ਏਸ਼ੀਆਈ ਬਾਜ਼ਾਰਾਂ ''ਚ ਨਰਮੀ, ਨਿੱਕੇਈ 0.5 ਫੀਸਦੀ ਫਿਸਲਿਆ

11/20/2017 8:16:23 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਨਰਮੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 103 ਅੰਕ ਭਾਵ 0.5 ਫੀਸਦੀ ਦੀ ਗਿਰਾਵਟ ਨਾਲ 29,294 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ ਸਪਾਟ ਹੋ ਕੇ 29,200 ਦੇ ਕਰੀਬ ਨਜ਼ਰ ਆ ਰਿਹਾ ਹੈ। ਐੱਮ. ਜੀ. ਐਕਸ ਨਿਫਟੀ 10 ਅੰਕ ਭਾਵ 0.1 ਫੀਸਦੀ ਵਧ ਕੇ 10,312 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.1 ਫੀਸਦੀ ਡਿੱਗਿਆ ਹੈ ਜਦਕਿ ਸਟ੍ਰੇਟਰਸ ਟਾਈਮਜ਼ 'ਚ ਸੁਸਤ ਕਾਰੋਬਾਰ ਨਜ਼ਰ ਆ ਰਿਹਾ ਹੈ। ਤਾਈਵਾਨ ਇੰਡੈਕਸ ਦੀ ਚਾਲ ਵੀ ਸਪਾਟ ਹੀ ਹੈ। ਸ਼ੰਘਾਈ ਕੰਪੋਜ਼ਿਟ 31 ਅੰਕ ਭਾਵ ਕਰੀਬ 1 ਫੀਸਦੀ ਦੀ ਕਮਜ਼ੋਰੀ ਨਾਲ 3,352 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News