ਨਿਵੇਸ਼ ਦੇ ਨਾਂ ’ਤੇ 40 ਲੱਖ ਦੀ ਧੋਖਾਧੜੀ, ਮਾਂ-ਪੁੱਤ ’ਤੇ ਕੇਸ

Wednesday, Nov 13, 2024 - 02:43 PM (IST)

ਨਿਵੇਸ਼ ਦੇ ਨਾਂ ’ਤੇ 40 ਲੱਖ ਦੀ ਧੋਖਾਧੜੀ, ਮਾਂ-ਪੁੱਤ ’ਤੇ ਕੇਸ

ਚੰਡੀਗੜ੍ਹ (ਪ੍ਰੀਕਸ਼ਿਤ) : ਨਿਵੇਸ਼ ’ਚ ਭਾਰੀ ਮੁਨਾਫ਼ੇ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ’ਚ ਸੈਕਟਰ-34 ਥਾਣਾ ਪੁਲਸ ਨੇ ਮਾਂ-ਪੁੱਤਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਰਾਏਪੁਰ ਖੁਰਦ ਦੀ ਮਹਿਲਾ ਨੇ ਦੱਸਿਆ ਕਿ ਸ਼ੇਅਰ ਮਾਰਕਿਟ ’ਚ ਨਿਵੇਸ਼ ਲਈ ਯੁਗਮ ਭਾਰਦਵਾਜ ਤੇ ਉਸ ਦੀ ਮਾਂ ਨੇ ਉਸ ਤੋਂ 40 ਲੱਖ ਰੁਪਏ ਲਏ ਸਨ।

ਮੁਲਜ਼ਮਾਂ ਨੇ ਚੰਗਾ ਮੁਨਾਫ਼ਾ ਦਿਵਾਉਣ ਦਾ ਭਰੋਸਾ ਦਿੱਤਾ ਪਰ ਨਾ ਤਾਂ ਕੋਈ ਮੁਨਾਫ਼ਾ ਹੋਇਆ ਤੇ ਨਾ ਹੀ 40 ਲੱਖ ਰੁਪਏ ਵਾਪਸ ਕੀਤੇ। ਇਸ ਤੋਂ ਬਾਅਦ ਪੀੜਤ ਮਹਿਲਾ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News