ਸੜਕ ਹਾਦਸੇ ''ਚ ਨਿੱਜੀ ਕਾਲਜ ਦੀਆਂ 4 ਵਿਦਿਆਰਥਣਾਂ ਗੰਭੀਰ ਜ਼ਖ਼ਮੀ
Wednesday, Apr 22, 2026 - 08:41 PM (IST)
ਟਾਂਡਾ ਉੜਮੁੜ, (ਪਰਮਜੀਤ ਮੋਮੀ)-ਟਾਂਡਾ-ਸ੍ਰੀ ਹਰਗੋਬਿੰਦਪੁਰ ਸੜਕ 'ਤੇ ਪੈਟਰੋਲ ਪੰਪ ਨਜ਼ਦੀਕ ਇੱਕ ਟਰੈਕਟਰ ਚਾਲਕ ਵੱਲੋਂ ਬੱਸ ਦੀ ਉਡੀਕ ਕਰ ਰਹੀਆਂ ਵਿਦਿਆਰਥਣਾ ਨੂੰ ਟੱਕਰ ਮਾਰ ਦੇਣ ਕਾਰਨ 4 ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ। ਪ੍ਰਾਪਤ ਜਾਣਕਾਰੀਆਂ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 1 ਵਜੇ ਦਾ ਦੱਸਿਆ ਜਾ ਰਿਹਾ ਹੈ, ਜਦੋਂ ਨਜ਼ਦੀਕੀ ਇੱਕ ਨਿੱਜੀ ਕਾਲਜ ਤੋਂ ਵਾਪਸ ਆਉਣ ਸਮੇਂ ਵਿਦਿਆਰਥਣਾ ਬੱਸ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਹੀ ਇੱਕ ਟਰੈਕਟਰ ਟਰਾਲੀ ਚਾਲਕ ਨੇ ਖੜ੍ਹੀਆਂ ਵਿਦਿਆਰਥਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ।
ਜ਼ਖਮੀ ਹੋਈਆਂ ਵਿਦਿਆਰਥਣਾਂ ਦੀ ਪਛਾਣ ਹਰਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ ਵਾਸੀ ਵਾਰਡ ਨੰਬਰ 8 ਟਾਂਡਾ, ਰਾਧਿਕਾ ਮਲਿਕ ਸਪੁੱਤਰੀ ਕ੍ਰਿਸ਼ਨ ਕੁਮਾਰ ਵਾਰਡ ਨੰਬਰ 11 ਗੜਦੀਵਾਲ , ਮੁਸਕਾਨ ਪੁੱਤਰੀ ਵਿਜੇ ਕੁਮਾਰ ਵਾਸੀ ਕੋਟਲੀ ਖੁਰਦ (ਦਸੂਹਾ) ਸਿਮਰਨਜੀਤ ਕੌਰ ਪੁੱਤਰੀ ਪ੍ਰੇਮਪਾਲ ਸਿੰਘ ਵਾਸੀ ਪਿੰਡ ਸੰਧਰ ਵਜੋਂ ਹੋਈ ਹੈ। ਜ਼ਖਮੀ ਹੋਈਆਂ ਵਿਦਿਆਰਥਣਾਂ ਨੂੰ ਸਥਾਨਕ ਵਾਸੀਆਂ ਨੇ ਤੁਰੰਤ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਇੱਕ ਲੜਕੀ ਦੀ ਹਾਲਤ ਗੰਭੀਰ ਦੇਖਦੇ ਹੋਏ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਸੜਕ ਹਾਦਸੇ ਉਪਰੰਤ ਮੌਕੇ ਤੋਂ ਟਰੈਕਟਰ ਟਰਾਲੀ ਚਾਲਕ ਫਰਾਰ ਹੋਇਆ ਦੱਸਿਆ ਜਾ ਰਿਹਾ। ਇਸ ਸਬੰਧੀ ਪੁਲਸ ਵੱਲੋਂ ਹੋਰ ਲੋੜੀਂਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
