ਵਿਦੇਸ਼ਾਂ ਦੇ ਮੁਕਾਬਲੇ ਘਰੇਲੂ ਸੈਰ ਸਪਾਟਾ ਸਥਾਨ ਮਹਿੰਗੇ, ਛੁੱਟੀਆਂ ਮਨਾਉਣ ਲਈ ਏਸ਼ੀਆਈ ਦੇਸ਼ਾਂ ਦਾ ਰੁਖ ਕਰ ਰਹੇ ਭਾਰਤੀ

Sunday, Nov 17, 2024 - 04:42 PM (IST)

ਵਿਦੇਸ਼ਾਂ ਦੇ ਮੁਕਾਬਲੇ ਘਰੇਲੂ ਸੈਰ ਸਪਾਟਾ ਸਥਾਨ ਮਹਿੰਗੇ, ਛੁੱਟੀਆਂ ਮਨਾਉਣ ਲਈ ਏਸ਼ੀਆਈ ਦੇਸ਼ਾਂ ਦਾ ਰੁਖ ਕਰ ਰਹੇ ਭਾਰਤੀ

ਜਲੰਧਰ (ਇੰਟ.)- ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਅੰਤਰਰਾਸ਼ਟਰੀ ਯਾਤਰਾਵਾਂ ’ਚ ਭਾਰੀ ਵਾਧਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਭਾਰਤ ਤੋਂ ਕਈ ਦੇਸ਼ਾਂ ’ਚ ਸੈਰ-ਸਪਾਟਾ ਸਥਾਨਾਂ ਲਈ ਫਲਾਈਟ ਬੁਕਿੰਗ ’ਚ 80 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਕਈ ਸਥਾਨਾਂ ’ਤੇ ਯਾਤਰਾ ਅਤੇ ਰਿਹਾਇਸ਼ ਦਾ ਖਰਚਾ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਤੋਂ ਘੱਟ ਹੈ। ਲੋਕ ਹੁਣ ਦੱਖਣ-ਪੂਰਬੀ ਏਸ਼ੀਆ, ਮੱਧ ਪੂਰਬ ਅਤੇ ਮੱਧ ਏਸ਼ੀਆ ਦੀਆਂ ਚੋਟੀ ਦੀਆਂ ਥਾਵਾਂ ਨੂੰ ਪਸੰਦ ਕਰ ਰਹੇ ਹਨ ਅਤੇ ਭਾਰਤੀਆਂ ਨੇ ਹੁਣ ਏਸ਼ੀਆਈ ਦੇਸ਼ਾਂ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਮੰਦਭਾਗੀ ਖ਼ਬਰ, ਕੁਝ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਦੁਬਈ ਗਏ ਟਾਂਡਾ ਦੇ ਨੌਜਵਾਨ ਦੀ ਮੌਤ

ਸਸਤੀ ਹੈ ਵੀਅਤਨਾਮ ਤੇ ਦੁਬਈ ਦੀ ਸੈਰ
ਇਕਸਿਗੋ ਸਮੂਹ ਦੇ ਸੀ. ਈ. ਓ. ਆਲੋਕ ਵਾਜਪਾਈ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤਿਉਹਾਰੀ ਸੀਜ਼ਨ ’ਚ ਥਾਈਲੈਂਡ, ਜਾਰਜੀਆ, ਬਾਲੀ, ਵੀਅਤਨਾਮ ਅਤੇ ਸਿੰਗਾਪੁਰ ਵਰਗੇ ਸਥਾਨਾਂ ਲਈ ਫਲਾਈਟ ਬੁਕਿੰਗ ’ਚ 70-80% ਦਾ ਵਾਧਾ ਹੋਇਆ ਹੈ। ਉਹ ਕਹਿੰਦੇ ਹਨ ਕਿ ਸਸਤੇ ਕਿਰਾਏ ਅਤੇ ਬਜਟ-ਅਨੁਕੂਲ ਠਹਿਰਾਅ ਨਾਲ ਭਾਰਤੀ ਯਾਤਰੀ ਹੁਣ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨਾਂ ਜਿਵੇਂ ਕਿ ਵੀਅਤਨਾਮ ਅਤੇ ਦੁਬਈ ਦਾ ਆਨੰਦ ਘਰੇਲੂ ਮਨੋਰੰਜਨ ਯਾਤਰਾ ਦੇ ਬਰਾਬਰ ਜਾਂ ਇਸ ਤੋਂ ਵੀ ਘੱਟ ਕੀਮਤਾਂ ’ਤੇ ਲੈ ਸਕਦੇ ਹਨ। ਇਕਸਿਗੋ ਦੇ ਅੰਕੜਿਆਂ ਅਨੁਸਾਰ, ਕੋਲਕਾਤਾ-ਬੈਂਕਾਕ ਲਈ ਇਸ ਮਹੀਨੇ ਦਾ ਔਸਤ ਇਕ ਤਰਫਾ ਕਿਰਾਇਆ ਕੋਲਕਾਤਾ-ਸ਼੍ਰੀਨਗਰ ਨਾਲੋਂ ਸਸਤਾ ਹੈ, ਜਦਕਿ ਦਿੱਲੀ-ਹੋ ਚੀ ਮਿਨਹ ਅਤੇ ਦਿੱਲੀ-ਗੋਆ ਦਾ ਕਿਰਾਇਆ ਲਗਭਗ ਬਰਾਬਰ ਹੈ।

ਇਹ ਵੀ ਪੜ੍ਹੋ-ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, 1 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ ਨੇ ਪੁਆ ਦਿੱਤੇ ਵੈਣ

ਫਲਾਈਟ ਦੇ ਕਿਰਾਏ ’ਚ ਭਾਰੀ ਅੰਤਰ
ਥਾਮਸ ਕੁੱਕ (ਭਾਰਤ) ਅਤੇ ਐੱਸ. ਓ. ਟੀ. ਸੀ. ਦੇ ਇਕ ਟ੍ਰੈਵਲ ਅਧਿਕਾਰੀ ਨੇ ਕਿਹਾ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਲਈ ਪ੍ਰਸਿੱਧ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨਾਂ ਦੀ ਚੋਣ ਕਰਨ ਲਈ ਕਿਰਾਏ ਘਰੇਲੂ ਸਥਾਨਾਂ ਨਾਲੋਂ ਘੱਟ ਹਨ। ਹੋਰ ਫਲਾਈਟ ਰੂਟ ਥਾਮਸ ਕੁੱਕ ਦੇ ਗਲੋਬਲ ਬਿਜ਼ਨਸ ਟਰੈਵਲ ਦੇ ਪ੍ਰਧਾਨ ਅਤੇ ਸਮੂਹ ਹੈੱਡ ਇੰਦਿਵਰ ਰਸਤੋਗੀ ਨੇ ਕਿਹਾ ਕਿ ਮੁੰਬਈ ਤੋਂ ਦੁਬਈ ਅਤੇ ਅਬੂ ਧਾਬੀ ਲਈ ਉਡਾਣਾਂ ਦੇ ਕਿਰਾਏ ਮੁੰਨਾਰ (ਕੋਚੀਨ ਹਵਾਈ ਅੱਡੇ) ਤੋਂ ਲਗਭਗ 8 ਫ਼ੀਸਦੀ ਘੱਟ ਹਨ।

ਇਸੇ ਤਰ੍ਹਾਂ ਬੈਂਗਲੁਰੂ ਤੋਂ ਦੁਬਈ ਅਤੇ ਅਬੂ ਧਾਬੀ ਦੀ ਯਾਤਰਾ ਜੈਸਲਮੇਰ ਤੋਂ 12 ਫੀਸਦੀ ਘੱਟ ਹਨ। ਥਾਮਸ ਕੁੱਕ ਇੰਡੀਆ ਅਤੇ ਐੱਸ. ਓ. ਟੀ. ਸੀ. ਯਾਤਰਾ ਦੇ ਅੰਕੜਿਆਂ ਅਨੁਸਾਰ ਸਾਲ ਦੇ ਅੰਤ ਦੀ ਮਿਆਦ ਦੌਰਾਨ ਅੰਡੇਮਾਨ ਲਈ ਸੁਪਰ-ਪੀਕ, ਚਾਰ-ਰਾਤ ਦੀ ਸੜਕ ਯਾਤਰਾ ਦੀਆਂ ਪੈਕੇਜ ਦਰਾਂ 57,604 ਰੁਪਏ ਹਨ, ਜਦ ਕਿ ਵੀਅਤਨਾਮ ਲਈ ਇਹ 28,308 ਰੁਪਏ ਹਨ। ਇਸ ’ਚ ਹੋਟਲ, ਸੈਰ-ਸਪਾਟਾ ਅਤੇ ਨਾਸ਼ਤਾ ਸ਼ਾਮਲ ਹਨ।

ਹੋਰ ਸਸਤੀ ਹੋਵੇਗੀ ਹਵਾਈ ਯਾਤਰਾ
ਥਾਈਲੈਂਡ ਅਤੇ ਵੀਅਤਨਾਮ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ’ਚ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਆਵਾਜਾਈ ’ਚ ਵਾਧਾ ਹੋਇਆ ਹੈ। ਸਥਾਨਕ ਏਅਰਲਾਈਨ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਕਿਰਾਏ ਹੋਰ ਘਟਣਗੇ ਕਿਉਂਕਿ ਇਹ ਦੇਸ਼ ਭਾਰਤ ਨਾਲ ਹਵਾਈ ਸੇਵਾ ਸਮਝੌਤਿਆਂ ਨੂੰ ਹੋਰ ਵਧੀਆ ਬਣਾ ਰਹੇ ਹਨ। ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਅਤੇ ਵੀਅਤਨਾਮ ਨੇ ਇਕ ਸੋਧੀ ਹੋਈ ਹਵਾਈ ਸੰਧੀ ’ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਹਰ ਹਫ਼ਤੇ ਉਡਾਣਾਂ ਦੀ ਗਿਣਤੀ 28 ਤੋਂ ਵਧਾ ਕੇ 42 ਕਰਨ ਦੀ ਇਜਾਜ਼ਤ ਮਿਲੇਗੀ।
 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News