ਵਾਹਨ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਜ਼ਰਾ ਦੇਖ ਕੇ ਨਿਕਲੋ ਘਰੋਂ ਬਾਹਰ (ਵੀਡੀਓ)
Sunday, Nov 17, 2024 - 03:54 PM (IST)
ਫਿਰੋਜ਼ਪੁਰ : ਪੰਜਾਬ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਈ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਇਸ ਲਈ ਪੁਲਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ ਨਾਕੇ ਲਾਏ ਗਏ ਹਨ। ਅਜਿਹੇ 'ਚ ਜੇਕਰ ਤੁਸੀਂ ਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਧਿਆਨ ਨਾਲ ਨਿਕਲੋ ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਟ੍ਰੈਫਿਕ ਪੁਲਸ ਵਲੋਂ ਥਾਂ-ਥਾਂ ਨਾਕੇ ਲਾਏ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦਾ ਮੋਟਾ ਚਾਲਾਨ ਕੱਟਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਧੁੰਦ ਦਾ Alert
ਥਾਂ-ਥਾਂ 'ਤੇ ਪੁਲਸ ਮੁਲਾਜ਼ਮ ਖੜ੍ਹੇ ਦਿਖਾਈ ਦੇ ਰਹੇ ਹਨ। ਪੁਲਸ ਮੁਲਾਜ਼ਮ ਮੌਕੇ 'ਤੇ ਹੀ ਮਸ਼ੀਨ ਨਾਲ ਚਾਲਾਨ ਕੱਟ ਰਹੇ ਹਨ। ਪੁਲਸ ਵਲੋਂ ਬੁਲੇਟ 'ਤੇ ਪਟਾਕੇ ਮਾਰਨ, ਗੱਡੀ 'ਤੇ ਕਾਲੀ ਫਿਲਮ ਦਾ ਚਾਲਾਨ ਕੱਟਿਆ ਜਾ ਰਿਹਾ ਹੈ। ਜਿਸ ਦੀ ਨੰਬਰ ਪਲੇਟ ਨਹੀਂ ਹੈ, ਉਸ ਦਾ ਵੀ ਚਲਾਨ ਕੱਟਿਆ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਟ੍ਰੈਫਿਕ ਪੁਲਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 5 ਤੋਂ 6 ਮੁੱਖ ਥਾਵਾਂ 'ਤੇ ਪੁਲਸ ਵਲੋਂ ਨਾਕੇ ਲਾਏ ਗਏ ਹਨ।
ਇਹ ਵੀ ਪੜ੍ਹੋ : ਹੈਰਾਨੀਜਨਕ! ਮਧੂ ਮੱਖੀਆਂ ਨੇ ਮਾਰ 'ਤਾ ਬੰਦਾ
ਇਹ ਨਾਕੇ ਬਦਲਦੇ ਰਹਿੰਦੇ ਹਨ ਅਤੇ ਭੀੜ ਵਾਲੀਆਂ ਥਾਵਾਂ 'ਤੇ ਤਾਂ ਪੱਕੇ ਨਾਕੇ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਟ੍ਰੈਫਿਕ ਸਬੰਧੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਮੂੰਹ ਢੱਕਣ ਵਾਲੇ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ। ਕਈ ਵਾਰ ਕੋਈ ਘਟਨਾ ਵਾਪਰਦੀ ਹੈ ਤਾਂ ਬੰਦੇ ਦਾ ਮੂੰਹ ਬੰਨ੍ਹਿਆ ਹੁੰਦਾ ਹੈ ਅਤੇ ਉਸ ਬਾਰੇ ਪਤਾ ਨਹੀਂ ਲੱਗਦਾ। ਜੇਕਰ ਮੂੰਹ ਨਹੀਂ ਬੰਨ੍ਹਿਆ ਹੋਵੇਗਾ ਤਾਂ ਉਹ ਸੀ. ਸੀ. ਟੀ. ਵੀ. 'ਚ ਵੀ ਆ ਜਾਵੇਗਾ। ਟ੍ਰੈਫਿਕ ਪੁਲਸ ਇੰਚਾਰਜ ਨੇ ਦੱਸਿਆ ਕਿ ਬਿਨਾਂ ਨੇਮ ਪਲੇਟ, ਟ੍ਰਿੱਪਲ ਰਾਈਡਿੰਗ, ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਚਾਲਾਨ ਕੱਟੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8