ਅੱਜ ਲਾਂਚ ਹੋਵੇਗਾ OnePlus ਦਾ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...

Tuesday, Apr 07, 2026 - 10:54 AM (IST)

ਅੱਜ ਲਾਂਚ ਹੋਵੇਗਾ OnePlus ਦਾ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...

ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ ਧਮਾਕਾ ਕਰਦੇ ਹੋਏ ਮਸ਼ਹੂਰ ਕੰਪਨੀ OnePlus ਅੱਜ ਭਾਰਤ 'ਚ ਆਪਣਾ ਨਵਾਂ 5G ਸਮਾਰਟਫੋਨ OnePlus Nord 6 ਲਾਂਚ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਹ ਫੋਨ ਅੱਜ ਸ਼ਾਮ 07:00 ਵਜੇ ਇਕ ਲਾਈਵ ਈਵੈਂਟ ਰਾਹੀਂ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਭਾਰਤ 'ਚ OnePlus Turbo 6 ਦੇ ਰੀਬ੍ਰਾਂਡਿਡ ਵਰਜ਼ਨ ਵਜੋਂ ਆ ਰਿਹਾ ਹੈ।

 ਬੈਟਰੀ ਅਤੇ ਦਮਦਾਰ ਪ੍ਰੋਸੈਸਰ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 9000mAh ਦੀ ਵੱਡੀ ਸਿਲੀਕਾਨ ਕਾਰਬਨ ਬੈਟਰੀ ਹੈ, ਜੋ ਕਿ ਇਸ ਸ਼੍ਰੇਣੀ ਦੇ ਫੋਨਾਂ 'ਚ ਸਭ ਤੋਂ ਵੱਡੀਆਂ ਬੈਟਰੀਆਂ 'ਚੋਂ ਇਕ ਮੰਨੀ ਜਾ ਰਹੀ ਹੈ। ਫੋਨ 'ਚ ਬਿਹਤਰ ਪ੍ਰਦਰਸ਼ਨ ਲਈ Snapdragon 8s Gen 4 ਚਿਪਸੈੱਟ ਦਿੱਤਾ ਗਿਆ ਹੈ, ਜੋ ਮਲਟੀਪਲੇਅਰ ਗੇਮਿੰਗ ਅਤੇ ਹਾਈ-ਕੁਆਲਿਟੀ ਸਟ੍ਰੀਮਿੰਗ ਨੂੰ ਬੇਹੱਦ ਆਸਾਨ ਬਣਾ ਦੇਵੇਗਾ। ਇਸ ਦੇ ਨਾਲ ਹੀ ਫੋਨ 'ਚ 165 FPS ਤੱਕ ਦਾ ਰਿਫ੍ਰੈਸ਼ ਰੇਟ ਸਪੋਰਟ ਅਤੇ ਸ਼ਾਨਦਾਰ OLED ਡਿਸਪਲੇਅ ਦੇਖਣ ਨੂੰ ਮਿਲੇਗੀ।

ਕੈਮਰਾ ਕੁਆਲਿਟੀ 'ਚ ਵੀ ਨੰਬਰ-1
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ 'ਚ 50MP Sony ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ ਕਿ ਡੁਅਲ-ਐਕਸਿਸ OIS ਸਪੋਰਟ ਨਾਲ ਆਉਂਦਾ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 32MP ਦਾ ਕੈਮਰਾ ਮਿਲੇਗਾ। ਘੱਟ ਰੋਸ਼ਨੀ 'ਚ ਵੀ ਸਾਫ਼ ਤਸਵੀਰਾਂ ਖਿੱਚਣ ਲਈ ਇਸ 'ਚ ਇਕ ਖਾਸ ਫੋਕਸਿੰਗ ਸੈਂਸਰ ਅਤੇ 4K ਵੀਡੀਓ ਰਿਕਾਰਡਿੰਗ ਦੀ ਸਹੂਲਤ ਵੀ ਹੈ।

ਕੀ ਹੋਵੇਗੀ ਕੀਮਤ ਅਤੇ ਕਦੋਂ ਸ਼ੁਰੂ ਹੋਵੇਗੀ ਸੇਲ?
ਰਿਪੋਰਟਾਂ ਮੁਤਾਬਕ OnePlus Nord 6 ਦੀ ਕੀਮਤ 35,000 ਰੁਪਏ ਤੋਂ 40,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਫੋਨ ਦੀ ਪਹਿਲੀ ਸੇਲ 9 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਐਮਾਜ਼ਾਨ ਇੰਡੀਆ (Amazon India), ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਹੋਰ ਰਿਟੇਲ ਸਟੋਰਾਂ 'ਤੇ ਸ਼ੁਰੂ ਹੋਵੇਗੀ। ਗਾਹਕ ਇਸ ਦਾ ਲਾਂਚ ਈਵੈਂਟ OnePlus ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਲਾਈਵ ਦੇਖ ਸਕਦੇ ਹਨ।


author

Sunaina

Content Editor

Related News