ਚ ਅਮਰੀਕਾ 'ਚ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਵਿਡ-19 ਕਾਰਨ ਹਸਪਤਾਲ 'ਚ ਦਾਖ਼ਲ ਹੋਣ ਨਾਲ ਗਲੋਬਲ ਅਨਿਸ਼ਚਿਤਤਾਵਾਂ ਵੱਧ ਗਈਆਂ ਹਨ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੇਜ਼ੀ ਆ ਰਹੀ ਹੈ। ਹਾਲਾਂਕਿ, ਭਾਰਤ ਦੇ ਜਿਊਲਰਾਂ ਦਾ ਮੰਨਣਾ ਹੈ ਕਿ ਕੀਮਤਾਂ 'ਚ ਵਾਧਾ ਥੋੜ੍ਹੇ ਸਮੇਂ ਲਈ ਰੁਕਾਵਟ ਖੜ੍ਹੀ ਕਰ ਸਕਦਾ ਹੈ ਪਰ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਇਸ ਦੀ ਕੀਮਤ ਨੂੰ ਸਮਝਣ ਵਾਲੇ ਖਰੀਦਦਾਰ ਬਾਜ਼ਾਰ 'ਚ ਜ਼ਰੂਰ ਪਰਤਣਗੇ।

ਭਾਰਤ 800-850 ਟਨ ਦੀ ਸਾਲਾਨਾ ਖਪਤ ਦੇ ਨਾਲ ਦੁਨੀਆ 'ਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਸ ਸੋਨੇ ਨੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ 25 ਫੀਸਦੀ ਤੋਂ ਵੱਧ ਰਿਟਰਨ ਦਿੱਤਾ ਹੈ। ਇਹ ਬੈਂਕ ਦੀ ਇਕ ਸਾਲ ਵਾਲੀ ਐੱਫ. ਡੀ. 'ਤੇ ਮੌਜੂਦਾ ਸਮੇਂ ਮਿਲ ਰਹੇ ਲਗਭਗ 5 ਫੀਸਦੀ ਰਿਟਰਨ ਤੋਂ ਪੰਜ ਗੁਣਾ ਹੈ।

ਇਹ ਵੀ ਪੜ੍ਹੋਬਜਾਜ ਦੇ ਇਨ੍ਹਾਂ ਮੋਟਰਸਾਈਕਲਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਦੇਖੋ ਨਵੇਂ ਮੁੱਲ

ਇਸ ਵਾਰ ਕੀਮਤਾਂ ਵਧਣ ਦਾ ਖਦਸ਼ਾ-
ਪਿਛਲੇ ਮਹੀਨੇ ਸੋਨੇ ਦੀਆਂ ਕੀਮਤਾਂ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਹੇਠਾਂ ਆ ਗਈਆਂ ਸਨ ਪਰ ਵੀਰਵਾਰ ਨੂੰ ਹਾਜ਼ਾਰ ਬਾਜ਼ਾਰ 'ਚ ਕੀਮਤਾਂ ਇਕ ਵਾਰ ਫਿਰ ਵੱਧ ਕੇ 50,413 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹ ਗਈਆਂ। ਮਲਾਬਾਰ ਗੋਲਡ ਐਂਡ ਡਾਇਮੰਡਜ਼ ਦੇ ਚੇਅਰਮੈਨ, ਅਹਦਮ ਐੱਮ. ਪੀ. ਨੇ ਕਿਹਾ, ''8 ਹਫ਼ਤਿਆਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ ਅਤੇ ਇਸ ਵਾਰ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਭਾਰੀ ਅਨਿਸ਼ਚਿਤਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਕੋਵਿਡ-19 ਸੰਕ੍ਰਿਮਤ ਹੋਣ ਤੋਂ ਬਾਅਦ ਨਿਵੇਸ਼ਕ ਜੋਖਮ ਤੋਂ ਬਚਣ ਦੇ ਮੂਡ 'ਚ ਹਨ। ਇਸ ਤੋਂ ਇਲਾਵਾ ਅਮਰੀਕਾ ਚੋਣਾਂ ਤੋਂ ਪਹਿਲਾਂ ਵਿਸ਼ਵ ਭਰ 'ਚ ਆਰਥਿਕ ਅਸਥਿਰਤਾ ਕਾਰਨ ਸੋਨਾ ਇਕ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਉਭਰਿਆ ਹੈ।''

ਉਨ੍ਹਾਂ ਕਿਹਾ ਕਿ ਮਹਾਮਾਰੀ ਵਿਚਕਾਰ ਸੋਨਾ ਮਹਿੰਗਾ ਹੋਣ ਨਾਲ ਗਹਿਣਿਆਂ ਦੀ ਵਿਕਰੀ 'ਤੇ ਵੀ ਜ਼ਰੂਰ ਪ੍ਰਭਾਵ ਪਵੇਗਾ ਪਰ ਇਹ ਥੋੜ੍ਹੇ ਸਮੇਂ ਲਈ ਹੋਵੇਗਾ। ਇਕ ਵਾਰ ਗਾਹਕਾਂ ਨੂੰ ਨਵੀਆਂ ਕੀਮਤਾਂ ਦੀ ਆਦਤ ਪੈ ਗਈ ਤਾਂ ਤਿਉਹਾਰਾਂ ਅਤੇ ਵਿਆਹਾਂ ਦੇ ਮੌਸਮ 'ਚ ਵਿਕਰੀ ਤੇਜ਼ੀ ਹਾਸਲ ਕਰੇਗੀ।

ਇਹ ਵੀ ਪੜ੍ਹੋਸੋਨੇ 'ਤੇ ਸਰਕਾਰ ਦੇਣ ਜਾ ਰਹੀ ਹੈ ਵੱਡੀ ਖ਼ੁਸ਼ਖ਼ਬਰੀ, ਗਰੀਬਾਂ ਨੂੰ ਵੀ ਫਾਇਦਾ


author

Sanjeev

Content Editor

Related News