ਛੋਟੇ ਕਾਰੋਬਾਰੀਆਂ ਨੂੰ SBI ਵਲੋਂ ਦੀਵਾਲੀ ਤੋਹਫਾ, 31 ਮਾਰਚ ਤੱਕ ਮਿਲੇਗਾ ਰਿਆਇਤੀ ਕਰਜ

10/12/2017 5:49:30 PM

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਬੈਂਕ ਨੇ ਛੋਟੇ ਅਤੇ ਮੱਧਮ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਵੱਡੇ ਕਦਮ ਦਾ ਐਲਾਨ ਕੀਤਾ ਹੈ। ਇਸਦੇ ਤਹਿਤ ਐੱਸ.ਬੀ.ਆਈ.ਐੱਮ.ਐੱਸ.ਐੱਮ.ਈ ਨੂੰ ਅਗਲੇ 9 ਮਹੀਨਿਆਂ ਤੱਕ ਰਿਆਇਤੀ ਦਰ 'ਤੇ ਕਰਜ ਮੁਹੱਈਆ ਕਰਾਵੇਗੀ। ਐੱਸ.ਐੱਮ.ਈ ਕਾਰੋਬਾਰੀ ਇਨਪੁੱਟ ਕ੍ਰੈਡਿਟ ਕਲੇਮ ਦੇ ਵਿਰੁੱਧ ਕਰਜ ਲੈ ਸਕੇਗੀ। ਇਸ ਦੇ ਤਹਿਤ ਕਾਰੋਬਾਰੀਆਂ ਨੂੰ ਸੁਵਿਧਾ ਮੁਹੱਈਆਂ ਕਰਾਵੇਗਾ।
ਇਨਪੁੱਟ ਕ੍ਰੈਡਿਟ ਦਾ ਦੇਣਾ ਹੋਵੇਗਾ ਸਰਟੀਫਿਕੇਟ
ਕੰਪਨੀ ਨੂੰ ਆਪਣੇ ਚਾਰਟਰਡ ਅਕਾਉਂਟਟੇਂਟ ਨਾਲ ਇਨਪੁੱਟ ਕ੍ਰੈਡਿਟ ਦਾ ਸਰਟੀਫਿਕੇਟ ਬਣਾਉਣਾ ਹੋਵੇਗਾ। ਬੈਂਕ ਇਸ ਸਰਟੀਫਿਕੇਟ ਦੇ ਆਧਾਰ 'ਤੇ ਇਨਪੁੱਟ ਕ੍ਰੈਡਿਟ ਕਲੇਮ ਦਾ 80 ਫੀਸਦੀ ਲੋਨ ਦੇਵੇਗਾ। ਇਸ ਲੋਨ ਦੇ ਲਈ ਕੰਪਨੀ ਨੂੰ 2,000 ਰੁਪਏ ਪ੍ਰੋਸੈਸਿੰਗ ਫੀਸ ਚੁਕਾਉਣੀ ਹੋਵੇਗੀ। ਕੰਪਨੀ ਨੂੰ ਇਸ ਪ੍ਰੋਡਕਟ ਦੇ ਤਹਿਤ ਪਹਿਲਾਂ 3 ਮਹੀਨੇ ਦੇ ਮੋਰੇਟੋਰਿਅਮ ਅਵਧੀ ਮਿਲੇਗੀ। ਯਾਨੀ ਇਸ ਅਵਧੀ 'ਚ ਉਸਨੂੰ ਲੋਨ ਦਾ ਰਿਪੇਮੇਂਟ ਨਹੀਂ ਕਰਨਾ ਹੋਵੇਗਾ।
ਅਗਲੇ 6 ਮਹੀਨੇ 'ਚ ਚੁਕਾਉਣਾ ਹੋਵੇਗਾ ਲੋਨ
ਕੰਪਨੀ ਲੋਨ ਦੀ ਰਾਸ਼ੀ ਬੁਲੇਟ ਪੇਮੇਂਟ ਦੇ ਤੌਰ 'ਤੇ ਜਾ 6 ਮਹੀਨੇ ਦੀ ਕਿਸ਼ਤ 'ਚ ਚੁਕਾ ਸਕਦੀ ਹੈ। ਐੱਸ.ਬੀ.ਆਈ ਦੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਐੱਸ.ਐੱਮ.ਈ. 31 ਮਾਰਚ ਤੱਕ ਇਸ ਸੁਵਿਧਾ ਦਾ ਫਾਇਦਾ ਉਠਾ ਸਕਦੇ ਹੋ। ਐੱਸ.ਬੀ.ਆਈ.ਦੇ ਐੱਸ.ਐੱਮ.ਈ. ਡਿਵੀਜਨ ਦੇ ਚੀਫ ਜਨਰਲ ਮੈਨੇਜਰ ਵੀ ਰਾਮਲਿੰਗ ਦਾ ਕਹਿਣਾ ਹੈ ਕਿ ਇਸ ਪ੍ਰੋਡਕਟ ਨਾਲ ਐੱਸ.ਐੱਮ.ਈ ਕਾਰੋਬਰੀਆਂ ਨੂੰ ਇਨਪੁੱਟ ਕ੍ਰੈਡਿਟ ਮਿਲਣ ਤੱਕ ਵਰਕਿੰਗ ਕੈਪੀਟਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ।
ਜੀ.ਐੱਸ.ਟੀ. ਨਾਲ ਛੋਟੇ ਕਾਰੋਬਾਰੀਆਂ ਨੂੰ ਸੀ ਸਭ ਤੋਂ ਜ਼ਿਆਦਾ ਦਿੱਕਤ
30 ਜੁਲਾਈ ਨੂੰ ਵਸਤੂ ਐਂਡ ਸੇਵਾ ਕਰ ਯਾਨੀ ਜੀ.ਐੱਸ.ਟੀ. ਲਾਗੂ ਹੋਣ ਤੋਂ ਛੋਟੇ ਕਾਰੋਬਾਰੀਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਹੋ ਰਹੀ ਸੀ। ਆਮ ਤੌਰ 'ਤੇ ਛੋਟੇ ਕਾਰੋਬਾਰੀ ਸੀਮਿਤ ਵਰਕਿੰਗ ਕੈਪੀਟਲ ਦੇ ਜਰੀਏ ਕੰਮ ਕਰਦੇ ਹਨ। ਜੀ.ਐੱਸ.ਟੀ. ਦੀ ਵਜ੍ਹਾਂ ਨਾਲ ਉਨ੍ਹਾਂ ਨੂੰ ਵਰਕਿੰਗ ਕੈਪੀਟਲ ਦੀਆਂ ਦਿੱਕਤਾ ਜਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸਦੀ ਵਜ੍ਹਾਂ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਇਸਦੀ ਵਜ੍ਹਾਂ ਨਾਲ ਕੇਂਦਰ ਸਰਕਾਰ ਦੀ ਜੀ.ਐੱਸ.ਟੀ. ਲਾਗੂ ਕਰਨ ਦੇ ਤੌਰ ਤਰੀਕਿਆਂ ਨੂੰ ਲੈ ਕੇ ਆਲੋਚਨਾ ਵੀ ਹੋ ਰਹੀ ਸੀ। ਇਸ ਲਈ ਸਰਕਾਰ 'ਤੇ ਐੱਸ.ਐੱਮ.ਈ.ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਦਬਾਅ ਸੀ।
ਸਸਤੇ ਕਰਜ ਨਾਲ ਵੱਧੇਗੀ ਐੱਸ.ਐੱਮ.ਈ ਦੀ ਸੇਲ
ਸਸਤਾ ਕਰਜ ਮਿਲਣ ਨਾਲ ਐੱਸ.ਐੱਮ.ਈ ਕਾਰੋਬਾਰੀਆਂ ਦੀ ਲਾਗਤ ਘੱਟ ਹੋਵੇਗੀ। ਉਸ ਨਾਲ ਉਨ੍ਹਾਂ ਪ੍ਰੋਡਕਟ ਘਰੇਲੂ ਅਤੇ ਵਿਦੇਸ਼ੀ ਬਾਜ਼ਾਰ 'ਚ ਚੀਨ ਅਤੇ ਦੂਸਰੇ ਦੇਸ਼ ਦੇ ਐੱਸ.ਐੱਮ.ਈ. ਕਾਰੋਬਾਰੀਆਂ ਨਾਲ ਜ਼ਿਆਦਾ ਬਿਹਤਰ ਤਰੀਕੇ ਨਾਲ ਮੁਕਾਬਲਾ ਕਰ ਸਕੋਗੇ। ਇਸ ਨਾਲ ਉਨ੍ਹਾਂ ਦੀ ਵਿਕਰੀ 'ਚ ਵੀ ਇਜਾਫਾ ਹੋਵੇਗਾ। ਹੁਣ ਤੱਕ ਸਸਤਾ ਕਰਜ ਨਾ ਮਿਲ ਪਾਉਣ ਦੀ ਵਜ੍ਹਾਂ ਤੋਂ ਐੱਸ.ਐੱਮ.ਈ ਕਾਰੋਬਾਰੀ ਇੰਟਕਨੈਸ਼ਨਲ ਮਾਰਕੀਟ 'ਚ ਕੀਮਤ ਦੇ ਮੋਰਚੇ 'ਤੇ ਦੂਸਰੇ ਦੇਸ਼ਾਂ ਦੇ ਕਾਰੋਬਾਰੀਆਂ ਨਾਲ ਮੁਕਾਬਲਾ ਨਹੀਂ ਕਰ ਪਾਉਂਦੇ।
 


Related News