ਪਾਕਿ ਅਦਾਲਤ ਨੇ ਇਮਰਾਨ ਨੂੰ ਰੋਸ ਮਾਰਚ ਦੌਰਾਨ ਤੋੜਫੋੜ ਦੇ 2 ਮਾਮਲਿਆਂ ''ਚ ਕੀਤਾ ਬਰੀ

Monday, Jun 03, 2024 - 04:45 PM (IST)

ਪਾਕਿ ਅਦਾਲਤ ਨੇ ਇਮਰਾਨ ਨੂੰ ਰੋਸ ਮਾਰਚ ਦੌਰਾਨ ਤੋੜਫੋੜ ਦੇ 2 ਮਾਮਲਿਆਂ ''ਚ ਕੀਤਾ ਬਰੀ

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਚੋਟੀ ਦੇ ਨੇਤਾਵਾਂ ਨੂੰ ਮਾਰਚ 2022 ਵਿਚ ਰੋਸ ਮਾਰਚ ਦੌਰਾਨ ਤੋੜ-ਫੋੜ ਦੇ ਮਾਮਲਿਆਂ ਵਿਚ ਬਰੀ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ 71 ਸਾਲਾ ਸੰਸਥਾਪਕ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਈਸ਼ਨਿੰਦਾ ਮਾਮਲੇ 'ਚ ਕੁੁੱਟਮਾਰ ਮਗਰੋਂ ਜ਼ਖ਼ਮੀ ਈਸਾਈ ਵਿਅਕਤੀ ਦੀ ਮੌਤ

'ਐਕਸਪ੍ਰੈਸ ਟ੍ਰਿਬਿਊਨ' ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਖਾਨ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਸੰਚਾਰ ਮੰਤਰੀ ਮੁਰਾਦ ਸਈਦ ਅਤੇ ਹੋਰ ਪੀਟੀਆਈ ਨੇਤਾਵਾਂ ਨੂੰ 'ਹਕੀਕੀ ਆਜ਼ਾਦੀ' ਮਾਰਚ ਦੌਰਾਨ ਤੋੜ-ਫੋੜ ਦੇ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਹੈ। ਮਈ 2022 ਵਿੱਚ ਖਾਨ ਨੇ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੂੰ ਡੇਗਣ ਲਈ ਲਾਹੌਰ ਤੋਂ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ। ਖਾਨ ਦੇ ਬੇਭਰੋਸਗੀ ਮਤੇ ਹਾਰਨ ਤੋਂ ਬਾਅਦ ਸ਼ਰੀਫ ਦੀ ਅਗਵਾਈ 'ਚ ਇਹ ਸਰਕਾਰ ਬਣੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਜਗਮੋਹਨ ਬਰਾੜ ਨੇ ਜਿੱਤਿਆ 4500 ਕੈਨੇਡੀਅਨ ਡਾਲਰ ਦਾ ਲੱਕੀ ਡਰਾਅ

ਇਹ ਰੈਲੀ "ਹਕੀਕੀ ਅਜ਼ਾਦੀ" (ਅਸਲ ਆਜ਼ਾਦੀ) ਦੀ ਪ੍ਰਾਪਤੀ ਅਤੇ ਰਾਸ਼ਟਰ ਨੂੰ "ਅਮਰੀਕਾ ਸਮਰਥਿਤ" ਗਠਜੋੜ ਸਰਕਾਰ ਦੀ "ਗੁਲਾਮੀ" ਤੋਂ ਮੁਕਤ ਕਰਨ ਲਈ ਪੀ.ਟੀ.ਆਈ ਦੇ ਸੰਘਰਸ਼ ਦਾ ਹਿੱਸਾ ਸੀ, ਉਸ ਸਮੇਂ ਇਸਲਾਮਾਬਾਦ ਪੁਲਸ ਨੇ ਸੰਘੀ ਰਾਜਧਾਨੀ ਵਿਚ ਅੱਗਜ਼ਨੀ ਅਤੇ ਭੰਨਤੋੜ ਦੇ ਦੋਸ਼ਾਂ ਨੂੰ ਲੈ ਕੇ ਖਾਨ, ਕੁਰੈਸ਼ੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਸਮੇਤ 150 ਲੋਕਾਂ ਖ਼ਿਲਾਫ਼ ਵੱਖਰੇ ਮਾਮਲੇ ਦਰਜ ਕੀਤੋ ਸਨ। ਇਸ ਮਹੀੇਨੇ ਦੀ ਸ਼ੁਰੂਆਤ ਵਿਚ ਇਸਲਾਮਾਬਾਦ ਜਦੋਂ ਇਸਲਾਮਾਬਾਦ ਦੇ ਇੱਕ ਨਿਆਂਇਕ ਮੈਜਿਸਟਰੇਟ ਨੇ ਖਾਨ ਨੂੰ 2022 ਵਿੱਚ ਆਪਣੀ ਪਾਰਟੀ ਦੇ ਦੋ 'ਲਾਂਗ ਮਾਰਚ' ਦੌਰਾਨ ਤੋੜ-ਫੋੜ ਕਰਨ ਦੇ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News