ਕਾਨਪੁਰ ਤੋਂ ਬੇਂਗਲੁਰੂ, ਮੁੰਬਈ ਅਤੇ ਹੈਦਰਾਬਾਦ ਦਰਮਿਆਨ ਸਿੱਧੀ ਉਡਾਣ ਸ਼ੁਰੂ

Tuesday, Nov 02, 2021 - 12:11 PM (IST)

ਕਾਨਪੁਰ ਤੋਂ ਬੇਂਗਲੁਰੂ, ਮੁੰਬਈ ਅਤੇ ਹੈਦਰਾਬਾਦ ਦਰਮਿਆਨ ਸਿੱਧੀ ਉਡਾਣ ਸ਼ੁਰੂ

ਨਵੀਂ ਦਿੱਲੀ– ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਯ ਸਿੰਧੀਆ ਨੇ ਕਾਨਪੁਰ-ਬੇਂਗਲੁਰੂ ਦਰਮਿਆਨ ਸਿੱਧੀ ਉਡਾਣ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇੰਡੀਗੋ ਫਲਾਈਟ ਨੂੰ ਰਵਾਨਾ ਕਰ ਕੇ ਇਸ ਸੇਵਾ ਦਾ ਸ਼ੁੱਭ ਆਰੰਭ ਕੀਤਾ। ਕਾਨਪੁਰ, ਮੁੰਬਈ ਅਤੇ ਹੈਦਰਾਬਾਦ ਦਰਮਿਆਨ ਉਡਾਣਾਂ ਵੀ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਸ ਵਰਚੁਅਲ ਪ੍ਰੋਗਰਾਮ ’ਚ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ, ਉੱਤਰ ਪ੍ਰਦੇਸ਼ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ (ਨੰਦੀ), ਉਦਯੋਗਿਕ ਵਿਕਾਸ ਮੰਤਰੀ ਸਤੀਸ਼ ਮਹਾਨਾ, ਸੰਸਦ ਮੈਂਬਰ ਸੱਤਯਦੇਵ ਪਚੌਰੀ ਅਤੇ ਦਵੇਂਦਰ ਸਿੰਘ ਭੋਲੇ ਵੀ ਹਾਜ਼ਰ ਸਨ। ਸ਼੍ਰੀ ਸਿੰਧੀਆ ਨੇ ਕਿਹਾ ਕਿ ਇਹ ਨਵਾਂ ਮਾਰਗ ਨਾ ਸਿਰਫ ਕਾਨਪੁਰ ਤੋਂ ਅਤੇ ਕਾਨਪੁਰ ਲਈ ਸੰਪਰਕ ਨੂੰ ਵਧਾਏਗਾ ਸਗੋਂ ਇਨ੍ਹਾਂ ਖੇਤਰਾਂ ਦਰਮਿਆਨ ਵਪਾਰ ਅਤੇ ਸੈਰ-ਸਪਾਟੇ ਨੂੰ ਵੀ ਵੀ ਬੜ੍ਹਾਵਾ ਦੇਵੇਗਾ।


author

Aarti dhillon

Content Editor

Related News