ਅੰਮ੍ਰਿਤਸਰ: ਵਧਦੀ ਮਹਿੰਗਾਈ ਦਾ ਵਪਾਰ ’ਤੇ ਗੰਭੀਰ ਅਸਰ, ਕੱਚੇ ਮਾਲ ਦੀਆਂ ਕੀਮਤਾਂ ''ਚ 60 ਫ਼ੀਸਦੀ ਉਛਾਲ

Sunday, Apr 19, 2026 - 01:50 PM (IST)

ਅੰਮ੍ਰਿਤਸਰ: ਵਧਦੀ ਮਹਿੰਗਾਈ ਦਾ ਵਪਾਰ ’ਤੇ ਗੰਭੀਰ ਅਸਰ, ਕੱਚੇ ਮਾਲ ਦੀਆਂ ਕੀਮਤਾਂ ''ਚ 60 ਫ਼ੀਸਦੀ ਉਛਾਲ

ਅੰਮ੍ਰਿਤਸਰ (ਇੰਦਰਜੀਤ)- ਈਰਾਨ-ਅਮਰੀਕਾ ਸੰਘਰਸ਼ ਕਾਰਨ ਕੱਚੇ ਮਾਲ ਦੀਆਂ ਕੀਮਤਾਂ ’ਚ ਹੋਏ ਅਚਾਨਕ ਵਾਧੇ ਨੇ ਵਪਾਰ ਅਤੇ ਉਦਯੋਗ ਜਗਤ ਨੂੰ ਗੰਭੀਰ ਸੰਕਟ ’ਚ ਪਾ ਦਿੱਤਾ ਹੈ। ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਕਾਰਨ ਪੋਲਿਮਰ, ਕੈਮੀਕਲਸ ਅਤੇ ਹੋਰ ਉਦਯੋਗਿਕ ਕੱਚੇ ਮਾਲ ਦੀਆਂ ਕੀਮਤਾਂ ’ਚ 50 ਤੋਂ 60 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਪਲਾਸਟਿਕ ਉਦਯੋਗ ’ਚ ਵਰਤੇ ਜਾਣ ਵਾਲੇ ਪੋਲੀ-ਪ੍ਰੋਪਾਈਲੀਨ (ਪੀ. ਪੀ.) ਵਰਗੇ ਪ੍ਰਮੁੱਖ ਕੱਚੇ ਮਾਲ ਦੀਆਂ ਕੀਮਤਾਂ ’ਚ ਲੱਗਭਗ 49 ਫ਼ੀਸਦੀ ਤੱਕ ਵਾਧੇ ਨੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਲੱਕ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਇਸੇ ਤਰ੍ਹਾਂ ਸ਼ਿਪਿੰਗ ਅਤੇ ਲਾਜਿਸਟਿਕਸ ਲਾਗਤ ’ਚ 10 ਗੁਣਾ ਤੱਕ ਵਾਧਾ ਹੋਣ ਨਾਲ ਦਰਾਮਦ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਲ ਢੁਆਈ ’ਚ ਦੇਰੀ, ਵਧੇ ਹੋਏ ਫ਼ਰੇਟ ਚਾਰਜ ਅਤੇ ਰੁਪਏ ਦੀ ਕਮਜ਼ੋਰੀ ਕਾਰਨ ਭਾਰਤੀ ਉਤਪਾਦ ਅੰਤਰਰਾਸ਼ਟਰੀ ਬਾਜ਼ਾਰ ’ਚ ਮੁਕਾਬਲੇ ’ਚ ਪਿੱਛੇ ਰਹਿ ਰਹੇ ਹਨ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਵਰਤਮਾਨ ਵਿਸ਼ਵ ਸਥਿਤੀਆਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਮੰਡਲ ਨੇ ਦੱਸਿਆ ਕਿ ਇਲੈਕਟ੍ਰਾਨਿਕਸ, ਘਰੇਲੂ ਉਪਕਰਨ, ਟੈਕਸਟਾਈਲ ਅਤੇ ਪੈਕੇਜਿੰਗ ਉਦਯੋਗਾਂ ’ਚ ਉਤਪਾਦਨ ਲਾਗਤ 20 ਤੋਂ 30 ਫ਼ੀਸਦੀ ਤੱਕ ਵਧ ਚੁੱਕੀ ਹੈ, ਜਿਸ ਨਾਲ ਕੀਮਤਾਂ ’ਚ 5 ਤੋਂ 8 ਫ਼ੀਸਦੀ ਵਾਧਾ ਲਾਜ਼ਮੀ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਆਮ ਖਪਤਕਾਰ ਦੀ ਜੇਬ ’ਤੇ ਪਵੇਗਾ ਅਤੇ ਮੰਗ ’ਚ ਕਮੀ ਆਉਣ ਦੀ ਸੰਭਾਵਨਾ ਹੈ। ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧ ਕੇ ਕਾਫ਼ੀ ਉੱਪਰ ਚਲੀਆਂ ਗਈਆਂ, ਜਿਸ ਨਾਲ ਵਿਸ਼ਵ ਪੱਧਰ ’ਤੇ ਊਰਜਾ ਸੰਕਟ ਦੀ ਸਥਿਤੀ ਪੈਦਾ ਹੋ ਗਈ।

ਇਹ ਵੀ ਪੜ੍ਹੋ- ਪੰਜਾਬ: ਰਾਜ਼ੀਨਾਮਾ ਕਰਵਾਉਣ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਮਹਿੰਗਾਈ ਦਾ ਖੇਤੀਬਾੜੀ ਖੇਤਰ ’ਤੇ ਪਿਆ ਡੂੰਘਾ ਪ੍ਰਭਾਵ

ਖਾਦਾਂ ਦੀਆਂ ਕੀਮਤਾਂ ’ਚ ਸੰਭਾਵੀ 40 ਫ਼ੀਸਦੀ ਵਾਧੇ ਨਾਲ ਖੇਤੀ ਦੀ ਲਾਗਤ ਵਧੇਗੀ, ਜਿਸ ਨਾਲ ਖ਼ਾਧ ਪਦਾਰਥਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸੰਘਰਸ਼ ਕਾਰਨ ਹੋਰਮੁਜ਼ ਜਲਡਮਰੂ ’ਚ ਤਣਾਅ ਵਧਿਆ ਹੈ, ਜਿੱਥੋਂ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਲੰਘਦਾ ਹੈ।

ਇਹ ਵੀ ਪੜ੍ਹੋ- ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

ਵਪਾਰ ਮੰਡਲ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਇਹ ਕੀਤੀਆਂ ਹਨ ਮੰਗਾਂ

ਕੱਚੇ ਮਾਲ ’ਤੇ ਇੰਪੋਰਟ ਡਿਊਟੀ ’ਚ ਤੁਰੰਤ ਰਾਹਤ ਦਿੱਤੀ ਜਾਵੇ।

ਐੱਮ. ਐੱਸ. ਐੱਮ. ਈ. ਨੂੰ ਵਿਸ਼ੇਸ਼ ਵਿੱਤੀ ਪੈਕੇਜ ਅਤੇ ਸਸਤੀ ਵਰਕਿੰਗ ਕੈਪੀਟਲ ਮੁਹੱਈਆ ਕਰਵਾਈ ਜਾਵੇ।

ਬਰਾਮਦਕਾਰਾਂ ਲਈ ਫ਼ਰੇਟ ਸਬਸਿਡੀ ਅਤੇ ਲਾਜਿਸਟਿਕਸ ਸਪੋਰਟ ਵਧਾਈ ਜਾਵੇ।

ਰੁਪਏ ਦੀ ਸਥਿਰਤਾ ਲਈ ਲੋੜੀਂਦੇ ਆਰਥਿਕ ਕਦਮ ਚੁੱਕੇ ਜਾਣ।

ਸਥਾਨਕ ਸਪਲਾਈ ਚੇਨ ਨੂੰ ਉਤਸ਼ਾਹਿਤ ਕੀਤਾ ਜਾਵੇ।

ਟਰਾਂਸਪੋਰਟ ਅਤੇ ਉਤਪਾਦਨ ਲਾਗਤ ’ਚ ਭਾਰੀ ਉਛਾਲ

ਊਰਜਾ ਦੀਆਂ ਕੀਮਤਾਂ ’ਚ ਵਾਧੇ ਕਾਰਨ ਟਰਾਂਸਪੋਰਟ ਅਤੇ ਉਤਪਾਦਨ ਲਾਗਤ ਵਧ ਗਈ ਹੈ, ਜਿਸ ਨਾਲ ਖਾਧ ਪਦਾਰਥਾਂ ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਹਨ। ਆਈ. ਐੱਮ. ਐੱਫ. ਨੇ 2026 ’ਚ ਵਿਸ਼ਵ ਮਹਿੰਗਾਈ ਦਰ 4.4 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਲਾਇਆ ਹੈ। ਈਰਾਨ ’ਤੇ ਅਮਰੀਕੀ ਨਾਕਾਬੰਦੀ ਕਾਰਨ ਸਮੁੰਦਰੀ ਵਪਾਰ ’ਤੇ ਪਏ ਅਸਰ ਕਾਰਨ ਮਾਲ ਢੁਆਈ ਦਾ ਸਮਾਂ ਅਤੇ ਬੀਮਾ ਲਾਗਤ 400 ਫ਼ੀਸਦੀ ਤੱਕ ਵਧ ਗਈ ਹੈ।

ਅਰਥਵਿਵਸਥਾ ’ਤੇ ਡੂੰਘਾ ਅਸਰ

ਭਾਰਤ ਆਪਣੀਆਂ ਕੱਚੇ ਤੇਲ ਦੀਆਂ ਲੋੜਾਂ ਦਾ 60 ਫ਼ੀਸਦੀ ਤੋਂ ਵੱਧ ਹਿੱਸਾ ਮੱਧ ਪੂਰਬ ਤੋਂ ਦਰਾਮਦ ਕਰਦਾ ਹੈ। ਮੌਜੂਦਾ ਸੰਘਰਸ਼ ਕਾਰਨ ਭਾਰਤ ’ਚ ਈਂਧਣ ਦੀਆਂ ਕੀਮਤਾਂ ’ਚ ਵਾਧਾ, ਭਾਰਤੀ ਰੁਪਏ ’ਚ ਗਿਰਾਵਟ (110 ਰੁਪਏ ਪ੍ਰਤੀ ਡਾਲਰ ਤੋਂ ਹੇਠਾਂ ਜਾਣ ਦਾ ਖਦਸ਼ਾ) ਅਤੇ ਚਾਲੂ ਖ਼ਾਤਾ ਘਾਟਾ (ਸੀ. ਏ. ਡੀ.) ਵਧਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।

ਮੰਡਲ ਨੇ ਦਿੱਤੀ ਗੰਭੀਰ ਨਤੀਜਿਆਂ ਦੀ ਚਿਤਾਵਨੀ

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਦੇਸ਼ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਮਹਾਮੰਤਰੀ ਸਮੀਰ ਜੈਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਵਪਾਰ, ਉਦਯੋਗ ਅਤੇ ਰੋਜ਼ਗਾਰ ’ਤੇ ਇਸ ਦਾ ਵਿਆਪਕ ਨਾਕਾਰਾਤਮਕ ਪ੍ਰਭਾਵ ਪਵੇਗਾ। ਮੰਡਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਰਤਮਾਨ ਵਿਸ਼ਵ ਸੰਕਟ ਨੂੰ ਦੇਖਦੇ ਹੋਏ ਵਪਾਰੀਆਂ ਅਤੇ ਉਦਯੋਗਾਂ ਦੇ ਹਿੱਤ ’ਚ ਤੁਰੰਤ ਦਖ਼ਲ ਦੇ ਕੇ ਰਾਹਤ ਪ੍ਰਦਾਨ ਕੀਤੀ ਜਾਵੇ, ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ।

 ਅੱਗ ਇੰਨੀ ਭਿਆਨਕ ਸੀ ਕਿ ਗੈਰੇਜ ਦੀ ਛੱਤ ਵੀ ਸਾਰੀ ਹੇਠਾਂ ਡਿੱਗ ਗਈ ਅਤੇ ਗੈਰੇਜ ਦਾ ਲੋਹੇ ਦਾ ਸ਼ਟਰ ਵੀ ਅੱਗ ਨਾਲ ਖੁੱਲ੍ਹ ਕੇ ਬਾਹਰ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਵਾਪਰੀ ਘਟਨਾ ਵਿਚ ਉਨ੍ਹਾਂ ਦਾ 5 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਜਿਸ ਤੋਂ ਬਾਅਦ ਗੈਰੇਜ ਵਿਚ ਪਿਆ ਬੈਟਰਾ ਫਟ ਗਿਆ ਅਤੇ ਅੱਗ ਨੇ ਭਿਆਨਕ ਰੂਪ ਲੈ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News