ਵਧਦੇ ਮੁਕਾਬਲੇ ਨੂੰ ਦੇਖ 40 ਸਮਾਰਟਫੋਨ ਕੰਪਨੀਆਂ ਨੇ ਛੱਡਿਆ ਭਾਰਤ
Saturday, Feb 09, 2019 - 01:55 AM (IST)
ਗੈਜੇਟ ਡੈਸਕ—ਸਮਾਰਟਫੋਨ ਬਾਜ਼ਾਰ 'ਚ ਵਧਦੇ ਮੁਕਾਬਲੇ ਨੂੰ ਦੇਖ ਕਈ ਕੰਪਨੀਆਂ ਨੂੰ ਭਾਰਤ ਛੱਡਣ 'ਤੇ ਮਜ਼ਬੂਰ ਹੋਣਾ ਪਿਆ ਹੈ। ਸਾਈਬਰ ਰਿਸਰਚ ਦੁਆਦਾ ਸ਼ੇਅਰ ਕੀਤੇ ਗਏ ਡਾਟਾ ਮੁਤਾਬਕ ਸਾਲ 2018 'ਚ 40 ਸਮਾਰਟਫੋਨ ਬ੍ਰੈਂਡਸ ਨੇ ਭਾਰਤ 'ਚ ਤਗੜੇ ਮੁਕਾਬਲੇ ਨੂੰ ਦੇਖਦੇ ਹੋਏ ਦੇਸ਼ ਨੂੰ ਛੱਡ ਦਿੱਤਾ ਹੈ। ਉੱਥੇ 15 ਬ੍ਰੈਂਡਸ ਨੇ ਭਾਰਤ 'ਚ ਆਪਣੀ ਗ੍ਰੋਥ ਦਰਜ ਕੀਤੀ ਹੈ।
ਇਨ੍ਹਾਂ ਕਾਰਨਾਂ ਦੇ ਚੱਲਦੇ ਹੀ ਸ਼ਾਓਮੀ, ਸੈਮਸੰਗ, ਵੀਵੋ ਅਤੇ ਓਪੋ ਨੇ ਕੰਮ ਕੀਮਤ ਵਾਲੇ ਆਪਣੇ ਸਮਾਰਟਫੋਨਸ ਨੂੰ ਬਾਜ਼ਾਰ 'ਚ ਪੇਸ਼ ਕੀਤਾ ਹੈ। ਐਨਾਲਿਟਿਕਸ ਦਾ ਕਹਿਣਾ ਹੈ ਕਿ ਇਹ ਕਾਰਨ ਹੈ ਕਿ ਇਸ ਨਾਲ ਹੋਰ ਕੰਪਨੀਆਂ ਦਾ ਬਾਜ਼ਾਰ 'ਚ ਟਿਕਣਾ ਕਾਫੀ ਮੁਸ਼ਕਲ ਹੋ ਗਿਆ ਹੈ। ਚੀਨੀ ਕੰਪਨੀਆਂ ਨੇ ਕਾਫੀ ਤੇਜ਼ੀ ਨਾਲ ਭਾਰਤੀ ਬਾਜ਼ਾਰ 'ਚ ਆਪਣੀ ਪਹੁੰਚ ਬਣਾਈ ਹੈ ਅਤੇ ਇਸ ਨਾਲ ਮੁਕਾਬਲੇ ਕਾਫੀ ਵਧੇ ਹਨ। ਛੋਟੇ ਸਮਾਰਟਫੋਨ ਨਿਰਮਾਤਾ ਇਨੀਂ ਕੀਮਤ 'ਤੇ ਆਪਣੇ ਸਾਮਾਨ ਨੂੰ ਉਪਲੱਬਧ ਨਹੀਂ ਕਰ ਪਾ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਮੁਨਾਫਾ ਨਹੀਂ ਹੁੰਦਾ ਹੈ।
ਹੁਣ ਵੀ ਮੌਜੂਦ ਹੈ 200 ਕੰਪਨੀਆਂ
ਰਿਸਰਚ ਮੁਤਾਬਕ ਭਾਰਤ 'ਚ ਇਸ ਸਮੇਂ ਵੀ 200 ਸਮਾਰਟਫੋਨ ਕੰਪਨੀਆਂ ਬਾਜ਼ਾਰ 'ਚ ਆਪਣੇ ਸਮਾਰਟਫੋਨ ਨੂੰ ਵੇਚ ਰਹੀਆਂ ਹਨ। ਪਰ ਉੱਥੇ 2014-15 'ਚ 300 ਸਮਾਰਟਫੋਨ ਨਿਰਮਾਤਾ ਬਾਜ਼ਾਰ 'ਚ ਮੌਜੂਦ ਸਨ।
ਘੱਟ ਕੀਮਤ 'ਚ ਨਵੀਂ ਤਕਨੀਕ ਦੇਣ ਵਾਲੀਆਂ ਕੰਪਨੀਆਂ ਹੋ ਰਹੀਆਂ ਹਨ ਹਿੱਟ
ਚੀਨ ਦੀ ਕੰਪਨੀ ਰੀਅਲਮੀ ਇਸ ਸਾਲ ਭਾਰਤ 'ਚ ਕਾਫੀ ਹਿਟ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਅਜੇ ਵੀ ਕਈ ਕੰਪਨੀਆਂ ਲਈ ਭਾਰਤ 'ਚ ਜਗ੍ਹਾ ਹੈ।
2019 ਨੂੰ ਲੈ ਕੇ ਹੋਈ ਭਵਿੱਖਵਾਣੀ
ਕਾਊਂਟਰਪਾਇੰਟ ਰਿਸਰਚ ਨੇ ਭਵਿੱਖਵਾਣੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਭਾਵ ਸਾਲ 2019 'ਚ ਵੀ 15 ਸਮਾਰਟਫੋਨਸ ਨਿਰਮਾਤਾ ਭਾਰਤ ਛੱਡਣਗੇ, ਉੱਥੇ 5 ਨਵੀਆਂ ਕੰਪਨੀਆਂ ਦੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਜਾਣੋ, ਕਿਹੜੀ ਕੰਪਨੀ ਦਾ ਕਿੰਨਾ ਰਿਹਾ ਦਬਦਬਾ
ਚੀਨੀ ਸਮਾਰਟਫੋਨ ਬ੍ਰਾਂਡਸ ਸ਼ਾਓਮੀ, ਵੀਵੋ, ਓਪੋ ਨੇ ਕੁੱਲ ਮਿਲਾ ਕੇ 46 ਫੀਸਦੀ ਮਾਰਕੀਟ ਸ਼ੇਅਰ 2018 'ਚ ਹਾਸਲ ਕੀਤਾ। ੁਉੱਥੇ ਮਾਈਕ੍ਰੋਮੈਕਸ, ਲਾਵਾ, ਇੰਟੈਕਸ ਅਤੇ ਕਾਰਬਨ ਨੇ 2018 'ਚ ਕੰਬਾਈਨ 'ਚ ਸਮਾਰਟਫੋਨ ਮਾਰਕੀਟ ਸ਼ੇਅਰ 8 ਫੀਸਦੀ ਹਾਸਲ ਕੀਤਾ। ਸੈਮਸੰਗ ਨੇ 26 ਫੀਸਦੀ ਹਿੱਸੇਦਾਰੀ ਆਪਣੇ ਨਾਂ ਦੀ, ਉੱਥੇ ਛੋਟੇ ਸਮਾਰਟਫੋਨ ਪਲੇਅਰਸ ਨੇ ਭਾਰਤ 'ਚ 16 ਫੀਸਦੀ 'ਤੇ ਹਿੱਸਾ ਕਾਇਮ ਕੀਤਾ।
ਇੰਡੀਅਨ ਸਮਾਰਟਫੋਨ ਮਾਰਕੀਟ | 2019 | 2018 | 2017 | 2016 | 2015 |
ਕੰਪਨੀਆਂ ਦੀ ਹੋਈ ਐਂਟਰੀ | 09 | 15 | 09 | 13 | 15 |
ਕੰਪਨੀਆਂ ਨੇ ਛੱਡਿਆ ਭਾਰਤ | 10 | 41 | 13 | 05 | 02 |
2018 'ਚ ਆਈਆਂ ਇਹ ਕੰਪਨੀਆਂ
ਪੋਕੋ ਫੋਨ ਸ਼ਾਓਮੀ | ਹੋਮਟੋਮ | ਕੂਕਿਨ |
ਰੀਅਲਮੀ | ਇੰਵੈਨਸ | STK |
AGM ਮੋਬਾਇਲ | ਮੇਜ | ਤੈਂਬੂ |
ANEE ਮੋਬਾਇਲ | ਮੋਬੀਸਟਾਰ | ਇਨੀਲੋ |
ਗੋਮ | ਰੇਨਵੈਂਟ | ਐਨਜਰਾਇਜਰ |
2018 'ਚ ਇੰਨ੍ਹਾਂ ਕੰਪਨੀਆਂ ਨੇ ਛੱਡਿਆ ਭਾਰਤ
ਕੈਨੇਜ਼ਿੰਡਾ | Yxtel | ਜ਼ੁਕ ਬਿਲੀਅਨ | OBI | TCL |
ਹੋਰ ਕੰਪਨੀਆਂ ਜਿਵੇਂ ਕੀ
ਡਾਟਾਵਿੰਡ | ਲੀਕੋ | ਕੋਮਿਓ |
2019 'ਚ ਇਨ੍ਹਾਂ ਕੰਪਨੀਆਂ ਦੇ ਆਉਣ ਜਾਂ ਰੀਐਂਟਰ ਹੋਣ ਦੀ ਉਮੀਦ
ਨੂਬੀਆ | ਐਵਰਕ੍ਰੋਸ | ਐਡਵੈਨ | ਪੋਲੀਟਰੋਨ | ਰੇਜ਼ਰ |
2019 'ਚ ਜਾ ਸਕਦੀ ਹੈ ਇਹ ਕੰਪਨੀਆਂ
ਨੋਕੀਆ | ਮੀਡੀਆਕੋਮ | ਫੋਰਸਟਾਰ | ਐੱਲ.ਜੀ. | ਸੋਨੀ | ਸੈਂਟ੍ਰਿਕ |