ਅਦਾਕਾਰਾ ਸੋਨਮ ਕਪੂਰ ਨੂੰ ਪਤੀ ਆਨੰਦ ਆਹੂਜਾ ਨੇ ਜਨਮਦਿਨ ਮੌਕੇ ਦਿੱਤਾ ਇਹ ਖ਼ਾਸ ਤੋਹਫ਼ਾ

06/09/2024 2:41:16 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਫੈਸ਼ਨ ਆਈਕਨ ਸੋਨਮ ਕਪੂਰ ਦਾ ਅੱਜ ਜਨਮਦਿਨ ਹੈ। ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਬੇਟੀ ਸੋਨਮ ਦਾ ਜਨਮ 9 ਜੂਨ 1985 ਨੂੰ ਮੁੰਬਈ 'ਚ ਹੋਇਆ ਹੈ ਅਤੇ ਸੋਨਮ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਕੀਤੀ ਸੀ, ਜਿਸ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਵੀ ਨਜ਼ਰ ਆਏ ਸਨ। ਮਸ਼ਹੂਰ ਅਦਾਕਾਰਾ ਸੋਨਮ ਕਪੂਰ ਅੱਜ 39 ਸਾਲ ਦੀ ਹੋ ਗਈ ਹੈ। ਵਿਆਹ ਤੋਂ ਬਾਅਦ ਅਦਾਕਾਰਾ ਲਾਈਮਲਾਈਟ ਤੋਂ ਦੂਰ ਰਹਿ ਕੇ ਆਪਣੇ ਪਤੀ ਆਨੰਦ ਆਹੂਜਾ ਨਾਲ ਲੰਡਨ 'ਚ ਸੈਟਲ ਹੋ ਗਈ ਹੈ। ਉੱਥੇ ਹੀ ਅਦਾਕਾਰਾ ਨੇ ਆਪਣਾ 39ਵਾਂ ਜਨਮਦਿਨ ਮਨਾਇਆ।

PunjabKesari

ਅੱਜ ਸੋਨਮ ਕਪੂਰ ਨੇ ਆਪਣਾ ਜਨਮਦਿਨ ਮਨਾਇਆ ਅਤੇ ਇਸ ਖਾਸ ਪਲ ਦੀਆਂ ਝਲਕੀਆਂ ਫੈਨਜ਼ ਨਾਲ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਖੂਬਸੂਰਤ ਝਲਕੀਆਂ ਦਿਖਾਈਆਂ ਹਨ। ਸੋਨਮ ਕਪੂਰ ਦੇ ਜਨਮਦਿਨ 'ਤੇ ਲਾਈਵ ਮਿਊਜ਼ਿਕ ਸੀ। ਇੱਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਗਾਇਕ ਗੀਤ ਗਾ ਰਹੇ ਹਨ। ਇਕ ਫੋਟੋ 'ਚ ਸੋਨਮ ਕਪੂਰ ਡਿਨਰ ਟੇਬਲ 'ਤੇ ਕੇਕ ਕੱਟਦੇ ਅਤੇ ਮੋਮਬੱਤੀਆਂ ਬੁਝਾਉਂਦੀ ਨਜ਼ਰ ਆ ਰਹੀ ਹੈ।

PunjabKesari

ਸੋਨਮ ਕਪੂਰ ਦੇ ਜਨਮਦਿਨ 'ਤੇ ਪਤੀ ਆਨੰਦ ਆਹੂਜਾ ਨੇ ਉਨ੍ਹਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ, ਜਿਸ ਨੂੰ ਮਿਲਣ ਤੋਂ ਬਾਅਦ ਅਦਾਕਾਰਾ ਕਾਫੀ ਖੁਸ਼ ਹੋ ਗਈ। ਆਨੰਦ ਨੇ ਆਪਣੀ ਪਤਨੀ ਨੂੰ ਰਬਿੰਦਰਨਾਥ ਟੈਗੋਰ ਦੁਆਰਾ ਲਿਖੀ ਕਿਤਾਬ 'ਗੀਤਾਂਜਲੀ' ਤੋਹਫੇ 'ਚ ਦਿੱਤੀ ਹੈ।

PunjabKesari

ਇੰਸਟਾਗ੍ਰਾਮ ਸਟੋਰੀ 'ਤੇ ਕਿਤਾਬ ਦੀ ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "ਮੇਰੇ ਸ਼ਾਨਦਾਰ ਪਤੀ ਤੋਂ ਜਨਮਦਿਨ ਦਾ ਤੋਹਫਾ ਮਿਲਿਆ ਹੈ। ਟੈਗੋਰ ਦੁਆਰਾ ਲਿਖੀ ਗਈ ਗੀਤਾਂਜਲੀ, ਜਿਸਦਾ ਪਹਿਲਾ ਐਡੀਸ਼ਨ ਹੈ, ਜਿਸ ਦਾ ਅੰਗਰੇਜ਼ੀ 'ਚ ਅਨੁਵਾਦ ਕੀਤਾ ਗਿਆ ਹੈ। ਧੰਨਵਾਦ ਆਨੰਦ। ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਲਾਇਕ ਹੋਣ ਲਈ ਕੀ ਕੀਤਾ।

 


Harinder Kaur

Content Editor

Related News