ਦੀਵਾਲੀ ''ਤੇ ਬੀ. ਐੱਸ. ਐੱਨ. ਐੱਲ. ਨੇ ਕੀਤੀ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼

10/26/2019 1:51:08 AM

ਨਵੀਂ ਦਿੱਲੀ (ਯੂ. ਐੱਨ. ਆਈ.)-ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਦੀਵਾਲੀ ਮੌਕੇ ਆਪਣੇ ਸਾਰੇ ਲੈਂਡਲਾਈਨ ਅਤੇ ਬਰਾਡਬੈਂਡ ਗਾਹਕਾਂ ਲਈ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕੀਤੀ ਹੈ।

ਬੀ. ਐੱਸ. ਐੱਨ. ਐੱਲ. ਨੇ ਕਿਹਾ ਕਿ ਗਾਹਕ ਪੂਰੇ ਦੇਸ਼ 'ਚ ਕਿਸੇ ਵੀ ਲੈਂਡਲਾਈਨ ਅਤੇ ਮੋਬਾਇਲ ਨੰਬਰ 'ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਕੰਪਨੀ ਦੇ ਨਿਰਦੇਸ਼ਕ ਵਿਵੇਕ ਬਾਂਜ਼ਲ ਨੇ ਕਿਹਾ, ''ਅਸੀਂ ਇਹ ਗੱਲ ਸਮਝਦੇ ਹਾਂ ਕਿ ਤਿਉਹਾਰ ਦੇ ਮੌਕੇ ਗਾਹਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੁੱਭਕਾਮਨਾਵਾਂ ਸਾਂਝੀਆਂ ਕਰਦੇ ਹਨ। ਹਾਲਾਂਕਿ ਬੀ. ਐੱਸ. ਐੱਨ. ਐੱਲ. ਲੈਂਡਲਾਈਨ ਦੇ ਮਾਧਿਅਮ ਨਾਲ ਕਾਲਿੰਗ ਦਾ ਅਹਿਸਾਸ ਸਭ ਤੋਂ ਵਧੀਆ ਹੈ, ਇਸ ਲਈ ਸ਼ੁੱਭਕਾਮਨਾਵਾਂ ਸਭ ਤੋਂ ਉੱਤਮ ਸੰਭਵ ਮਾਧਿਅਮ ਰਾਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਆਫਰ 27 ਤੇ 28 ਅਕਤੂਬਰ ਨੂੰ ਪੂਰੇ 24 ਘੰਟਿਆਂ ਲਈ ਵੈਲਿਡ ਹੋਵੇਗਾ। ਬੀ. ਐੱਸ. ਐੱਨ. ਐੱਲ. ਅਗਲੇ ਕੁੱਝ ਮਹੀਨਿਆਂ 'ਚ ਆਪਣੀਆਂ ਭਾਰਤ ਫਾਈਬਰ ਸੇਵਾਵਾਂ ਲਈ ਜ਼ਿਆਦਾ ਨਗਰਾਂ ਅਤੇ ਪਿੰਡਾਂ ਨੂੰ ਵੀ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਮਾਰਚ, 2020 ਤੱਕ ਭਾਰਤ ਫਾਈਬਰ ਸੇਵਾ ਦੀ ਵਿਸ਼ਾਲ ਕਵਰੇਜ ਦੀ ਯੋਜਨਾ ਹੈ। ਸਾਡੇ ਬਰਾਡਬੈਂਡ ਉਤਪਾਦਾਂ ਦੇ ਨਾਲ ਮਨੋਰੰਜਨ ਸਮੱਗਰੀ ਨੂੰ ਪੈਕੇਜ ਬਣਾ ਕੇ ਗਾਹਕਾਂ ਦੇ ਬਰਾਡਬੈਂਡ ਤਜਰਬੇ ਨੂੰ ਹੋਰ ਜ਼ਿਆਦਾ ਖੁਦਮੁਖਤਿਆਰ ਕੀਤਾ ਜਾ ਰਿਹਾ ਹੈ। ਮੌਜੂਦਾ 'ਚ ਭਾਰਤ ਫਾਈਬਰ 500 ਜੀ. ਬੀ. ਯੋਜਨਾ, ਜਿੱਥੇ ਗਾਹਕ ਨੂੰ 50 ਐੱਮ. ਬੀ. ਪੀ. ਐੱਸ. 'ਤੇ 500 ਜੀ. ਬੀ. ਡਾਊਨਲੋਡ ਮਿਲਦਾ ਹੈ, ਬਾਜ਼ਾਰ 'ਚ ਸਭ ਤੋਂ ਲੋਕਪ੍ਰਿਯ ਬਰਾਡਬੈਂਡ ਉਤਪਾਦਾਂ 'ਚੋਂ ਇਕ ਹੈ।


Karan Kumar

Content Editor

Related News