ਪੰਜਾਬ ''ਚ 5 ਦਿਨਾਂ ਦੀ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਮੌਸਮ ਨਾਲ ਜੁੜੀ ਅਪਡੇਟ
Saturday, Apr 25, 2026 - 05:46 PM (IST)
ਚੰਡੀਗੜ੍ਹ- ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿੱਚ ਵੱਡੇ ਬਦਲਾਵ ਦੇ ਸੰਕੇਤ ਮਿਲ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਜ਼ਿਲ੍ਹਾ-ਵਾਰ ਚੇਤਾਵਨੀ ਮੁਤਾਬਕ 25 ਅਪ੍ਰੈਲ ਤੋਂ 29 ਅਪ੍ਰੈਲ 2026 ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੀਟਵੇਵ ਦੀ ਚਿਤਾਵਨੀ ਹੈ, ਉੱਥੇ ਹੀ ਕੁਝ ਇਲਾਕਿਆਂ 'ਚ ਮੀਂਹ ਤੇ ਤੇਜ਼ ਹਨ੍ਹੇਰੀ -ਤੂਫਾਨ ਆਉਣ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਜੇਲ੍ਹ ਦਾ ਤਾਲਾ ਤੋੜ ਫਰਾਰ ਹੋਏ 2 ਹਵਾਲਾਤੀ, ASI ਤੇ ਪੁਲਸ ਕਰਮਚਾਰੀ ਸੰਸਪੈਂਡ
ਮੌਸਮ ਵਿਭਾਗ ਦੇ ਅਨੁਸਾਰ ਪਹਿਲੇ 25 ਤੇ 26 ਅਪ੍ਰੈਲ ਨੂੰ ਦੋ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਭਾਵ ਰਹੇਗਾ, ਜਦਕਿ ਕੁਝ ਥਾਵਾਂ ‘ਤੇ ਰਾਤਾਂ ਗਰਮ ਵੀ ਰਹਿ ਸਕਦੀਆਂ ਹਨ। 27 ਅਤੇ 28 ਅਪ੍ਰੈਲ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਾਂ ਦੀ ਗਤੀਵਿਧੀ ਵਧੇਗੀ ਅਤੇ ਗਰਜ-ਚਮਕ ਨਾਲ ਹਲਕੀ ਬਾਰਿਸ਼ ਅਤੇ 30-40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਇਸ ਦੇ ਨਾਲ ਹੀ 29 ਅਪ੍ਰੈਲ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਅਸਥਿਰ ਰਹੇਗਾ, ਜਿੱਥੇ ਬੱਦਲਾਂ ਅਤੇ ਹਵਾਵਾਂ ਦਾ ਪ੍ਰਭਾਵ ਜਾਰੀ ਰਹੇਗਾ, ਜਦਕਿ ਦੱਖਣ-ਪੱਛਮੀ ਹਿੱਸਿਆਂ ਵਿੱਚ ਕੋਈ ਖਾਸ ਚੇਤਾਵਨੀ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
