ਸਕੂਲਾਂ ਦੀਆਂ ਕੈਂਟੀਨਾਂ ਤੇ ਆਲੇ-ਦੁਆਲੇ ਦੇ ਦਾਇਰੇ ''ਚ ਐਨਰਜੀ ਡਰਿੰਕਸ ਦੀ ਵਿਕਰੀ ''ਤੇ 1 ਸਾਲ ਲਈ ਲਗਾਈ ਰੋਕ

Sunday, Apr 26, 2026 - 05:08 AM (IST)

ਸਕੂਲਾਂ ਦੀਆਂ ਕੈਂਟੀਨਾਂ ਤੇ ਆਲੇ-ਦੁਆਲੇ ਦੇ ਦਾਇਰੇ ''ਚ ਐਨਰਜੀ ਡਰਿੰਕਸ ਦੀ ਵਿਕਰੀ ''ਤੇ 1 ਸਾਲ ਲਈ ਲਗਾਈ ਰੋਕ

ਲੁਧਿਆਣਾ (ਸਹਿਗਲ) : ਬੱਚਿਆਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਮਾਪੇ ਹਮੇਸ਼ਾ ਚਿੰਤਤ ਰਹਿੰਦੇ ਹਨ, ਪਰ ਖਾਣ-ਪੀਣ ਦੀਆਂ ਵਸਤੂਆਂ ਨੂੰ ਲੈ ਕੇ ਮੈਡੀਕਲ ਮਾਹਿਰ ਵੀ ਪਰੇਸ਼ਾਨ ਹਨ। ਅਕਸਰ ਮਾਹਿਰਾਂ ਵੱਲੋਂ ਬੱਚਿਆਂ ਨੂੰ ਜੰਕ ਜਾਂ ਫਾਸਟ ਫੂਡ ਅਤੇ ਐਨਰਜੀ ਡਰਿੰਕਸ ਦੇ ਸੇਵਨ ਤੋਂ ਸਾਵਧਾਨ ਕੀਤਾ ਜਾਂਦਾ ਹੈ। ਇਸੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਦੇ ਫੂਡ ਸੇਫਟੀ ਕਮਿਸ਼ਨਰ ਕਮਲਜੀਤ ਸਿੰਘ ਬਰਾੜ ਨੇ ਸਕੂਲਾਂ ਦੀਆਂ ਕੈਂਟੀਨਾਂ ਸਮੇਤ ਪੇਂਡੂ ਖੇਤਰਾਂ ਵਿੱਚ ਸਕੂਲ ਕੰਪਲੈਕਸ ਦੇ 100 ਮੀਟਰ ਅਤੇ ਸ਼ਹਿਰੀ ਇਲਾਕਿਆਂ ਵਿੱਚ 50 ਮੀਟਰ ਦੇ ਦਾਇਰੇ ਅੰਦਰ ਐਨਰਜੀ ਡਰਿੰਕਸ ਵੇਚਣ 'ਤੇ ਰੋਕ ਲਗਾ ਦਿੱਤੀ ਹੈ। ਹੁਣ ਜੇਕਰ ਕਿਸੇ ਸਕੂਲ ਦੀ ਕੈਂਟੀਨ ਜਾਂ ਆਲੇ-ਦੁਆਲੇ ਐਨਰਜੀ ਡਰਿੰਕਸ ਵਿਕਦੀਆਂ ਪਾਈਆਂ ਗਈਆਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫੂਡ ਕਮਿਸ਼ਨਰ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੁਝ ਫੂਡ ਬਿਜ਼ਨਸ ਆਪਰੇਟਰ ਬੱਚਿਆਂ ਨੂੰ ਅਜਿਹੀਆਂ ਐਨਰਜੀ ਡਰਿੰਕਸ ਵੇਚਦੇ ਹਨ, ਜਿਨ੍ਹਾਂ ਦੇ ਲੇਬਲ ''ਤੇ ਸਾਫ਼ ਲਿਖਿਆ ਹੁੰਦਾ ਹੈ ਕਿ \"ਬੱਚਿਆਂ ਲਈ ਸਿਫਾਰਸ਼ ਨਹੀਂ ਕੀਤੀ ਜਾਂਦੀ\" (Not recommended for children)। ਉਨ੍ਹਾਂ ਕਿਹਾ ਕਿ ਇਹ ਡਰਿੰਕਸ ਬੱਚਿਆਂ ਅਤੇ ਨੌਜਵਾਨਾਂ ਨੂੰ ਖਿੱਚਣ ਲਈ ਵੇਚੇ ਜਾਂਦੇ ਹਨ ਅਤੇ ਬਣਾਉਣ ਵਾਲੇ ਇਨ੍ਹਾਂ ਦੇ ਅਸਰ ਦੀ ਤੁਲਨਾ ਕੋਕੀਨ ਵਰਗੇ ਨਸ਼ਿਆਂ ਨਾਲ ਕਰਦੇ ਹਨ। ਇਨ੍ਹਾਂ ਵਿੱਚ ਕੈਫੀਨ, ਗੁਆਰਾਨਾ, ਟੌਰੀਨ ਅਤੇ ਬੀ-ਵਿਟਾਮਿਨ ਵਰਗੇ ਤੱਤ ਹੁੰਦੇ ਹਨ ਜੋ ਸਰੀਰ ਵਿੱਚ ਉਤੇਜਨਾ (stimulant) ਪੈਦਾ ਕਰਦੇ ਹਨ।

ਇਹ ਵੀ ਪੜ੍ਹੋ : ਕਬਾੜ ਫੈਕਟਰੀ 'ਚ ਅੱਗ ਦਾ ਭਿਆਨਕ ਤਾਂਡਵ, ਉੱਠੀਆਂ ਉੱਚੀਆਂ-ਉੱਚੀਆਂ ਲਪਟਾਂ, ਕਈ ਮੁਲਾਜ਼ਮ ਜ਼ਖਮੀ

ਕੈਫੀਨ ਦੀ ਜ਼ਿਆਦਾ ਮਾਤਰਾ ਹੈ ਖ਼ਤਰਨਾਕ

ਇਨ੍ਹਾਂ ਡਰਿੰਕਸ ਵਿੱਚ ਕੈਫੀਨ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ (ਹਰ ਸਰਵਿੰਗ ਵਿੱਚ 80 ਮਿਲੀਗ੍ਰਾਮ ਤੱਕ), ਜੋ ਨਰਵਸ ਸਿਸਟਮ ਨੂੰ ਉਤੇਜਿਤ ਕਰਦਾ ਹੈ। ਅਲਕੋਹਲ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦੇ ਨਾਲ ਕੈਫੀਨ ਲੈਣ ਨਾਲ ਸਿਹਤ ''ਤੇ ਬੁਰਾ ਅਸਰ ਪੈ ਸਕਦਾ ਹੈ। ਵਿਗਿਆਨਕ ਭਾਈਚਾਰਾ ਬੱਚਿਆਂ ਤੱਕ ਕੈਫੀਨ ਵਾਲੇ ਡਰਿੰਕਸ ਦੀ ਪਹੁੰਚ ਨੂੰ ਲੈ ਕੇ ਚਿੰਤਤ ਹੈ।

ਐਨਰਜੀ ਡਰਿੰਕਸ ਦੇ ਖ਼ਤਰੇ

ਫੂਡ ਕਮਿਸ਼ਨਰ ਅਨੁਸਾਰ ਕਈ ਅਧਿਐਨਾਂ ਤੋਂ ਕੈਫੀਨ ਦੇ ਨੁਕਸਾਨਦੇਹ ਪ੍ਰਭਾਵਾਂ ਦਾ ਪਤਾ ਲੱਗਾ ਹੈ। ਇਨ੍ਹਾਂ ਡਰਿੰਕਸ ਦੇ ਸੰਭਾਵਿਤ ਬੁਰੇ ਪ੍ਰਭਾਵਾਂ ਵਿੱਚ ਸ਼ਾਮਲ ਹਨ:
ਕਾਰਡੀਓਵੈਸਕੁਲਰ (ਦਿਲ ਸਬੰਧੀ ਸਮੱਸਿਆਵਾਂ)
ਨਿਊਰੋਲੌਜੀਕਲ/ਸਾਈਕੋਲੌਜੀਕਲ (ਦਿਮਾਗੀ ਅਤੇ ਮਾਨਸਿਕ ਪ੍ਰਭਾਵ)
ਗੈਸਟਰੋਇੰਟੇਸਟਾਈਨਲ/ਮੈਟਾਬੋਲਿਕ (ਪੇਟ ਅਤੇ ਪਾਚਨ ਪ੍ਰਣਾਲੀ)
ਰੀਨਲ (ਗੁਰਦਿਆਂ ''ਤੇ ਬੁਰਾ ਅਸਰ)

ਫੂਡ ਕਮਿਸ਼ਨਰ ਨੇ ਕਿਹਾ ਕਿ ਉਪਰੋਕਤ ਕਾਰਨਾਂ ਕਰਕੇ ਬੱਚਿਆਂ ਦੁਆਰਾ ਕੈਫੀਨ ਵਾਲੇ ਐਨਰਜੀ ਡਰਿੰਕਸ ਦੇ ਸੇਵਨ ''ਤੇ ਰੋਕ ਲਗਾਉਣੀ ਜ਼ਰੂਰੀ ਹੈ। ਇਸ ਲਈ ਪੰਜਾਬ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਸੈਕਸ਼ਨ 30(2)(a) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਜਨਤਕ ਸਿਹਤ ਦੇ ਹਿੱਤ ਵਿੱਚ ਇਹ ਪਾਬੰਦੀ ਲਗਾਈ ਗਈ ਹੈ। ਇਹ ਰੋਕ 21 ਅਪ੍ਰੈਲ ਤੋਂ 1 ਸਾਲ ਲਈ ਜਾਰੀ ਰਹੇਗੀ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਸਿਕੰਦਰਪੁਰ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਸੈਂਕੜੇ ਝੁੱਗੀਆਂ ਸੜ ਕੇ ਸੁਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News