ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ

Wednesday, Apr 08, 2026 - 08:04 PM (IST)

ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ

ਗੈਜੇਟ ਡੈਸਕ- ਵੀਵੋ ਆਪਣਾ ਨਵਾਂ 5ਜੀ ਸਮਾਰਟਫੋਨ Vivo T5 Pro 5G ਅਗਲੇ ਮਹੀਨੇ ਭਾਰਤ ਵਿੱਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਰਾਹੀਂ ਇਸ ਅਪਕਮਿੰਗ 'ਟੀ' ਸੀਰੀਜ਼ ਦੇ ਸਮਾਰਟਫੋਨ ਦੀ ਲਾਂਚ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਫੋਨ 15 ਅਪ੍ਰੈਲ ਨੂੰ ਦੁਪਹਿਰ 12 ਵਜੇ ਭਾਰਤੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ। ਇਸ ਦੇ ਲਈ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਇੱਕ ਖਾਸ ਮਾਈਕ੍ਰੋਸਾਈਟ ਵੀ ਬਣਾਈ ਗਈ ਹੈ, ਜਿੱਥੋਂ ਇਸ ਦੇ ਖਾਸ ਫੀਚਰਸ ਦਾ ਪਤਾ ਲੱਗਾ ਹੈ।

ਕੰਪਨੀ ਦਾ ਦਾਅਵਾ ਹੈ ਕਿ Vivo T5 Pro 5G 9020mAh ਬੈਟਰੀ ਵਾਲਾ ਸਭ ਤੋਂ ਪਤਲਾ ਸਮਾਰਟਫੋਨ ਹੋਵੇਗਾ। ਇਹ ਫੋਨ ਉਨ੍ਹਾਂ ਯੂਜ਼ਰਸ ਲਈ ਬਿਹਤਰੀਨ ਹੋਵੇਗਾ ਜੋ ਲੰਬੀ ਬੈਟਰੀ ਲਾਈਫ ਦੇ ਨਾਲ-ਨਾਲ ਸਲੀਕ ਡਿਜ਼ਾਈਨ ਨੂੰ ਤਰਜੀਹ ਦਿੰਦੇ ਹਨ। ਸੂਤਰਾਂ ਅਨੁਸਾਰ, ਇਹ ਬੈਟਰੀ ਦੇ ਮਾਮਲੇ ਵਿੱਚ ਪਿਛਲੇ ਮਾਡਲਾਂ ਦੇ ਮੁਕਾਬਲੇ ਇੱਕ ਵੱਡਾ ਅਪਗ੍ਰੇਡ ਸਾਬਤ ਹੋਵੇਗਾ।

ਇਹ ਵੀ ਪੜ੍ਹੋ- iPhone ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 28,000 ਰੁਪਏ ਤਕ ਦੀ ਛੋਟ

ਗੇਮਿੰਗ ਦੇ ਸ਼ੌਕੀਨਾਂ ਲਈ 'ਟਰਬੋ' ਫੀਚਰਜ਼

ਵੀਵੋ ਦਾ ਇਹ ਨਵਾਂ ਹੈਂਡਸੈੱਟ ਗੇਮਿੰਗ ਦੇ ਸ਼ੌਕੀਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ 120fps ਗੇਮਿੰਗ ਸਪੋਰਟ ਅਤੇ 7000mm ਵੈਪਰ ਕੂਲਿੰਗ ਚੈਂਬਰ ਦਿੱਤਾ ਗਿਆ ਹੈ, ਤਾਂ ਜੋ ਲੰਬੇ ਸਮੇਂ ਤੱਕ ਗੇਮ ਖੇਡਣ ਦੇ ਬਾਵਜੂਦ ਫੋਨ ਗਰਮ ਨਾ ਹੋਵੇ। ਕੰਪਨੀ ਨੇ ਟੈਗਲਾਈਨ ਦਿੱਤੀ ਹੈ, "ਸਿਰਫ਼ ਖੇਡੋ ਹੀ ਨਾ, ਬਲਕਿ ਜੰਗ ਦੇ ਮੈਦਾਨ 'ਤੇ ਰਾਜ ਕਰੋ"।

ਇਹ ਵੀ ਪੜ੍ਹੋ- ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!

ਸੰਭਾਵਿਤ ਕੀਮਤ 

ਹਾਲਾਂਕਿ ਫੋਨ ਦੀ ਅਸਲ ਕੀਮਤ ਦਾ ਐਲਾਨ 15 ਅਪ੍ਰੈਲ ਨੂੰ ਲਾਂਚ ਈਵੈਂਟ ਦੌਰਾਨ ਹੀ ਕੀਤਾ ਜਾਵੇਗਾ ਪਰ ਹੁਣ ਤੱਕ ਸਾਹਮਣੇ ਆਏ ਲੀਕਸ ਅਨੁਸਾਰ ਇਸ ਦੀ ਕੀਮਤ 30,000 ਰੁਪਏ ਤੋਂ 35,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਲਾਂਚ ਤੋਂ ਬਾਅਦ ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਫਲਿੱਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ


author

Rakesh

Content Editor

Related News