ਵੰਦੇ ਭਾਰਤ ਐਕਸਪ੍ਰੈੱਸ ਹੇਠਾਂ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
Saturday, Nov 09, 2024 - 05:18 AM (IST)

ਦੋਰਾਹਾ (ਵਿਨਾਇਕ)- ਲੁਧਿਆਣਾ-ਅੰਬਾਲਾ ਰੇਲਵੇ ਲਾਈਨ ’ਤੇ ਦੋਰਾਹਾ ਰੇਲਵੇ ਫਾਟਕ ਨੇੜੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੇਠਾਂ ਆਉਣ ਕਾਰਨ 18 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਹੀਂ ਹੋ ਸਕੀ।
ਜੀ. ਆਰ. ਪੀ. ਚੌਕੀ ਦੋਰਾਹਾ ਦੇ ਇੰਚਾਰਜ ਏ. ਐੱਸ. ਆਈ. ਹਿੰਮਤ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਰਾਹਾ ਰੇਲਵੇ ਫਾਟਕ ਨੇੜੇ ਪੈਂਦੇ ਕਿਲੋਮੀਟਰ ਨੰਬਰ 354 ਨੇੜੇ ਸਥਿਤ ਫੈਕਟਰੀ ਨੂੰ ਜਾਣ ਲਈ ਪ੍ਰਵਾ ਸੀ ਮਜ਼ਦੂਰ ਰੇਲਵੇ ਫਾਟਕਾਂ ਤੋਂ ਲਾਈਨਾਂ ਪਾਰ ਕਰ ਰਿਹਾ ਸੀ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਹਾਦਸੇ ਤੋਂ ਬਾਅਦ ਟ੍ਰੇਨ ਦੇ ਡਰਾਈਵਰ ਨੇ ਇਨਸਾਨੀਅਤ ਦਿਖਾਉਂਦਿਆਂ ਗੱਡੀ ਰੋਕ ਕੇ ਉਸ ਨੂੰ ਜ਼ਖਮੀ ਹਾਲਤ ਵਿਚ ਚੁੱਕ ਕੇ ਰੇਲਵੇ ਸਟੇਸ਼ਨ ਦੋਰਾਹਾ ਵਿਖੇ ਛੱਡ ਦਿੱਤਾ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।