ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

06/15/2024 6:43:49 PM

ਨੈਸ਼ਨਲ ਡੈਸਕ : ਬਾਗਪਤ ਜ਼ਿਲ੍ਹੇ ਦੇ ਗੁਰਾਨਾ ਪਿੰਡ 'ਚ ਇਕ ਨੌਜਵਾਨ ਦਾ ਉਸ ਦੇ ਦੋ ਵੱਡੇ ਭਰਾਵਾਂ ਵਲੋਂ ਕਥਿਤ ਤੌਰ 'ਤੇ ਵਿਆਹ ਤੋਂ ਨਾਰਾਜ਼ ਹੋ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ਼ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਾਗਪਤ ਦੇ ਐਡੀਸ਼ਨਲ ਐੱਸਪੀ ਐੱਨਪੀ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਬੜੌਤ ਪੁਲਸ ਨੂੰ ਪਿੰਡ ਗੁਰਾਨਾ ਵਿੱਚ ਇੱਕ ਨੌਜਵਾਨ ਦੇ ਕਤਲ ਦੀ ਸੂਚਨਾ ਮਿਲੀ ਸੀ। 

ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਘਟਨਾ ਸਥਾਨ 'ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਯਸ਼ਵੀਰ (32) ਹੈ ਅਤੇ ਉਸ ਦੇ ਪਿਤਾ ਦਾ ਨਾਂ ਈਸ਼ਵਰ ਹੈ। ਉਨ੍ਹਾਂ ਨੇ ਦੱਸਿਆ ਕਿ ਈਸ਼ਵਰ ਦੇ ਚਾਰ ਪੁੱਤਰ ਹਨ। ਇਨ੍ਹਾਂ ਦੇ ਨਾਂ ਸੁਖਬੀਰ, ਓਮਵੀਰ, ਉਦੈਵੀਰ ਅਤੇ ਯਸ਼ਵੀਰ ਹਨ। ਉਸ ਦੇ ਪੁੱਤਰਾਂ ਵਿਚੋਂ ਸੁਖਬੀਰ ਦਾ ਵਿਆਹ ਰਿਤੂ ਨਾਂ ਦੀ ਕੁੜੀ ਨਾਲ ਹੋਇਆ ਸੀ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਸੁਖਵੀਰ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਪਰਿਵਾਰ ਨੇ ਰਿਤੂ ਦਾ ਵਿਆਹ ਉਸ ਦੇ ਜੀਜਾ ਯਸ਼ਵੀਰ ਨਾਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਯਸ਼ਵੀਰ ਦੇ ਵੱਡੇ ਭਰਾ ਉਦੈਵੀਰ ਅਤੇ ਓਮਵੀਰ ਇਸ ਗੱਲ ਤੋਂ ਨਾਰਾਜ਼ ਸਨ। ਇਸੇ ਗੁੱਸੇ ਦੇ ਕਾਰਨ ਉਨ੍ਹਾਂ ਨੇ ਯਸ਼ਵੀਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News