ਬਜਾਜ ਫਿਨਸਰਵ ਦਾ ਸ਼ੁੱਧ ਲਾਭ ਮਾਰਚ ਤਿਮਾਹੀ ''ਚ 77 ਫੀਸਦੀ ਘਟਿਆ

Friday, May 22, 2020 - 02:01 AM (IST)

ਬਜਾਜ ਫਿਨਸਰਵ ਦਾ ਸ਼ੁੱਧ ਲਾਭ ਮਾਰਚ ਤਿਮਾਹੀ ''ਚ 77 ਫੀਸਦੀ ਘਟਿਆ

ਨਵੀਂ ਦਿੱਲੀ-ਬਜਾਜ ਫਿਨਸਰਵ ਲਿਮਟਿਡ ਦਾ ਸ਼ੁੱਧ ਲਾਭ ਮਾਰਚ 2020 'ਚ ਖਤਮ ਚੌਥੀ ਤਿਮਾਹੀ 'ਚ 77 ਫੀਸਦੀ ਘਟ ਕੇ 194 ਕਰੋੜ ਰੁਪਏ ਰਿਹਾ। ਸਮੂਹ ਦੀਆਂ ਕੰਪਨੀਆਂ 'ਤੇ ਕੋਵਿਡ-19 ਦਾ ਵੱਡਾ ਅਸਰ ਪਿਆ ਹੈ। ਕੰਪਨੀ ਨੂੰ ਵਿੱਤੀ ਸਾਲ 2018-19 ਦੀ ਇਸ ਜਨਵਰੀ-ਮਾਰਚ ਮਿਆਦ 'ਚ 839 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਕੰਪਨੀ ਨੇ ਕਿਹਾ ਕਿ ਜੇਕਰ ਕੋਵਿਡ-19 ਦਾ ਅਸਰ ਨਹੀਂ ਪੈਂਦਾ ਤਾਂ ਮਾਰਚ ਤਿਮਾਹੀ 'ਚ ਸ਼ੁੱਧ ਲਾਭ 1,001 ਕਰੋੜ ਰੁਪਏ ਰਹਿੰਦਾ। ਹਾਲਾਂਕਿ ਮਾਰਚ 2020 ਤਿਮਾਹੀ 'ਚ ਉਸ ਦੀ ਕੁੱਲ ਆਮਦਨ ਦੋ ਫੀਸਦੀ ਤੋਂ ਥੋੜੀ ਜ਼ਿਆਦਾ ਵਧ ਕੇ 13,294 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ 12,995 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਕਿਹਾ ਕਿ ਉਸ ਦਾ ਸ਼ੁੱਧ ਲਾਭ ਅਤੇ ਕੁਲ ਆਮਦਨੀ ਸਾਲਾਨਾ ਆਧਾਰ 'ਤੇ ਹੁਣ ਤਕ ਦੇ ਸਰਬੋਤਮ ਪੱਧਰ 'ਤੇ ਰਹੀ ਹੈ।


author

Karan Kumar

Content Editor

Related News