ਕੀੜੇਮਾਰ ਸਪਰੇਅ ਦੀਆਂ ਦੁਕਾਨਾਂ ਰਹੀਆਂ ਬੰਦ

Tuesday, Apr 28, 2026 - 05:01 PM (IST)

ਕੀੜੇਮਾਰ ਸਪਰੇਅ ਦੀਆਂ ਦੁਕਾਨਾਂ ਰਹੀਆਂ ਬੰਦ

ਨਥਾਣਾ (ਬੱਜੋਆਣੀਆਂ) : ਦੇਸ਼ ਵਿਆਪੀ ਹੜਤਾਲ ਦੌਰਾਨ ਨਥਾਣਾ ਇਲਾਕੇ ਦੇ ਸਮੂਹ ਸਪਰੇਅ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਹੜਤਾਲੀ ਡੀਲਰਾਂ ਨੇ ਮੰਗ ਕੀਤੀ ਕਿ ਖਾਦ ਦੇ ਨਾਲ ਹੋਰ ਬੇਲੋੜੀ ਸਮੱਗਰੀ ਬੰਦ ਕਰਨਾ, ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪ੍ਰਚੂਨ ਦੁਕਾਨਦਾਰਾਂ ਤੱਕ ਪਹੁੰਚ ਕਰਕੇ ਦੇਣਾ, ਡੀਲਰ ਲਈ ਖਾਦ ਦੇ ਮਾਰਜਿਨ 'ਚ ਵਾਧਾ ਕਰਨਾ, ਖਾਦ ਦੀ ਵਿਕਰੀ ਲਈ ਲਿਆਂਦੀ ਜਾ ਰਹੀ ਈ-ਟੋਕਨ ਪ੍ਰਣਾਲੀ ਬੰਦ ਕਰਨਾ ਸ਼ਾਮਲ ਹਨ।

ਇਸ ਤੋਂ ਇਲਾਵਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਅਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕਰਨਾ ਅਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ 'ਤੇ ਰੱਖਣਾ ਆਦਿ ਮੰਗਾਂ ਹਨ। ਇਸ ਦੌਰਾਨ ਨਥਾਣਾ, ਕਲਿਆਣ ਸੁੱਖਾ, ਕਲਿਆਣ ਮੱਲਕਾ, ਨਾਥਪੁਰਾ, ਗਿੱਦੜ ਆਦਿ ਪਿੰਡਾਂ ਵਿੱਚ ਸਥਿਤ ਦੁਕਾਨਾਂ ਸਮੂਹਿਕ ਤੌਰ ਤੇ ਬੰਦ ਰਹੀਆਂ।


author

Babita

Content Editor

Related News