Punjab: ਅਚਾਨਕ ਗੁਰਦੁਆਰਿਆਂ 'ਚ ਹੋਈ ਅਨਾਊਂਸਮੈਂਟ! ਮਿੰਟਾਂ 'ਚ ਮਚੀ ਹਫ਼ੜਾ-ਦਫ਼ੜੀ, ਖੇਤਾਂ ਵੱਲ ਭੱਜੇ ਲੋਕ

Sunday, Apr 26, 2026 - 06:14 PM (IST)

Punjab: ਅਚਾਨਕ ਗੁਰਦੁਆਰਿਆਂ 'ਚ ਹੋਈ ਅਨਾਊਂਸਮੈਂਟ! ਮਿੰਟਾਂ 'ਚ ਮਚੀ ਹਫ਼ੜਾ-ਦਫ਼ੜੀ, ਖੇਤਾਂ ਵੱਲ ਭੱਜੇ ਲੋਕ

ਜਾਡਲਾ (ਔਜਲਾ)-ਜਾਡਲਾ ਇਲਾਕੇ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਕਿਸਾਨਾਂ ਦੀ ਖੇਤਾਂ ’ਚ ਖੜ੍ਹੀ ਕਣਕ ਅਤੇ ਨਾੜ ਨੂੰ ਬਿਜਲੀ ਦੇ ਟਰਾਂਸਫਾਰਮਰ ਲਾਗਿਓਂ ਅੱਗ ਪੈ ਗਈ। ਸਰਪੰਚ ਅਮਰੀਕ ਸਿੰਘ ਸਿੰਬਲੀ ਨੇ ਦੱਸਿਆ ਕਿ ਅੱਗ ਦੀ ਸ਼ੁਰੂਆਤ ਪਹਿਲਾਂ ਕਿਸਾਨ ਜਸਵੰਤ ਸਿੰਘ ਭੱਠਲ ਵਾਸੀ ਧਮਾਈ ਦੀ ਕਣਕ ਤੋਂ ਹੋਈ। ਜਸਵੰਤ ਸਿੰਘ ਦੇ ਛੇ ਖੇਤ ਖੜ੍ਹੀ ਕਣਕ ਅਤੇ ਪਾਪੂਲਰ ਸੜ ਕੇ ਸੁਆਹ ਹੋ ਗਏ। ਤੇਜ਼ ਹਵਾ ਚੱਲਣ ਕਾਰਨ ਇਹ ਅੱਗ ਦੀਆਂ ਲਪਟਾਂ ਪਿੰਡ ਜੈਨਪੁਰ, ਬੜਵਾ, ਬਘੋਂਰਾ ਵੱਲ ਵੀ ਚਲੇ ਗਈਆਂ, ਜਿੱਥੇ ਕਿਸਾਨਾਂ ਦੀ ਖੇਤਾਂ 'ਚ ਖੜ੍ਹੀ ਨਾੜ ਸੜ੍ਹ ਕੇ ਸਵਾਹ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਚਾਰਾਂ ਪਿੰਡਾਂ ਵਿਚ 50 ਦੇ ਕਰੀਬ ਨਾੜ ਅਤੇ ਕਣਕ ਸੜ੍ਹ ਕੇ ਸੁਆਹ ਹੋ ਗਈ।

PunjabKesari

ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਕੀਤੀਆਂ ਅਹਿਮ ਨਿਯੁਕਤੀਆਂ, ਇਨ੍ਹਾਂ ਵੱਡੇ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ, ਵੇਖੋ List

ਅੱਗ ਫੈਲਦੀ ਵੇਖ ਕੇ ਆਸ-ਪਾਸ ਦੇ ਪਿੰਡਾਂ 'ਚ ਗੁਰਦੁਆਰਿਆਂ ਵਿਚ ਅਨਾਉਂਸਮੈਂਟਾਂ ਕਰ ਦਿੱਤੀਆਂ ਗਈਆਂ ਅਤੇ ਲੋਕਾਂ ਵੱਲੋਂ ਤੁਰੰਤ ਆਪਣੇ ਟਰੈਕਟਰ ਲੈ ਕੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਕਿਸਾਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਾਫ਼ੀ ਦੇਰ ਬਾਅਦ ਪਹੁੰਚੀ, ਉਸ ਸਮੇਂ ਕਾਫ਼ੀ ਹੱਦ ਤੱਕ ਲੋਕਾਂ ਵੱਲੋਂ ਰਲ ਮਿਲ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।

PunjabKesari

ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ ਪਹਿਲਾਂ ਰਾਤ ਵੇਲੇ ਖੇਤੀ ਮੋਟਰਾਂ ਦੀ ਬਿਜਲੀ ਛੱਡੀ ਜਾਂਦੀ ਸੀ ਪਰ ਅੱਜ ਦਿਨ ਵੇਲੇ ਛੱਡ ਦਿੱਤੀ ਗਈ ਹੈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਲੋਕਾਂ ਵੱਲੋਂ ਜੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਦੀਆਂ ਲਪਟਾਂ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਸਕਦੀਆਂ ਸਨ। ਬਾਬਾ ਸੁਖਵਿੰਦਰ ਸਿੰਘ ਬੜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਅੱਗ ਸਬੰਧੀ ਪਤਾ ਲੱਗਾ ਤਾਂ ਤੁਰੰਤ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕਰ ਦਿੱਤੀ ਗਈ ਤਾਂ ਕਿ ਲੋਕਾਂ ਵੱਲੋਂ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਕਿਸਾਨਾਂ ਨੇ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀ ਫ਼ਸਲ ਦੀ ਕਟਾਈ ਨਹੀਂ ਹੁੰਦੀ ਉਨ੍ਹਾਂ ਚਿਰ ਦਿਨ ਵੇਲੇ ਬਿਜਲੀ ਨਾ ਛੱਡੀ ਜਾਵੇ। ਅੱਜ ਸਿਰਫ਼ ਬਿਜਲੀ ਛੱਡਣ ਕਰਕੇ ਇੰਨਾ ਵੱਡਾ ਖਮਿਆਜਾ ਭੁਗਤਣਾ ਪੈ ਗਿਆ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News