ਛੱਠ ਪੂਜਾ ''ਤੇ ਗਈ 11 ਸਾਲ ਦੀ ਕੁੜੀ ਹੋਈ ਲਾਪਤਾ, ਜਿਸ ਹਾਲ ''ਚ ਮਿਲੀ, ਦੇਖ ਸਭ ਦੇ ਉੱਡੇ ਹੋਸ਼
Monday, Nov 11, 2024 - 02:17 AM (IST)
ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੋਂ ਦੇ ਪਿੰਡ ਬੜੀ ਵਿਖੇ ਛੱਠ ਪੂਜਾ ਦੌਰਾਨ ਇਕ ਪ੍ਰਵਾਸੀ ਪਰਿਵਾਰ ਦੀ ਲਾਪਤਾ ਹੋਈ 11 ਸਾਲਾ ਲੜਕੀ ਮ੍ਰਿਤਕ ਹਾਲਤ ਵਿਚ ਬਰਾਮਦ ਹੋਈ ਹੈ। ਕਤਲ ਦੇ ਦੋਸ਼ ’ਚ ਪੁਲਸ ਨੇ ਇਕ ਪ੍ਰਵਾਸੀ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਬੜੀ ਵਿਖੇ ਇਕ ਮੋਟਰ ’ਤੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ, ਜਿਸ ’ਚ ਸ਼ਾਮਲ ਹੋਣ ਲਈ ਨੇੜੇ ਪੈਂਦੀ ਇਕ ਮੋਟਰ ’ਤੇ ਰਹਿੰਦੇ ਪ੍ਰਵਾਸੀ ਪਰਿਵਾਰ ਦੇ 3 ਬੱਚੇ ਵੀ ਪੁੱਜੇ ਸਨ। ਇਸ ਦੌਰਾਨ ਪਰਿਵਾਰ ਦੀ 11 ਸਾਲਾ ਲੜਕੀ ਰਾਤ ਸਮੇਂ ਲਾਪਤਾ ਹੋ ਗਈ, ਜਿਸ ਦੀ ਭਾਲ ’ਚ ਥਾਣਾ ਸਦਰ ਦੀ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ
ਇਸ ਮਾਮਲੇ ’ਚ ਜਿਸ ਮੋਟਰ ’ਤੇ ਇਹ ਤਿਉਹਾਰ ਮਨਾਇਆ ਗਿਆ ਸੀ, ’ਤੇ ਰਹਿੰਦੇ ਇਕ ਪ੍ਰਵਾਸੀ ਨੌਜਵਾਨ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਪ੍ਰਵਾਸੀ ਨੌਜਵਾਨ ਤੋਂ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਲੜਕੀ ਨਾਲ ਜਬਰ-ਜ਼ਨਾਹ ਕਰ ਕੇ, ਉਸ ਦਾ ਗਲਾ ਘੁੱਟ ਕੇ ਲਾਸ਼ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਚਰ੍ਹੀ ਦੇ ਲੱਗੇ ਢੇਰ ਵਿਚ ਲੁਕੋ ਦਿੱਤੀ। ਪੁਲਸ ਨੇ ਉਕਤ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਉਕਤ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e