17ਵੀਂ ਵਰ੍ਹੇਗੰਢ ਮੌਕੇ Lava ਦਾ ਵੱਡਾ ਆਫਰ! ਇਸ ਸਮਾਰਟਫੋਨ ''ਤੇ ਮਿਲ ਰਿਹਾ ਬੰਪਰ ਡਿਸਕਾਊਂਟ
Saturday, Mar 28, 2026 - 04:45 PM (IST)
ਗੈਜੇਟ ਡੈਸਕ- ਭਾਰਤੀ ਸਮਾਰਟਫੋਨ ਕੰਪਨੀ ਲਾਵਾ (Lava) ਆਪਣੀ ਸਥਾਪਨਾ ਦੀ 17ਵੀਂ ਸਾਲਗਿਰ੍ਹਾ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਕੰਪਨੀ ਨੇ ਆਪਣੇ ਗਾਹਕਾਂ ਲਈ ਇੱਕ ਧਮਾਕੇਦਾਰ ਆਫਰ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ ਪ੍ਰੀਮੀਅਮ ਸਮਾਰਟਫੋਨ Lava Agni 4 5G 'ਤੇ 3,000 ਰੁਪਏ ਤੱਕ ਦੇ ਐਕਸਚੇਂਜ ਡਿਸਕਾਊਂਟ ਦਾ ਐਲਾਨ ਕੀਤਾ ਹੈ।
30 ਮਾਰਚ ਤੱਕ ਮਿਲੇਗਾ ਫਾਇਦਾ
ਇਹ ਆਕਰਸ਼ਕ ਆਫਰ 30 ਮਾਰਚ 2026 ਤੱਕ ਪ੍ਰਸਿੱਧ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ (Amazon) 'ਤੇ ਉਪਲਬਧ ਰਹੇਗਾ। ਇਸ ਕਦਮ ਨਾਲ ਕੰਪਨੀ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਅਤੇ ਉਪਭੋਗਤਾਵਾਂ ਨੂੰ ਕਿਫਾਇਤੀ ਕੀਮਤ 'ਤੇ ਪ੍ਰੀਮੀਅਮ ਫੀਚਰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Lava Agni 4 5G ਦੇ ਦਮਦਾਰ ਫੀਚਰਜ਼
ਇਸ ਵਿੱਚ 6.67 ਇੰਚ ਦੀ ਫਲੈਟ AMOLED ਸਕਰੀਨ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਫੋਨ ਵਿੱਚ MediaTek Dimensity 8350 ਚਿਪਸੈੱਟ ਦਿੱਤਾ ਗਿਆ ਹੈ, ਜਿਸ ਨਾਲ 8GB ਰੈਮ ਅਤੇ 256GB ਸਟੋਰੇਜ ਮਿਲਦੀ ਹੈ।
ਫੋਟੋਗ੍ਰਾਫੀ ਲਈ 50MP ਦਾ ਪ੍ਰਾਇਮਰੀ ਕੈਮਰਾ (OIS ਨਾਲ) ਅਤੇ ਸੈਲਫੀ ਲਈ 50MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 5,000mAh ਦੀ ਬੈਟਰੀ ਅਤੇ 66W ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਹ ਫੋਨ ਐਂਡਰਾਇਡ 15 (Android 15) 'ਤੇ ਚੱਲਦਾ ਹੈ ਅਤੇ ਕੰਪਨੀ ਨੇ 4 ਸਾਲਾਂ ਦੇ ਸੁਰੱਖਿਆ ਅਪਡੇਟਾਂ ਦਾ ਵਾਅਦਾ ਕੀਤਾ ਹੈ।
ਕੰਪਨੀ ਦੀ ਸ਼ਾਨਦਾਰ ਪ੍ਰਾਪਤੀ
ਲਾਵਾ ਨੇ ਸਾਲ 2025 ਦੌਰਾਨ ਆਪਣੀ ਵਿਕਰੀ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ ਹੈ। ਕੰਪਨੀ ਦੇ ਸਮਾਰਟਫੋਨ ਪੋਰਟਫੋਲੀਓ ਵਿੱਚ 63 ਫੀਸਦੀ ਦਾ ਸਾਲਾਨਾ ਵਾਧਾ ਦੇਖਿਆ ਗਿਆ, ਜਦਕਿ ਆਨਲਾਈਨ ਵਿਕਰੀ ਵਿੱਚ 74 ਫੀਸਦੀ ਦਾ ਉਛਾਲ ਆਇਆ ਹੈ। ਫੀਚਰ ਫੋਨ ਸੈਗਮੈਂਟ ਵਿੱਚ ਵੀ ਲਾਵਾ ਦੀ ਭਾਰਤ ਵਿੱਚ 25 ਫੀਸਦੀ ਹਿੱਸੇਦਾਰੀ ਹੈ।
ਕੰਪਨੀ ਹੁਣ ਸਿਰਫ਼ ਬਜਟ ਫੋਨਾਂ ਤੱਕ ਸੀਮਤ ਨਹੀਂ ਰਹੀ, ਸਗੋਂ 'Agni' ਅਤੇ 'Blaze' ਵਰਗੀਆਂ ਸੀਰੀਜ਼ ਰਾਹੀਂ ਪ੍ਰੀਮੀਅਮ ਸੈਗਮੈਂਟ ਵਿੱਚ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਲਾਵਾ ਨੇ 'Vayu AI' ਵਰਗੀ ਇਨ-ਹਾਊਸ ਤਕਨੀਕ ਵੀ ਪੇਸ਼ ਕੀਤੀ ਹੈ, ਜੋ ਕਿਫਾਇਤੀ ਫੋਨਾਂ ਵਿੱਚ ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਚਰ ਮੁਹੱਈਆ ਕਰਵਾਏਗੀ। ਕੰਪਨੀ ਦਾ ਨਵਾਂ ਵਿਜ਼ਨ ਇਨੋਵੇਸ਼ਨ ਅਤੇ ਬਿਹਤਰ ਗਾਹਕ ਸੇਵਾਵਾਂ 'ਤੇ ਕੇਂਦਰਿਤ ਹੈ।
