ਨਿਖਿਲ ਗੁਪਤਾ ਵਲੋਂ ਹੁਣ ਤੱਕ ਕੌਂਸਲਰ ਅਕਸੈੱਸ ਦੀ ਕੋਈ ਬੇਨਤੀ ਨਹੀਂ ਮਿਲੀ: ਵਿਦੇਸ਼ ਮੰਤਰਾਲਾ
Saturday, Jun 22, 2024 - 02:27 PM (IST)
ਨਵੀਂ ਦਿੱਲੀ- ਭਾਰਤੀ ਅਧਿਕਾਰੀਆਂ ਨੂੰ ਨਿਖਿਲ ਗੁਪਤਾ ਤੋਂ ਕੌਂਸਲਰ ਅਕਸੈੱਸ ਪਹੁੰਚ ਦੀ ਬੇਨਤੀ ਨਹੀਂ ਮਿਲੀ ਹੈ। ਖਾਲਿਸਤਾਨੀ ਕੱਟੜਪੰਥੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਗੁਪਤਾ ਨੂੰ ਪਿਛਲੇ ਸਾਲ ਜੂਨ 'ਚ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ 14 ਜੂਨ ਨੂੰ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਨਿਖਿਲ ਨੂੰ 14 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ। ਸਾਨੂੰ ਹੁਣ ਤੱਕ ਗੁਪਤਾ ਤੋਂ ਕੌਂਸਲਰ ਅਕਸੈੱਸ ਪਹੁੰਚ ਲਈ ਕੋਈ ਬੇਨਤੀ ਨਹੀਂ ਮਿਲੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਹਫਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਅਜੇ ਤੱਕ ਗੁਪਤਾ ਤੋਂ ਕੌਂਸਲਰ ਅਕਸੈੱਸ ਪਹੁੰਚ ਦੀ ਕੋਈ ਬੇਨਤੀ ਨਹੀਂ ਮਿਲੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਅਤੇ ਇਸ ਮਾਮਲੇ 'ਤੇ ਵਿਚਾਰ ਕਰ ਰਹੇ ਹਾਂ ਕਿ ਉਨ੍ਹਾਂ ਦੀ ਬੇਨਤੀ 'ਤੇ ਕੀ ਕੀਤਾ ਜਾ ਸਕਦਾ ਹੈ। ਨਿਊਯਾਰਕ ਦੀ ਸੰਘੀ ਅਦਾਲਤ 'ਚ 53 ਸਾਲਾ ਗੁਪਤਾ ਨੂੰ 17 ਜੂਨ ਨੂੰ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ।
ਦੱਸ ਦੇਈਏ ਕਿ ਗੁਪਤਾ ਜਦੋਂ ਚੈੱਕ ਗਣਰਾਜ ਦੇ ਅਧਿਕਾਰੀਆਂ ਦੀ ਹਿਰਾਸਤ ਵਿਚ ਸਨ ਤਾਂ ਕੁਝ ਮੌਕਿਆਂ 'ਤੇ ਭਾਰਤੀ ਅਧਿਕਾਰੀਆਂ ਨੂੰ ਗੁਪਤਾ ਨੂੰ ਕੌਂਸਲਰ ਪਹੁੰਚ ਮੁਹੱਈਆ ਕਰਵਾਈ ਸੀ। ਪਿਛਲੇ ਸਾਲ ਨਵੰਬਰ 'ਚ ਯੂ. ਐੱਸ ਫੈਡਰਲ ਵਕੀਲਾਂ ਨੇ ਗੁਪਤਾ 'ਤੇ ਨਿਊਯਾਰਕ ਵਿਚ ਪੰਨੂ ਦੇ ਕਤਲ ਦੀ ਇਕ ਨਾਕਾਮ ਸਾਜ਼ਿਸ਼ ਵਿਚ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਅੱਤਵਾਦ ਦੇ ਦੋਸ਼ਾਂ 'ਚ ਭਾਰਤ 'ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਗੁਪਤਾ ਤੱਕ ਕੌਂਸਲਰ ਅਕਸੈੱਸ ਪਹੁੰਚ ਦੇ ਮੁੱਦੇ 'ਤੇ ਡਿਪਲੋਮੈਟਿਕ ਰਿਲੇਸ਼ਨਜ਼ 'ਤੇ 1963 ਦੇ ਵਿਏਨਾ ਕਨਵੈਨਸ਼ਨ ਦੇ ਉਪਬੰਧਾਂ ਦੇ ਅਨੁਸਾਰ ਫੈਸਲਾ ਕੀਤਾ ਜਾਵੇਗਾ। ਇਸ ਸੰਧੀ ਦਾ ਆਰਟੀਕਲ 36 ਕਹਿੰਦਾ ਹੈ ਕਿ ਨਜ਼ਰਬੰਦ ਵਿਅਕਤੀ ਨੂੰ ਆਪਣੇ ਦੇਸ਼ ਦੇ ਅਧਿਕਾਰੀਆਂ ਨੂੰ ਕੌਂਸਲਰ ਪਹੁੰਚ ਦੀ ਬੇਨਤੀ ਕਰਨੀ ਚਾਹੀਦੀ ਹੈ।