Samsung ਦੇ 200MP ਕੈਮਰੇ ਵਾਲੇ ਫਲੈਗਸ਼ਿਪ ਫੋਨ 'ਤੇ ਮਿਲ ਰਿਹਾ ਭਾਰੀ Discount!
Tuesday, Apr 07, 2026 - 10:12 AM (IST)
ਗੈਜੇਟ ਡੈਸਕ - ਸੈਮਸੰਗ ਨੇ ਫਰਵਰੀ 2026 'ਚ ਭਾਰਤੀ ਬਾਜ਼ਾਰ 'ਚ ਆਪਣਾ ਸਭ ਤੋਂ ਦਮਦਾਰ ਸਮਾਰਟਫੋਨ Samsung Galaxy S26 Ultra ਲਾਂਚ ਕੀਤਾ ਸੀ, ਜੋ ਹੁਣ ਖਰੀਦਦਾਰਾਂ ਲਈ ਭਾਰੀ ਛੋਟ ਦੇ ਨਾਲ ਉਪਲਬਧ ਹੈ। ਜੇਕਰ ਤੁਸੀਂ ਇਸ ਫਲੈਗਸ਼ਿਪ ਫੋਨ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਵਿਜੇ ਸੇਲਜ਼ 'ਤੇ ਇਹ ਸ਼ਾਨਦਾਰ ਬੈਂਕ ਆਫਰਸ ਦੇ ਨਾਲ ਕਾਫੀ ਸਸਤਾ ਮਿਲ ਰਿਹਾ ਹੈ।
ਕੀਮਤ ਅਤੇ ਬੈਂਕ ਆਫਰਸ
Samsung Galaxy S26 Ultra ਦੇ 12GB RAM ਅਤੇ 256GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਵਿਜੇ ਸੇਲਜ਼ 'ਤੇ 1,39,999 ਰੁਪਏ ਸੂਚੀਬੱਧ ਕੀਤੀ ਗਈ ਹੈ। ਹਾਲਾਂਕਿ, ਬੈਂਕ ਆਫਰ ਦੇ ਤਹਿਤ, ਜੇਕਰ ਗਾਹਕ HDFC ਬੈਂਕ ਜਾਂ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ 9,000 ਰੁਪਏ ਦੀ ਫਲੈਟ ਛੋਟ ਮਿਲ ਸਕਦੀ ਹੈ। ਇਸ ਡਿਸਕਾਊਂਟ ਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ 1,30,999 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, ਗਾਹਕ 15,056 ਰੁਪਏ ਪ੍ਰਤੀ ਮਹੀਨਾ ਦੀ ਨੋ-ਕੋਸਟ EMI ਦਾ ਲਾਭ ਵੀ ਉਠਾ ਸਕਦੇ ਹਨ।
ਬਾਕਮਾਲ ਹਨ ਫੋਨ ਦੇ ਸਪੈਸੀਫਿਕੇਸ਼ਨਸ
- ਇਸ ਫੋਨ 'ਚ 6.9 ਇੰਚ ਦੀ ਡਾਇਨਾਮਿਕ AMOLED 2X ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 3120x1440 ਪਿਕਸਲ ਅਤੇ ਰਿਫ੍ਰੈਸ਼ ਰੇਟ 120Hz ਹੈ।
- ਬਿਹਤਰ ਪਰਫਾਰਮੈਂਸ ਲਈ ਇਸ 'ਚ ਕੁਆਲਕਾਮ Snapdragon 8 Elite Gen 5 ਚਿਪਸੈੱਟ ਦਿੱਤਾ ਗਿਆ ਹੈ।
- ਫੋਨ 'ਚ 5000mAh ਦੀ ਬੈਟਰੀ ਹੈ ਅਤੇ ਇਹ ਐਂਡਰਾਇਡ 16 'ਤੇ ਆਧਾਰਿਤ One UI 8.5 'ਤੇ ਕੰਮ ਕਰਦਾ ਹੈ।
ਕੈਮਰਾ ਸੈੱਟਅੱਪ
ਫੋਨ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਕੈਮਰਾ ਹੈ। ਇਸ ਦੇ ਰੀਅਰ 'ਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 50 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ (5x ਆਪਟੀਕਲ ਜ਼ੂਮ), 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 10 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ (3x ਆਪਟੀਕਲ ਜ਼ੂਮ) ਸ਼ਾਮਲ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਇਹ ਫੋਨ ਨਾ ਸਿਰਫ ਤਕਨੀਕੀ ਤੌਰ 'ਤੇ ਉੱਨਤ ਹੈ, ਬਲਕਿ ਇਸ ਦਾ ਡਿਜ਼ਾਈਨ ਵੀ ਕਾਫੀ ਸਲੀਕ ਹੈ, ਜਿਸਦਾ ਵਜ਼ਨ 214 ਗ੍ਰਾਮ ਹੈ। ਜੇਕਰ ਤੁਸੀਂ ਇਕ ਪ੍ਰੀਮੀਅਮ ਸਮਾਰਟਫੋਨ ਦੀ ਤਲਾਸ਼ 'ਚ ਹੋ, ਤਾਂ ਇਹ ਡੀਲ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ।
