ਪੰਜਾਬ ਯੂਨੀਵਰਸਿਟੀ ''ਚ ਚੋਣਾਂ ਦਾ ਸ਼ਡਿਊਲ ਜਾਰੀ, ਪੰਜ ਸਾਲ ਪੁਰਾਣੇ ਗ੍ਰੈਜੂਏਟਾਂ ਨੂੰ ਵੋਟ ਦਾ ਮਿਲੇਗਾ ਮੌਕਾ

Tuesday, Jan 20, 2026 - 11:07 AM (IST)

ਪੰਜਾਬ ਯੂਨੀਵਰਸਿਟੀ ''ਚ ਚੋਣਾਂ ਦਾ ਸ਼ਡਿਊਲ ਜਾਰੀ, ਪੰਜ ਸਾਲ ਪੁਰਾਣੇ ਗ੍ਰੈਜੂਏਟਾਂ ਨੂੰ ਵੋਟ ਦਾ ਮਿਲੇਗਾ ਮੌਕਾ

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਰਜਿਸਟਰਡ ਗ੍ਰੈਜੂਏਟਾਂ ਦੇ ਹਲਕੇ ਤੋਂ 15 ਆਰਡੀਨਰੀ ਫੈਲੋਜ਼ ਦੀ ਚੋਣ ਲਈ ਸੈਨੇਟ ਚੋਣਾਂ-2026 ਲਈ ਸ਼ਡਿਊਲ ਦਾ ਐਲਾਨ ਕੀਤਾ ਹੈ। ਰਜਿਸਟਰਡ ਗ੍ਰੈਜੂਏਟ ਵਜੋਂ ਨਵੇਂ ਦਾਖ਼ਲੇ ਲਈ ਅਰਜ਼ੀਆਂ ਦੀ ਆਖ਼ਰੀ ਮਿਤੀ 23 ਫਰਵਰੀ ਹੈ। ਅਰਜ਼ੀਆਂ 15 ਰੁਪਏ ਦੀ ਨਿਰਧਾਰਤ ਸੰਯੁਕਤ ਫ਼ੀਸ ਨਾਲ ਆਖ਼ਰੀ ਮਿਤੀ ਤੱਕ ਰਜਿਸਟਰਾਰ ਕੋਲ ਪਹੁੰਚਣੀਆਂ ਚਾਹੀਦੀਆਂ ਹਨ। ਚੋਣ 20 ਸਤੰਬਰ ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
ਇਹ ਹਨ ਮਹੱਤਵਪੂਰਨ ਤਾਰੀਖ਼ਾਂ
23 ਫਰਵਰੀ ਤੱਕ ਕਰਨਾ ਪਵੇਗਾ ਬਕਾਏ ਦਾ ਭੁਗਤਾਨ
ਵੋਟਰ ਬਣਨ ਲਈ ਰਜਿਸਟਰਡ ਗ੍ਰੈਜੂਏਟ ਨੂੰ 23 ਫਰਵਰੀ ਤੱਕ ਬਕਾਏ ਦਾ ਭੁਗਤਾਨ ਕਰਨਾ ਪਵੇਗਾ।
ਪੁਰਾਣੇ ਰਜਿਸਟਰਡ ਗ੍ਰੈਜੂਏਟਾਂ ਦੇ ਡਿਫਾਲਟਰਾਂ ਦੀ ਸੂਚੀ ਜਲਦੀ ਹੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਸਹਾਇਕ ਰਜਿਸਟਰਾਰ, ਚੋਣ ਸੈੱਲ ਕੋਲ ਉਪਲੱਬਧ ਹੋਵੇਗੀ।
ਗ੍ਰੈਜੂਏਟਾਂ ਦੇ ਸਪਲੀਮੈਂਟਰੀ ਰਜਿਸਟਰ ਨੂੰ 24 ਮਾਰਚ ਨੂੰ ਸੂਚਿਤ ਕੀਤਾ ਜਾਵੇਗਾ।
ਪਤੇ ’ਚ ਤਬਦੀਲੀ ਸਬੰਧੀ ਸੂਚਨਾ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 23 ਅਪ੍ਰੈਲ ਹੈ ਜਦਕਿ ਦਾਅਵੇ ਤੇ ਇਤਰਾਜ਼ 22 ਜੂਨ ਤੱਕ ਦਿੱਤੇ ਜਾ ਸਕਦੇ ਹਨ।
ਰਜਿਸਟਰਾਰ ਰਾਹੀਂ ਦਾਅਵਿਆਂ ਤੇ ਇਤਰਾਜ਼ਾਂ ਦੀ ਪੜਤਾਲ ਲਈ 2 ਜੁਲਾਈ ਨੂੰ ਮਿਤੀ ਨਿਰਧਾਰਤ ਕੀਤੀ ਗਈ ਹੈ।
ਰਜਿਸਟਰਾਰ ਦੇ ਫ਼ੈਸਲੇ ’ਤੇ ਇਤਰਾਜ਼ਾਂ ’ਤੇ ਵਿਚਾਰ ਲਈ ਕਮੇਟੀ ਮੀਟਿੰਗ 3 ਜੁਲਾਈ ਨੂੰ ਨਿਰਧਾਰਤ ਹੈ। ਗ੍ਰੈਜੂਏਟਾਂ ਦਾ ਅੰਤਮ ਰਜਿਸਟਰ 27 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਾਜਵਾ ਨੇ ਕੇਜਰੀਵਾਲ ਦੀ ਚੁੱਪੀ ’ਤੇ ਚੁੱਕੇ ਸਵਾਲ, ਕਿਹਾ-ਮੁਆਫ਼ੀ ਮੰਗੇ ਆਤਿਸ਼ੀ
ਇਹ ਹਨ ਯੋਗਤਾ ਮਾਪਦੰਡ
ਸਿਰਫ਼ ਭਾਰਤ ’ਚ ਰਹਿਣ ਵਾਲੇ ਵਿਅਕਤੀ ਹੀ ਰਜਿਸਟ੍ਰੇਸ਼ਨ ਲਈ ਯੋਗ ਹਨ।
ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ, ਜਿਨ੍ਹਾਂ ਨੇ ਘੱਟੋ-ਘੱਟ 5 ਸਾਲ ਪਹਿਲਾਂ (ਡਿਗਰੀ ਪਾਸ ਕਰਨ ਦੇ ਸਾਲ ਤੋਂ ਗਿਣ ਕੇ) ਡਿਗਰੀ ਪ੍ਰਾਪਤ ਕੀਤੀ ਹੋਵੇ, ਭਾਵ 2021 ਜਾਂ ਇਸ ਤੋਂ ਪਹਿਲਾਂ ਦੇ ਗ੍ਰੈਜੂਏਟ ਯੋਗ ਹਨ।
ਯੂਨੀਵਰਸਿਟੀ ਤੋਂ ਮਾਸਟਰਜ਼ ਜਾਂ ਡਾਕਟਰੇਟ ਡਿਗਰੀ ਵਾਲੇ ਵੀ ਯੋਗ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News