ਇਸ ਸੂਬੇ ਦੀ ਸਰਕਾਰ ਵਲੋਂ ਕੁੜੀਆਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਐਲਾਨ, ਇਨ੍ਹਾਂ ਵਿਦਿਆਰਥਣਾਂ ਨੂੰ ਮਿਲੇਗਾ ਲਾਭ

Wednesday, Jun 12, 2024 - 05:40 PM (IST)

ਗੁਹਾਟੀ - ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਾਲ ਵਿਆਹ ਨੂੰ ਰੋਕਣ ਲਈ ਅਗਲੇ ਪੰਜ ਸਾਲਾਂ ਲਈ 11ਵੀਂ ਜਮਾਤ ਤੋਂ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹ ਰਹੀਆਂ ਸਾਰੀਆਂ ਕੁੜੀਆਂ ਨੂੰ ਮਹੀਨਾਵਾਰ ਭੱਤਾ ਦੇਵੇਗੀ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਕੈਬਨਿਟ ਨੇ 'ਨਿਜੁਤ ਮੋਇਨਾ' ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅੰਦਾਜ਼ਾ ਹੈ ਕਿ ਲਗਭਗ 10 ਲੱਖ ਕੁੜੀਆਂ ਨੂੰ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕਰਨ ਲਈ 5 ਸਾਲਾਂ 'ਚ 1500 ਕਰੋੜ ਰੁਪਏ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਵਿਆਹੀਆਂ ਕੁੜੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।

ਇਹ ਵੀ ਪੜ੍ਹੋ- ਲੀਕ ਨਾ ਹੋਵੇ ਜਾਣਕਾਰੀ, PM ਮੋਦੀ ਨੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਲਈ ਅਪਣਾਇਆ ਨਵਾਂ ਪੈਂਤੜਾ

PunjabKesari

ਮੁੱਖ ਮੰਤਰੀ ਸ਼ਰਮਾ ਨੇ ਕਿਹਾ ਕਿ ਇਸ ਯੋਜਨਾ ਦਾ ਇਕੋ-ਇਕ ਉਦੇਸ਼ ਕੁੜੀ ਦੇ ਵਿਆਹ 'ਚ ਜਲਦਬਾਜ਼ੀ ਨੂੰ ਰੋਕਣਾ ਹੈ ਤਾਂ ਜੋ ਉਹ ਆਰਥਿਕ ਤੌਰ 'ਤੇ ਆਜ਼ਾਦ ਹੋ ਸਕਣ ਅਤੇ ਆਪਣੇ ਤੇ ਆਪਣੇ ਪਰਿਵਾਰ ਲਈ ਕਮਾਈ ਸ਼ੁਰੂ ਕਰ ਸਕਣ। ਸਹਾਇਤਾ ਕਰ ਸਕੇ। ਸ਼ਰਮਾ ਨੇ ਕਿਹਾ ਕਿ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੀਆਂ ਸਾਰੀਆਂ ਵਿਦਿਆਰਥਣਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਮਿਲਣਗੇ  ਅਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥਣਾਂ ਲਈ 2,500 ਰੁਪਏ ਹੋਣਗੇ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਧੀਆਂ ਅਤੇ ਪ੍ਰਾਈਵੇਟ ਕਾਲਜਾਂ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਛੱਡ ਕੇ ਸਾਰੀਆਂ ਕੁੜੀਆਂ ਨੂੰ ਇਸ ਸਕੀਮ 'ਚ ਸ਼ਾਮਲ ਕੀਤਾ ਜਾਵੇਗਾ, ਭਾਵੇਂ ਉਨ੍ਹਾਂ ਦੀ ਆਰਥਿਕ ਸਥਿਤੀ ਕੁਝ ਵੀ ਹੋਵੇ। ਜੂਨ ਅਤੇ ਜੁਲਾਈ ਵਿਚ ਗਰਮੀ ਦੀਆਂ ਛੁੱਟੀਆਂ ਦੌਰਾਨ ਕੋਈ ਰਾਸ਼ੀ ਨਹੀਂ ਦਿੱਤੀ ਜਾਵੇਗੀ। ਵਿਦਿਆਰਥਣਾਂ ਦੇ ਬੈਂਕ ਖਾਤਿਆਂ ਵਿਚ ਸਾਲ ਵਿਚ 10 ਮਹੀਨੇ ਭੱਤਾ ਜਮਾਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਰਾਸ਼ਟਰਪਤੀ ਮੁਰਮੂ ਨੇ ਲਾਲ ਕਿਲ੍ਹਾ ਹਮਲਾ ਮਾਮਲੇ 'ਚ ਦੋਸ਼ੀ ਪਾਕਿਸਤਾਨੀ ਅੱਤਵਾਦੀ ਦੀ ਰਹਿਮ ਪਟੀਸ਼ਨ ਕੀਤੀ ਖਾਰਜ

PunjabKesari


Tanu

Content Editor

Related News