CAI ਨੇ 2022-23 ਸੀਜ਼ਨ ਲਈ ਕਪਾਹ ਦੀ ਫਸਲ ਦਾ ਅਨੁਮਾਨ ਘਟਾ ਕੇ ਕੀਤਾ 330.50 ਲੱਖ ਗੰਢਾਂ
Sunday, Jan 15, 2023 - 01:13 PM (IST)
ਮੁੰਬਈ- ਭਾਰਤੀ ਕਪਾਹ ਸੰਘ (ਸੀ.ਏ.ਆਈ.) ਨੇ ਸ਼ਨੀਵਾਰ ਨੂੰ 2022-23 ਸੀਜ਼ਨ ਲਈ ਕਪਾਹ ਦੀ ਫਸਲ ਦੇ ਉਤਪਾਦਨ ਦੇ ਅਨੁਮਾਨ ਨੂੰ 9.25 ਲੱਖ ਗੰਢਾਂ ਤੋਂ ਘਟਾ ਕੇ 330.50 ਲੱਖ ਗੰਢਾਂ ਕਰ ਦਿੱਤਾ। ਇਸ ਦਾ ਕਾਰਨ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ 'ਚ ਕਪਾਹ ਉਤਪਾਦਨ 'ਚ ਕਮੀ ਦਾ ਅਨੁਮਾਨ ਹੈ। ਸੀ.ਏ.ਆਈ ਨੇ ਇੱਕ ਬਿਆਨ 'ਚ ਕਿਹਾ ਕਿ ਪਿਛਲੇ ਸੀਜ਼ਨ 'ਚ ਕਪਾਹ ਦਾ ਕੁੱਲ ਉਤਪਾਦਨ 307.05 ਲੱਖ ਗੰਢਾਂ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। 1 ਅਕਤੂਬਰ, 2022 ਤੋਂ ਸ਼ੁਰੂ ਹੋ ਰਹੇ ਮੌਜੂਦਾ ਸੀਜ਼ਨ 'ਚ ਕਪਾਹ ਦਾ ਉਤਪਾਦਨ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ 'ਚ ਕ੍ਰਮਵਾਰ 2-2 ਲੱਖ ਗੰਢ ਘਟ ਕੇ 82.50 ਲੱਖ ਗੰਢ, 13 ਲੱਖ ਗੰਢ ਅਤੇ 22 ਲੱਖ ਗੱਠਾਂ ਰਹਿ ਜਾਣ ਦੀ ਸੰਭਾਵਨਾ ਹੈ। ਸੀ.ਏ.ਆਈ ਨੇ ਕਿਹਾ ਕਿ ਗੁਜਰਾਤ ਨੂੰ ਛੱਡ ਕੇ, ਜਿੱਥੇ ਉਤਪਾਦਨ ਸਪਾਟ ਰਹਿਣ ਦੀ ਸੰਭਾਵਨਾ ਹੈ, ਕਪਾਹ ਉਤਪਾਦਕ ਰਾਜਾਂ 'ਚ ਉਤਪਾਦਨ 'ਚ ਗਿਰਾਵਟ ਦੇਖੀ ਜਾ ਸਕਦੀ ਹੈ।
ਅਕਤੂਬਰ-ਦਸੰਬਰ 2022 'ਚ ਕੁੱਲ ਕਪਾਹ ਦੀ ਸਪਲਾਈ 116.27 ਲੱਖ ਗੰਢਾਂ ਹੋਣ ਦਾ ਅਨੁਮਾਨ ਹੈ, ਜਿਸ 'ਚ 80.13 ਲੱਖ ਗੰਢਾਂ ਦੀ ਆਮਦ, 4.25 ਲੱਖ ਗੰਢਾਂ ਦੀ ਦਰਾਮਦ ਅਤੇ 31.89 ਲੱਖ ਗੰਢਾਂ ਦਾ ਸ਼ੁਰੂਆਤੀ ਸਟਾਕ ਸ਼ਾਮਲ ਹੈ। ਸੀ.ਏ.ਆਈ ਨੇ ਅਕਤੂਬਰ-ਦਸੰਬਰ 2022 ਲਈ ਕਪਾਹ ਦੀ ਖਪਤ 65 ਲੱਖ ਗੰਢ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦੋਂ ਕਿ 31 ਦਸੰਬਰ, 2022 ਤੱਕ ਨਿਰਯਾਤ ਖੇਪ ਦੋ ਲੱਖ ਗੱਠਾਂ ਹੋਣ ਦੀ ਉਮੀਦ ਹੈ।
ਸੀ.ਏ.ਆਈ. ਨੇ ਬਿਆਨ 'ਚ ਕਿਹਾ ਕਿ ਦਸੰਬਰ 2022 ਦੇ ਅੰਤ 'ਚ ਸਟਾਕ 49.27 ਲੱਖ ਗੰਢਾਂ ਹੋਣ ਦਾ ਅਨੁਮਾਨ ਹੈ, ਜਿਸ 'ਚੋਂ 35 ਲੱਖ ਗੰਢਾਂ ਕੱਪੜਾ ਮਿੱਲਾਂ ਕੋਲ ਅਤੇ ਬਾਕੀ 14.27 ਲੱਖ ਗੰਢਾਂ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ), ਮਹਾਰਾਸ਼ਟਰ ਫੈਡਰੇਸ਼ਨ ਅਤੇ ਹੋਰਾਂ (ਵੇਚੀਆਂ ਪਰ ਡਿਲੀਵਰ ਨਹੀਂ ਕੀਤੀਆਂ ਗਈਆਂ) ਕੋਲ ਹਨ।