ਭਾਰਤੀ ਹਵਾਬਾਜ਼ੀ ਖੇਤਰ 'ਚ 29 ਲੱਖ ਨੌਕਰੀਆਂ 'ਤੇ ਲਟਕ ਰਹੀ ਕੋਰੋਨਾ ਦੀ ਤਲਵਾਰ

Friday, Apr 24, 2020 - 03:03 PM (IST)

ਭਾਰਤੀ ਹਵਾਬਾਜ਼ੀ ਖੇਤਰ 'ਚ 29 ਲੱਖ ਨੌਕਰੀਆਂ 'ਤੇ ਲਟਕ ਰਹੀ ਕੋਰੋਨਾ ਦੀ ਤਲਵਾਰ

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਕਈ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਦੇਸ਼ ਦੇ ਕਈ ਕਾਰੋਬਾਰ ਉੱਤੇ ਕੋਰੋਨਾ ਦੀ ਤਲਵਾਰ ਲਟਕ ਰਹੀ ਹੈ। ਹਾਲਾਤ ਕਦੋਂ ਸੁਧਣਗੇ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਯਕੀਨ ਨਾਲ ਨਹੀਂ ਕਹਿ ਸਕਦਾ। ਗਲੋਬਲ ਹਵਾਬਾਜ਼ੀ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤੀ ਹਵਾਬਾਜ਼ੀ ਖੇਤਰ ਅਤੇ ਇਸ ਦੇ ਨਿਰਭਰ ਉਦਯੋਗਾਂ ਵਿਚ 29 ਲੱਖ ਨੌਕਰੀਆਂ ਦੇ ਜੋਖਮ ਵਿਚ ਪੈਣ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਨ ਨੂੰ ਰੋਕਣ ਲਈ ਦੇਸ਼ ਭਰ ਵਿਚ ਲਾਕਡਾਉਨ ਦੇ ਦੌਰਾਨ ਤਿੰਨ ਮਈ ਤੱਕ ਪੂਰੇ ਦੇਸ਼ ਵਿਚ ਹਵਾਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਏ.ਟੀ.) ਨੇ ਕਿਹਾ ਕਿ ਇਸ ਦੇ ਤਾਜ਼ਾ ਅੰਦਾਜ਼ਿਆਂ ਅਨੁਸਾਰ, ਜਿਵੇਂ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਵਧ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਭਾਰਤ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ।

ਸੰਸਥਾ ਨੇ ਕਿਹਾ ਕਿ ਮਹਾਂਮਾਰੀ ਅਤੇ ਲਾਕਡਾਉਨ ਨੇ ਆਰਥਿਕ ਗਤੀਵਿਧੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ, ਜਿਸਦਾ ਸਭ ਤੋਂ ਵੱਧ ਪ੍ਰਭਾਵ ਹਵਾਬਾਜ਼ੀ ਅਤੇ ਸੈਰ-ਸਪਾਟਾ ਸੈਕਟਰ 'ਤੇ ਪੈ ਰਿਹਾ ਹੈ।

ਆਈ.ਏ.ਟੀ.ਏ. ਨੇ ਭਾਰਤ ਬਾਰੇ ਕਿਹਾ ਕਿ ਦੇਸ਼ ਦੇ ਹਵਾਬਾਜ਼ੀ ਖੇਤਰ ਵਿਚ 29,32,900 ਨੌਕਰੀਆਂ ਅਤੇ ਇਸਦੇ ਨਿਰਭਰ ਉਦਯੋਗਾਂ ਨੂੰ ਮਹਾਂਮਾਰੀ ਦੇ ਕਾਰਨ ਜੋਖਮ ਹੋਣ ਦਾ ਖ਼ਦਸ਼ਾ ਹੈ।

ਐਸੋਸੀਏਸ਼ਨ ਨੇ ਕਿਹਾ ਕਿ ਭਾਰਤੀ ਬਾਜ਼ਾਰ ਤੋਂ ਕੰਮ ਕਰਨ ਵਾਲੀਆਂ ਏਅਰਲਾਈਨ ਕੰਪਨੀਆਂ ਦੇ ਮਾਲੀਏ ਵਿਚ 85,000 ਕਰੋੜ ਰੁਪਏ ਤੋਂ ਵੱਧ ਦਾ ਅਸਰ ਹੋਵੇਗਾ ਅਤੇ 2019 ਦੇ ਮੁਕਾਬਲੇ ਯਾਤਰੀ ਆਮਦਨੀ ਵਿਚ ਕਮੀ ਹੋਏਗੀ। ਆਈ.ਏ.ਟੀ.ਏ. ਲਗਭਗ 290 ਏਅਰਲਾਈਨਾਂ ਦਾ ਇਕ ਸਮੂਹ ਹੈ, ਜਿਸ ਵਿਚ ਏਅਰ ਇੰਡੀਆ, ਵਿਸਤਾਰਾ, ਇੰਡੀਗੋ ਅਤੇ ਸਪਾਈਸਜੈੱਟ ਸ਼ਾਮਲ ਹਨ।

ਇਹ ਵੀ ਦੇਖੋ : ਬੈਂਕ 'ਚ 6 ਮਹੀਨੇ ਤੱਕ ਨਹੀਂ ਹੋਵੇਗੀ ਹੜਤਾਲ, ਸਰਕਾਰ ਨੇ ਨਵਾਂ ਕਾਨੂੰਨ ਕੀਤਾ ਲਾਗੂ


 


author

Harinder Kaur

Content Editor

Related News