ਫੋਰਡ ਤੇ ਵਾਲਵੋ ਸਮੇਤ ਇਨ੍ਹਾਂ ਕੰਪਨੀਆਂ ਨੇ ਲਿਆ ਫੈਸਲਾ, ਸਾਲ 2040 ਤੋਂ ਨਹੀਂ ਬਣਾਉਣਗੇ ਪੈਟਰੋਲ-ਡੀਜ਼ਲ ਵਾਲੇ ਵਾਹਨ
Thursday, Nov 11, 2021 - 12:06 AM (IST)
ਨਵੀਂ ਦਿੱਲੀ-ਜਲਵਾਯੂ ਪਰਿਵਰਤਨ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਦੁਨੀਆ ਲਈ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਗੰਭੀਰਤਾ 'ਚ ਸਮੇਂ ਦੇ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਦੁਨੀਆ ਦੀਆਂ 6 ਵੱਡੀਆਂ ਵਾਹਨ ਨਿਰਮਾਤਾ ਕੰਪਨੀਆਂ ਨੇ ਇਕ ਬਹੁਤ ਅਹਿਮ ਫੈਸਲਾ ਲਿਆ ਹੈ। ਗਲਾਸਗੋ 'ਚ ਹੋ ਰਹੇ ਕੋਪ26 ਜਲਵਾਯੂ ਸ਼ਿਖਰ ਸੰਮੇਲਨ 'ਚ ਹਿੱਸਾ ਲੈ ਰਹੀਆਂ ਇਨ੍ਹਾਂ ਕੰਪਨੀਆਂ ਨੇ ਕਿਹਾ ਕਿ ਸਾਲ 2040 ਤੋਂ ਅਸੀਂ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਨਿਰਮਾਣ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਗਲਾਸਗੋ 'ਚ ਅਮਰੀਕੀ ਸੰਸਦ ਮੈਂਬਰਾਂ ਨੇ ਬਾਈਡੇਨ ਦੇ ਸ਼ਾਸਨ 'ਚ ਜਲਵਾਯੂ ਖੇਤਰ 'ਚ ਪ੍ਰਗਤੀ ਦੀ ਦਿੱਤੀ ਜਾਣਕਾਰੀ
ਇਨ੍ਹਾਂ ਕੰਪਨੀਆਂ 'ਚ ਮਰਸੀਡੀਜ਼, ਫੋਰਡ, ਵਾਲਵੋ, ਜਨਰਲ ਮੋਟਰਸ ਵਰਗੇ ਨਾਂ ਸ਼ਾਮਲ ਹਨ। ਸੰਮੇਲਨ 'ਚ 2040 ਤੱਕ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਿਕਰੀ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਾਲਾਂਕਿ ਟੋਇਟਾ, ਵਾਕਸਵੈਗਨ ਅਤੇ ਨਿਸਾਨ ਵਰਗੀਆਂ ਕੰਪਨੀਆਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ। ਗਲਾਸਗੋ 'ਚ ਹੋ ਰਹੇ ਇਸ ਅੰਤਰਰਾਸ਼ਟਰੀ ਸੰਮੇਲਨ 'ਚ ਦੁਨੀਆਭਰ ਦੇ ਨੇਤਾਵ ਜਲਵਾਯੂ ਪਰਿਵਰਤਨ ਅਤੇ ਵਧਦੇ ਤਾਪਮਾਨ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਚਰਚਾ ਕਰ ਰਹੇ ਹਨ।
ਇਹ ਵੀ ਪੜ੍ਹੋ : ਲੋਫਵੇਨ ਨੇ ਦਿੱਤਾ ਅਸਤੀਫਾ, ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਲਈ ਰਾਹ ਕੀਤਾ ਪੱਧਰਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।