ਦਾਦਾ ਸੀ ਵਿਰੋਧੀ, ਪੋਤਾ ਪੂਰ ਰਿਹਾ ਪੱਖ, ਹਾਲਾਤ ਦੇਖ ਸਿਆਣੇ ਆਖ ਰਹੇ- ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ !
Sunday, Nov 10, 2024 - 05:45 AM (IST)
ਲੁਧਿਆਣਾ (ਮੁੱਲਾਂਪੁਰੀ)- ਮਾਲਵੇ ਦੇ ਘੁੱਗ ਵਸਦੇ ਵਿਧਾਨ ਸਭਾ ਹਲਕੇ ਗਿੱਦੜਬਾਹਾ ’ਚ ਅੱਜ ਤੋਂ 30 ਸਾਲ ਪਹਿਲਾਂ ਉਸ ਵੇਲੇ ਦੇ ਮੁੱਖ ਮੰਤਰੀ ਸਵ. ਬੇਅੰਤ ਸਿੰਘ ਆਪਣੇ ਲਾਮ-ਲਸ਼ਕਰ ਦੇ ਨਾਲ ਜ਼ਿਮਨੀ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ।
ਹੁਣ 30 ਸਾਲਾਂ ਬਾਅਦ ਉਨ੍ਹਾਂ ਦਾ ਪੋਤਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੇ ਦਾਦੇ ਦੇ ਉਲਟ ਭਾਜਪਾ ਦੇ ਉਮੀਦਵਾਰ ਤੇ ਉਸੇ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਗੱਲ ਕੀ, ਹੁਣ ਬਿੱਟੂ ਦੀ ਇਕ ਲੱਤ ਦਿੱਲੀ ਤੇ ਦੂਜੀ ਲੱਤ ਗਿੱਦੜਬਾਹੇ ’ਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿੱਧੂ ਤੋਂ ਬਾਅਦ ਚੰਨੀ ਨੇ ਵੀ ਬਣਾਈ ਵਿਧਾਨ ਸਭਾ ਉਪ ਚੋਣਾਂ ਤੋਂ ਦੂਰੀ, ਕੀ ਠੀਕ ਹੈ ਕਾਂਗਰਸ ਦਾ ਮਾਹੌਲ ?
ਇਸ ਸਭ ਨੂੰ ਵੇਖਦਿਆਂ ਇਕ ਬਜ਼ੁਰਗ ਸੱਜਣ ਨੇ ਕਿਹਾ ‘ਵੇਖਿਆ ਇਹਨੂੰ ਕਹਿੰਦੇ ਹਨ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’। ਬਾਕੀ ਹੁਣ ਦੇਖਦੇ ਹਾਂ ਕਿ ਸਵ. ਬੇਅੰਤ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਮਨਪੀਤ ਸਿੰਘ ਬਾਦਲ ਨੂੰ ਹਰਾਉਣ ’ਚ ਸਫਲ ਨਹੀਂ ਹੋ ਸਕੇ ਸਨ। ਹੁਣ ਵੇਖਦੇ ਹਾਂ ਕਿ ਉਨ੍ਹਾਂ ਦਾ ਪੋਤਾ ਕੇਂਦਰੀ ਮੰਤਰੀ ਬਿੱਟੂ ਉਸੇ ਮਨਪ੍ਰੀਤ ਨੂੰ ਜਿਤਾਉਣ ਲਈ ਮੈਦਾਨ ’ਚ ਕਿੰਨੇ ਕੁ ਸਫਲ ਹੁੰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸੀਨੀਅਰ ਆਗੂ ਜ਼ਿਮਨੀ ਚੋਣਾਂ 'ਚੋਂ ਗਾਇਬ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e