Vivo's big bang! 6500mAh ਬੈਟਰੀ ਅਤੇ 50MP ਸੈਲਫੀ ਕੈਮਰੇ ਨਾਲ ਜਲਦ ਲਾਂਚ ਹੋਵੇਗਾ ਧਾਕੜ Phone!

Wednesday, Apr 01, 2026 - 12:04 PM (IST)

Vivo's big bang! 6500mAh ਬੈਟਰੀ ਅਤੇ 50MP ਸੈਲਫੀ ਕੈਮਰੇ ਨਾਲ ਜਲਦ ਲਾਂਚ ਹੋਵੇਗਾ ਧਾਕੜ Phone!

ਗੈਜੇਟ ਡੈਸਕ - ਵੀਵੋ ਕੰਪਨੀ ਭਾਰਤ 'ਚ ਆਪਣੀ ਫਲੈਗਸ਼ਿਪ 'ਐਕਸ300' ਸੀਰੀਜ਼ ਦਾ ਇਕ ਨਵਾਂ ਮਾਡਲ Vivo X300 FE ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਲੀਕ ਹੋਈਆਂ ਰਿਪੋਰਟਾਂ ਅਨੁਸਾਰ ਇਹ 5G ਫੋਨ ਮਈ 2026 'ਚ ਭਾਰਤੀ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੇ ਨਾਲ ਹੀ Vivo X300 Ultra ਨੂੰ ਵੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

Snapdragon 8 Gen 5 ਪ੍ਰੋਸੈਸਰ ਅਤੇ ਡਿਸਪਲੇ
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ Qualcomm Snapdragon 8 Gen 5 ਪ੍ਰੋਸੈਸਰ ਹੈ, ਜੋ ਕਿ 3ਨੈਨੋਮੀਟਰ ਫੈਬਰੀਕੇਸ਼ਨ 'ਤੇ ਬਣਿਆ ਹੈ ਅਤੇ 3.8GHz ਤੱਕ ਦੀ ਕਲੌਕ ਸਪੀਡ ਪ੍ਰਦਾਨ ਕਰਦਾ ਹੈ। Vivo X300 FE 'ਚ 6.31-ਇੰਚ ਦੀ ਫਲੈਟ AMOLED ਡਿਸਪਲੇ ਦਿੱਤੀ ਗਈ ਹੈ, ਜੋ 1.5K ਰੈਜ਼ੋਲਿਊਸ਼ਨ, 120Hz ਰਿਫ੍ਰੈਸ਼ ਰੇਟ ਅਤੇ 5000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਸੁਰੱਖਿਆ ਲਈ ਇਸ 'ਚ ਇਨ-ਡਿਸਪਲੇ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।

ਸ਼ਾਨਦਾਰ ਕੈਮਰਾ ਸੈੱਟਅੱਪ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ ਦੇ ਪਿਛਲੇ ਹਿੱਸੇ 'ਤੇ ਟ੍ਰਿਪਲ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਜਿਸ 'ਚ 50 ਮੈਗਾਪਿਕਸਲ ਦਾ Sony OIS ਮੁੱਖ ਸੈਂਸਰ, 50 ਮੈਗਾਪਿਕਸਲ ਦਾ 3x ਪੈਰੀਸਕੋਪ ਟੈਲੀਫੋਟੋ ਲੈਂਸ ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਤੇ 50 ਮੈਗਾਪਿਕਸਲ ਦਾ ਕੈਮਰਾ  ਮਿਲਦਾ ਹੈ।

ਬੈਟਰੀ ਅਤੇ ਚਾਰਜਿੰਗ
ਪਾਵਰ ਬੈਕਅੱਪ ਲਈ ਇਸ 'ਚ 6500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ 90W ਫਾਸਟ ਚਾਰਜਿੰਗ ਅਤੇ 40W ਵਾਇਰਲੈੱਸ ਫਾਸਟ ਚਾਰਜਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ।

 ਹੋਰ ਖਾਸ ਫੀਚਰਜ਼ :- 

- ਇਹ ਫੋਨ Android 16 'ਤੇ ਅਧਾਰਤ OriginOS 6 'ਤੇ ਚੱਲਦਾ ਹੈ।
- ਕੰਪਨੀ ਨੇ ਇਸ ਲਈ 5 ਸਾਲ ਦੇ ਐਂਡਰਾਇਡ ਓਐਸ ਅਪਗ੍ਰੇਡ ਅਤੇ 7 ਸਾਲ ਦੇ ਸੁਰੱਖਿਆ ਅਪਡੇਟ ਦਾ ਵਾਅਦਾ ਕੀਤਾ ਹੈ।
-  ਇਹ IP68 ਅਤੇ IP69 ਰੇਟਿੰਗ ਨਾਲ ਆਉਂਦਾ ਹੈ, ਜੋ ਇਸਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖਦਾ ਹੈ।
- ਕਨੈਕਟੀਵਿਟੀ ਲਈ ਇਸ 'ਚ Wi-Fi 7, Bluetooth 5.4, NFC ਅਤੇ IR ਬਲਾਸਟਰ ਵਰਗੇ ਫੀਚਰਸ ਸ਼ਾਮਲ ਹਨ।


author

Sunaina

Content Editor

Related News