ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਕਿੰਨੀ ਵਧੀ ਕੀਮਤ?
Friday, Sep 01, 2017 - 04:03 PM (IST)

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਰਹੇ ਮਿਸ਼ਰਿਤ ਰੁੱਖ ਦੌਰਾਨ ਘੱਟ ਕੀਮਤ 'ਤੇ ਖੁਦਰਾ ਗਹਿਣਿਆਂ ਦੀ ਮੰਗ ਆਉਣ ਨਾਲ ਅੱਜ ਦਿੱਲੀ ਸ਼ਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਦੋ ਦਿਨ ਦੀ ਗਿਰਾਵਟ ਨਾਲ ਉਭਰਦਾ ਹੋਇਆ 200 ਰੁਪਏ ਚਮਕ ਕੇ 30,200 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉਦਯੌਗਿਕ ਗਾਹਕੀ ਆਉਣ ਨਾਲ ਚਾਂਦੀ ਵੀ 700 ਰੁਪਏ ਮਹਿੰਗੀ ਹੋ ਕੇ 41,200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.80 ਡਾਲਰ ਫਿਸਲ ਕੇ 1,319.60 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਹਾਲਾਂਕਿ 2.4 ਡਾਲਰ ਫਿਸਲ ਕੇ 1,319.60 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦ ਹਾਲਾਂਕਿ 2.4 ਡਾਲਰ ਚਮਕ ਕੇ 1,324.60 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.05 ਡਾਲਰ ਦੇ ਵਾਧੇ ਨਾਲ 17.54 ਡਾਲਰ ਪ੍ਰਤੀ ਓਂਸ 'ਤੇ ਬੋਲੀ ਗਈ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਵੀ ਘਰੇਲੂ ਬਾਜ਼ਾਰ 'ਚ ਪੀਲੀ ਧਾਤੂ ਨੂੰ ਬਲ ਮਿਲਿਆ ਹੈ।