31 ਮਈ ਤੋਂ ਪਹਿਲਾਂ ਲਿੰਕ ਕਰੋ ਪੈਨ-ਆਧਾਰ, ਇਨਕਮ ਟੈਕਸ ਵਿਭਾਗ ਨੇ ਦਿੱਤੀ ਚਿਤਾਵਨੀ
Wednesday, May 29, 2024 - 04:08 AM (IST)
ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇ ਤੁਸੀਂ ਅਜਿਹਾ ਕਰਨ ਤੋਂ ਖੁੰਝ ਜਾਂਦੇ ਹੋ ਤਾਂ ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਆਪਣੇ ਅਧਿਕਾਰਕ ‘ਐਕਸ’ ਹੈਂਡਲ ’ਤੇ ਕਰਦਾਤਿਆਂ ਨੂੰ ਇਸ ਬਾਰੇ ਚਿਤਾਵਨੀ ਦਿੰਦੇ ਹੋਏ ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ ਹੈ।
ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਜੇ ਕਿਸੇ ਕਰਦਾਤੇ ਦਾ ਪੈਨ ਕਾਰਡ ਆਧਾਨ ਨਾਲ ਲਿੰਕ ਨਹੀਂ ਪਾਇਆ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਨੂੰ ਦੁੱਗਣਾ ਟੀ. ਡੀ. ਐੱਸ. ਦੇਣਾ ਪਵੇਗਾ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਵੱਲੋਂ 24 ਅਪ੍ਰੈਲ 2024 ਨੂੰ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਕਈ ਕਰਦਾਤੇ, ਜਿਨ੍ਹਾਂ ਦੇ ਪੈਨ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ, ਉਨ੍ਹਾਂ ਨੂੰ ਟੀ. ਡੀ. ਐੱਸ. ਦੀ ਕਟੌਤੀ ’ਚ ਖੁੰਝ ਦਾ ਨੋਟਿਸ ਮਿਲਿਆ ਹੈ। ਇਸ ਤਰ੍ਹਾਂ ਦੇ ਮਾਮਲੇ ’ਚ ਕਟੌਤੀ ਅਤੇ ਪ੍ਰਾਪਤੀ ਜ਼ਿਆਦਾ ਦਰ ’ਤੇ ਨਹੀਂ ਕੀਤੀ ਜਾ ਰਹੀ ਹੈ, ਅਜਿਹੇ ’ਚ ਇਸ ਤਰ੍ਹਾਂ ਦੇ ਮਮਾਲੇ ’ਚ ਵੇਰਵਿਆਂ ਦੀ ਮੰਗ ਕੀਤੀ ਜਾ ਰਹੀ ਹੈ। ਸੀ. ਬੀ. ਡੀ. ਟੀ. ਨੇ ਕਿਹਾ ਹੈ ਕਿ 31 ਮਾਰਚ 2024 ਦੀ ਤਰੀਕ ਤੱਕ ਜਿਨ੍ਹਾਂ ਖਾਤਿਆਂ ’ਚ ਲੈਣ-ਦੇਣ ਹੋਇਆ ਹੈ, ਉਨ੍ਹਾਂ ਵਿਚ 31 ਮਈ 2024 ਤੱਕ ਆਧਾਰ ਅਤੇ ਪੈਨ ਲਿੰਕ ਕਰਨ ’ਤੇ ਜ਼ਿਆਦਾ ਦਰ ’ਤੇ ਟੀ. ਡੀ. ਐੱਸ. ਦੀ ਕਟੌਤੀ ਨਹੀਂ ਕੀਤੀ ਜਾਏਗੀ।
ਇਹ ਵੀ ਪੜ੍ਹੋ- ਆਸਾਮ 'ਚ ਚੱਕਰਵਾਤੀ ਤੂਫਾਨ ਰੇਮਾਲ ਦਾ ਕਹਿਰ, ਤਿੰਨ ਲੋਕਾਂ ਦੀ ਮੌਤ ਤੇ 17 ਜ਼ਖਮੀ
ਪੈਨ ਆਧਾਰ ਲਿੰਕ ਨਾ ਕਰਵਾਉਣ ’ਤੇ ਕੀ ਹੋਵੇਗਾ?
ਇਨਕਮ ਟੈਕਸ ਵਿਭਾਗ ਨੇ ਪੈਨ ਹੋਲਡਰਾਂ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਕਰਦਾਤਾ 31 ਮਈ 2024 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਤੋਂ ਖੁੰਝ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਪੈਨ ਕਾਰਡ ’ਤੇ ਕਰਦਾਤੇ ਨੂੰ ਵਾਧੂ ਦਰ ਨਾਲ ਟੀ. ਡੀ. ਐੱਸ. ਦਾ ਭੁਗਤਾਨ ਕਰਨਾ ਹੋਵੇਗਾ, ਇਸ ਲਈ ਇਸ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰ ਲਓ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e