Amazon ਸਮਾਰਟਫੋਨ ਦੀ ਦੁਨੀਆ 'ਚ ਮਚਾਏਗਾ ਧਮਾਲ! 'Fire Phone' ਤੋਂ ਬਾਅਦ ਹੁਣ 'Transformer' ਦੀ ਤਿਆਰੀ
Saturday, Mar 21, 2026 - 02:04 PM (IST)
ਬਿਜ਼ਨੈੱਸ ਡੈਸਕ : ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ (Amazon) ਇਕ ਵਾਰ ਫਿਰ ਸਮਾਰਟਫੋਨ ਬਾਜ਼ਾਰ ਵਿਚ ਵੱਡੀ ਵਾਪਸੀ ਕਰਨ ਦੀ ਯੋਜਨਾ ਬਣਾ ਰਹੀ ਹੈ। ਸਾਲ 2014 ਵਿੱਚ 'ਫਾਇਰ ਫੋਨ' (Fire Phone) ਦੀ ਵੱਡੀ ਅਸਫਲਤਾ ਤੋਂ ਬਾਅਦ, ਜਿਸ ਨੂੰ ਕੰਪਨੀ ਨੇ ਮਹਿਜ਼ ਇੱਕ ਸਾਲ ਵਿੱਚ ਹੀ ਬੰਦ ਕਰ ਦਿੱਤਾ ਸੀ, ਹੁਣ ਐਮਾਜ਼ੋਨ ਇੱਕ ਨਵੇਂ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। ਸੂਤਰਾਂ ਅਨੁਸਾਰ, ਇਸ ਨਵੇਂ ਸਮਾਰਟਫੋਨ ਦਾ ਨਾਮ 'ਟਰਾਂਸਫਾਰਮਰ' (Transformer) ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਜੈਫ ਬੇਜ਼ੋਸ ਦਾ 'ਸਟਾਰ ਟ੍ਰੈਕ' ਵਾਲਾ ਸੁਪਨਾ ਹੋਵੇਗਾ ਪੂਰਾ?
ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜ਼ੋਸ ਲੰਬੇ ਸਮੇਂ ਤੋਂ ਇਕ ਅਜਿਹੇ ਡਿਵਾਈਸ ਦਾ ਸੁਪਨਾ ਦੇਖ ਰਹੇ ਹਨ ਜੋ ਵਿਗਿਆਨ ਗਲਪ ਸੀਰੀਜ਼ 'ਸਟਾਰ ਟ੍ਰੈਕ' ਦੇ ਵਾਇਸ-ਕੰਟਰੋਲਡ ਕੰਪਿਊਟਰ ਵਾਂਗ ਕੰਮ ਕਰੇ। ਇਹ ਨਵਾਂ ਫੋਨ ਇਸੇ ਦਿਸ਼ਾ ਵਿੱਚ ਇੱਕ ਕਦਮ ਮੰਨਿਆ ਜਾ ਰਿਹਾ ਹੈ, ਜੋ ਅਲੈਕਸਾ (Alexa) ਨਾਲ ਪੂਰੀ ਤਰ੍ਹਾਂ ਸਿੰਕ ਹੋਵੇਗਾ ਅਤੇ ਗਾਹਕਾਂ ਲਈ ਖਰੀਦਦਾਰੀ, ਪ੍ਰਾਈਮ ਵੀਡੀਓ ਅਤੇ ਸੰਗੀਤ ਵਰਗੀਆਂ ਸੇਵਾਵਾਂ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਬਿਨਾਂ ਐਪ ਸਟੋਰ ਤੋਂ ਚੱਲੇਗਾ ਫੋਨ!
ਇਸ ਪ੍ਰੋਜੈਕਟ ਦੀ ਸਭ ਤੋਂ ਖਾਸ ਗੱਲ ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਸੁਮੇਲ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਰਵਾਇਤੀ ਐਪ ਸਟੋਰਾਂ ਦੀ ਲੋੜ ਨੂੰ ਖਤਮ ਕਰ ਸਕਦਾ ਹੈ, ਕਿਉਂਕਿ ਏਆਈ (AI) ਤਕਨੀਕ ਰਾਹੀਂ ਯੂਜ਼ਰਸ ਨੂੰ ਐਪਸ ਡਾਊਨਲੋਡ ਕਰਨ ਜਾਂ ਵਾਰ-ਵਾਰ ਰਜਿਸਟਰ ਕਰਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਐਪਲ ਅਤੇ ਸੈਮਸੰਗ ਨੂੰ ਮਿਲੇਗੀ ਸਖ਼ਤ ਟੱਕਰ
ਜਿੱਥੇ ਐਪਲ, ਗੂਗਲ ਅਤੇ ਮੈਟਾ ਵਰਗੀਆਂ ਕੰਪਨੀਆਂ ਆਪਣੇ ਏਆਈ-ਅਧਾਰਤ ਡਿਵਾਈਸਾਂ 'ਤੇ ਕੰਮ ਕਰ ਰਹੀਆਂ ਹਨ, ਉੱਥੇ ਹੀ ਐਮਾਜ਼ੋਨ ਆਪਣੇ ਇਸ ਨਵੇਂ ਫੋਨ ਰਾਹੀਂ ਬਾਜ਼ਾਰ ਵਿੱਚ ਦੁਬਾਰਾ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਹੈ। ਹਾਲਾਂਕਿ, ਐਮਾਜ਼ਾਨ ਦੇ ਬੁਲਾਰੇ ਨੇ ਇਸ ਪ੍ਰੋਜੈਕਟ ਬਾਰੇ ਅਜੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ ਅਤੇ ਇਸ ਦੀ ਕੀਮਤ ਜਾਂ ਲਾਂਚਿੰਗ ਤਾਰੀਖ ਬਾਰੇ ਵੀ ਜਾਣਕਾਰੀ ਫਿਲਹਾਲ ਗੁਪਤ ਰੱਖੀ ਗਈ ਹੈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
