ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 73,622 ''ਤੇ ਪੁੱਜਾ

Wednesday, Apr 03, 2024 - 10:35 AM (IST)

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 73,622 ''ਤੇ ਪੁੱਜਾ

ਮੁੰਬਈ (ਭਾਸ਼ਾ) - ਕਮਜ਼ੋਰ ਗਲੋਬਲ ਰੁਝਾਨ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਵਿਦੇਸ਼ੀ ਫੰਡਾਂ ਦੇ ਵਹਾਅ ਦੇ ਵਿਚਕਾਰ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 281.18 ਅੰਕ ਜਾਂ 0.38 ਫ਼ੀਸਦੀ ਡਿੱਗ ਕੇ 73,622.73 'ਤੇ ਆ ਗਿਆ। NSE ਨਿਫਟੀ 93.15 ਅੰਕ ਜਾਂ 0.41 ਫ਼ੀਸਦੀ ਡਿੱਗ ਕੇ 22,360.15 'ਤੇ ਆ ਗਿਆ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਸੈਂਸੈਕਸ 'ਚ ਸੂਚੀਬੱਧ ਕੰਪਨੀਆਂ ਵਿਚੋਂ 22 ਕੰਪਨੀਆਂ ਦੇ ਸ਼ੇਅਰ ਨੁਕਸਾਨ ਵਿਚ ਰਹੇ। ਭਾਰਤੀ ਏਅਰਟੈੱਲ, ਨੈਸਲੇ ਇੰਡੀਆ, ਸਨ ਫਾਰਮਾ ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਡਿੱਗੇ, ਜਦੋਂ ਕਿ ਬਾਜ਼ਾਰ ਦੇ ਰੁਝਾਨ ਦੇ ਉਲਟ ਅਲਟਰਾਟੈੱਕ ਸੀਮੈਂਟ, ਟੈਕ ਮਹਿੰਦਰਾ, ਐਕਸਿਸ ਬੈਂਕ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿਚ ਤੇਜ਼ੀ ਆਈ। NSE ਨਿਫਟੀ 'ਚ ਸੂਚੀਬੱਧ 50 ਕੰਪਨੀਆਂ 'ਚੋਂ 38 ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। 

ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ

ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੇਈ 225 ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ। ਮੰਗਲਵਾਰ ਨੂੰ ਅਮਰੀਕੀ ਅਤੇ ਯੂਰਪੀ ਬਾਜ਼ਾਰ ਮੁੱਖ ਤੌਰ 'ਤੇ ਨਕਾਰਾਤਮਕ ਨੋਟ 'ਤੇ ਬੰਦ ਹੋਏ। ਬ੍ਰੈਂਟ ਕਰੂਡ ਫਿਊਚਰਜ਼, ਗਲੋਬਲ ਆਇਲ ਬੈਂਚਮਾਰਕ, 0.08 ਫ਼ੀਸਦੀ ਦੇ ਵਾਧੇ ਨਾਲ 88.99 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ ਕੁੱਲ 1,622.69 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ


author

rajwinder kaur

Content Editor

Related News