CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ

Saturday, Jun 15, 2024 - 03:41 PM (IST)

CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ

ਜੈਪੁਰ- ਰਾਜਸਥਾਨ ’ਚ ਹੁਣ ਤੀਜੇ ਦਰਜੇ ਦੀਆਂ ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ। ਰਾਜਸਥਾਨ ਦੀ ਭਜਨਲਾਲ ਸਰਕਾਰ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਤੀਜੇ ਦਰਜੇ ਦੀ ਅਧਿਆਪਕ ਭਰਤੀ ਵਿਚ ਔਰਤਾਂ ਲਈ ਰਾਖਵੇਂਕਰਨ ਦੀ ਹੱਦ 30 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਲਈ ਰਾਜਸਥਾਨ ਪੰਚਾਇਤੀ ਰਾਜ ਐਕਟ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਖਤਮ ਹੋਣ ਮਗਰੋਂ ਭਜਨਲਾਲ ਸ਼ਰਮਾ ਲਗਾਤਾਰ ਇਕ ਤੋਂ ਬਾਅਦ ਇਕ ਵੱਡੇ ਫ਼ੈਸਲੇ ਲੈ ਰਹੇ ਹਨ। 

ਇਹ ਵੀ ਪੜ੍ਹੋ- 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ

ਭਜਨਲਾਲ ਨੇ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸਨਮਾਨ ਨਿਧੀ ਦੇ ਰੂਪ ਵਿਚ ਸੂਬਾ ਸਰਕਾਰ ਵਲੋਂ 2 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣ ਦਾ ਫ਼ੈਸਲਾ ਵੀ ਲਿਆ ਜਾ ਚੁੱਕਿਆ ਹੈ। ਸਿੱਖਿਆ ਵਿਭਾਗ ਵਿਚ ਤੀਜੇ ਦਰਜੇ ਦੇ ਅਧਿਆਪਕਾਂ ਦੀਆਂ 29,272 ਖਾਲੀ ਅਸਾਮੀਆਂ ਹਨ, ਜਿਨ੍ਹਾਂ ਦੀ ਸੂਚੀ ਰਾਜਸਥਾਨ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੜ੍ਹੋ NEET-UG ਪ੍ਰੀਖਿਆ 'ਤੇ ਉਠੇ ਵਿਵਾਦ ਦੇ ਮਾਮਲੇ ਨਾਲ ਜੁੜੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ

ਦੱਸ ਦੇਈਏ ਕਿ ਹੁਣ ਜਲਦੀ ਹੀ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਰਾਜਸਥਾਨ ਤੀਸਰੀ ਅਧਿਆਪਕ ਭਰਤੀ 2024 ਲਈ ਨੋਟੀਫਿਕੇਸ਼ਨ ਜਾਰੀ ਕਰੇਗਾ। ਪ੍ਰਾਇਮਰੀ ਅਧਿਆਪਕ ਅਤੇ ਉੱਚ ਪ੍ਰਾਇਮਰੀ ਅਧਿਆਪਕ ਦੀਆਂ ਖਾਲੀ ਅਸਾਮੀਆਂ ਤੀਜੇ ਦਰਜੇ ਦੀ ਅਧਿਆਪਕ ਭਰਤੀ ਰਾਹੀਂ ਭਰੀਆਂ ਜਾਣਗੀਆਂ। ਸਿੱਖਿਆ ਵਿਭਾਗ ਵਿਚ ਖਾਲੀ ਅਸਾਮੀਆਂ ਦੀ ਡੀ. ਪੀ. ਸੀ ਮਾਰਚ 'ਚ ਸ਼ੁਰੂ ਕੀਤੀ ਗਈ ਸੀ ਅਤੇ 4 ਅਪ੍ਰੈਲ ਨੂੰ ਰਾਜਸਥਾਨ ਤੀਜੇ ਦਰਜੇ ਦੇ ਅਧਿਆਪਕ ਭਰਤੀ ਦੀਆਂ 29,272 ਖਾਲੀ ਅਸਾਮੀਆਂ ਦੀ ਸੂਚੀ ਵੈਬਸਾਈਟ 'ਤੇ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ 6 ਲੋਕਾਂ ਦੀ ਮੌਤ, 1500 ਸੈਲਾਨੀ ਫਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News