ਯੂਕ੍ਰੇਨ 'ਚ ਸ਼ਾਂਤੀ ਲਈ ਹੰਗਰੀ 'ਚ 'ਸ਼ਾਂਤੀ ਮਾਰਚ' ਆਯੋਜਿਤ (ਤਸਵੀਰਾਂ)
Sunday, Jun 02, 2024 - 11:34 AM (IST)
ਬੁਡਾਪੇਸਟ- ਪਿਛਲੇ 27 ਮਹੀਨਿਆਂ ਤੋਂ ਰੂਸ ਨਾਲ ਜੰਗ ਲੜ ਰਹੇ ਯੂਕ੍ਰੇਨ 'ਚ ਸ਼ਾਂਤੀ ਲਈ ਹੰਗਰੀ ਦੇ ਬੁਡਾਪੇਸਟ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਸ਼ਹਿਰ ਦੇ ਮਾਰਗੇਟ ਬ੍ਰਿਜ 'ਤੇ ਪ੍ਰਦਰਸ਼ਨਕਾਰੀਆਂ ਨੇ ਰੂਸ-ਯੂਕ੍ਰੇਨ ਯੁੱਧ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਸ਼ਾਂਤੀ ਮਾਰਚ ਕੱਢਿਆ। ਲੋਕਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਦੇਸ਼ਾਂ ਨੂੰ ਇਕੱਠੇ ਹੋ ਕੇ ਰੂਸ 'ਤੇ ਜੰਗ ਰੋਕਣ ਲਈ ਦਬਾਅ ਬਣਾਉਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਖ਼ਤਮ
ਇਸ ਦੌਰਾਨ ਅਮਰੀਕਾ, ਫਰਾਂਸ ਅਤੇ ਜਰਮਨੀ ਸਮੇਤ ਹੋਰ ਨਾਟੋ ਦੇਸ਼ਾਂ ਵੱਲੋਂ ਆਪਣੇ ਹਥਿਆਰਾਂ ਨਾਲ ਰੂਸੀ ਸਰਹੱਦ 'ਤੇ ਹਮਲਾ ਕਰਨ ਦੀ ਮਨਜ਼ੂਰੀ ਦੇਣ ਤੋਂ ਇਕ ਦਿਨ ਬਾਅਦ ਯੂਕ੍ਰੇਨ ਨੇ ਰੂਸੀ ਸ਼ਹਿਰ ਬੇਲਗੋਰੋਡ 'ਤੇ ਹਮਲੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਾਰਾਜ਼ ਰੂਸ ਨੇ ਯੂਕ੍ਰੇਨ ਖ਼ਿਲਾਫ਼ ਲੜਾਈ ਦੇ 3 ਨਵੇਂ ਮੋਰਚੇ ਖੋਲ੍ਹ ਦਿੱਤੇ ਹਨ। ਰੂਸ ਨੇ ਧਮਕੀ ਦਿੱਤੀ ਹੈ ਕਿ ਅਮਰੀਕਾ ਦੇ ਇਸ ਕਦਮ ਦਾ ਨਤੀਜਾ ਆਲ ਆਊਟ ਵਾਰ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।