SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

Tuesday, Jun 25, 2024 - 01:07 PM (IST)

SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਭਰਤੀ ਦਾ ਐਲਾਨ ਕੀਤਾ ਹੈ। ਇਸ ਅਸਾਮੀ ਲਈ ਅਰਜ਼ੀ ਪ੍ਰਕਿਰਿਆ 7 ਜੂਨ, 2024 ਤੋਂ ਚੱਲ ਰਹੀ ਹੈ, ਜਦੋਂ ਕਿ ਹੁਣ ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਖ਼ ਨੇੜੇ ਹੈ। ਟਰੇਡ ਫਾਈਨਾਂਸ ਅਫਸਰ ਦੀ ਇਸ ਭਰਤੀ ਵਿਚ ਉਮੀਦਵਾਰ 28 ਜੂਨ 2024 ਤੱਕ ਅਧਿਕਾਰਤ ਵੈੱਬਸਾਈਟhttp://www.onlinesbi.sbi 'ਤੇ ਫਾਰਮ ਭਰ ਸਕਦੇ ਹਨ। ਇਸ ਤੋਂ ਬਾਅਦ ਉਮੀਦਵਾਰ ਇਸ ਲਈ ਅਪਲਾਈ ਨਹੀਂ ਕਰ ਸਕਣਗੇ।

ਅਹੁਦਿਆਂ ਦਾ ਵੇਰਵਾ-

ਟਰੇਡ ਫਾਇਨਾਂਸ ਅਫਸਰ ਦੀ ਇਸ ਅਸਾਮੀ  ਜ਼ਰੀਏ ਉਮੀਦਵਾਰਾਂ ਨੂੰ ਕੁੱਲ 150 ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇਗਾ। 

ਯੋਗਤਾ

ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ IIBF ਫਾਰੇਕਸ ਕੋਰਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਟਰੇਡ ਫਾਇਨਾਂਸ ਨਾਲ ਸਬੰਧਤ ਸਰਟੀਫਿਕੇਟ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਮਰ ਹੱਦ

ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 23 ਅਤੇ ਵੱਧ ਤੋਂ ਵੱਧ 32 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ 31 ਦਸੰਬਰ 2023 ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਅਜਿਹੇ ਵਿਚ ਜੋ ਉਮੀਦਵਾਰ ਇਸ ਉਮਰ ਹੱਦ ਅੰਦਰ ਨਹੀਂ ਆਉਂਦੇ, ਉਹ ਅਪਲਾਈ ਨਹੀਂ ਕਰ ਸਕਦੇ। ਟਰੇਡ ਫਾਇਨਾਂਸ ਅਫਸਰ ਦੀ ਇਸ ਅਸਾਮੀ 'ਤੇ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਇੰਟਰਵਿਊ ਤੋਂ ਬਾਅਦ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਤੋਂ ਗੁਜ਼ਰਨਾ ਹੋਵੇਗਾ।

ਅਰਜ਼ੀ ਫੀਸ

ਇਸ ਭਰਤੀ ਲਈ ਅਪਲਾਈ ਕਰਦੇ ਸਮੇਂ ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ ਵਰਗ ਦੇ ਉਮੀਦਵਾਰਾਂ ਨੂੰ 750 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਹੋਰ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਇਸ ਭਰਤੀ ਲਈ ਕੋਈ ਫੀਸ ਨਹੀਂ ਹੈ। ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੀ. ਡਬਲਯੂ. ਡੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰ ਬਿਲਕੁਲ ਮੁਫਤ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News