7300mAh ਬੈਟਰੀ ਅਤੇ 50MP ਕੈਮਰੇ ਵਾਲੇ ਫੋਨ ''ਤੇ ਮਿਲ ਰਿਹੈ ਭਾਰੀ Discount! ਫੀਚਰਜ਼ ...

Saturday, Apr 04, 2026 - 11:29 AM (IST)

7300mAh ਬੈਟਰੀ ਅਤੇ 50MP ਕੈਮਰੇ ਵਾਲੇ ਫੋਨ ''ਤੇ ਮਿਲ ਰਿਹੈ ਭਾਰੀ Discount! ਫੀਚਰਜ਼ ...

ਗੈਜੇਟ ਡੈਸਕ -  OnePlus ਨੇ ਬੀਤੇ ਸਾਲ ਆਪਣਾ ਫਲੈਗਸ਼ਿਪ ਸਮਾਰਟਫੋਨ OnePlus 15 ਲਾਂਚ ਕੀਤਾ ਸੀ, ਜੋ ਹੁਣ ਗਾਹਕਾਂ ਲਈ ਕਾਫੀ ਸਸਤੀ ਕੀਮਤ 'ਤੇ ਉਪਲਬਧ ਹੈ। ਈ-ਕਾਮਰਸ ਸਾਈਟ ਇਸ ਸਮਾਰਟਫੋਨ 'ਤੇ ਭਾਰੀ ਬੈਂਕ ਡਿਸਕਾਊਂਟ ਅਤੇ ਐਕਸਚੇਂਜ ਆਫਰ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਇਸ ਨੂੰ ਖਰੀਦਣਾ ਹੁਣ ਹੋਰ ਵੀ ਫਾਇਦੇਮੰਦ ਹੋ ਗਿਆ ਹੈ।

ਕੀਮਤ ਅਤੇ ਮਿਲਣ ਵਾਲੇ ਆਫਰਸ

OnePlus 15 ਦੇ 12GB RAM ਅਤੇ 256GB ਸਟੋਰੇਜ ਵੇਰੀਐਂਟ ਨੂੰ ਐਮਾਜ਼ਾਨ 'ਤੇ 72,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਜੇਕਰ ਤੁਸੀਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ EMI ਟ੍ਰਾਂਜੈਕਸ਼ਨ ਕਰਦੇ ਹੋ, ਤਾਂ ਤੁਹਾਨੂੰ 3,000 ਰੁਪਏ ਦੀ ਸਿੱਧੀ ਛੋਟ ਮਿਲੇਗੀ, ਜਿਸ ਤੋਂ ਬਾਅਦ ਇਸ ਦੀ ਪ੍ਰਭਾਵੀ ਕੀਮਤ 69,999 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, ਪੁਰਾਣਾ ਫੋਨ ਬਦਲਣ 'ਤੇ 42,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਸਕਦਾ ਹੈ, ਹਾਲਾਂਕਿ ਇਹ ਤੁਹਾਡੇ ਪੁਰਾਣੇ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰੇਗਾ।

ਦਮਦਾਰ ਫੀਚਰਸ ਅਤੇ ਸਪੈਸੀਫਿਕੇਸ਼ਨਸ

ਡਿਸਪਲੇਅ
- ਇਸ ਫੋਨ 'ਚ 6.78 ਇੰਚ ਦੀ FHD+ LTPO AMOLED ਡਿਸਪਲੇਅ ਹੈ, ਜੋ 165Hz ਰਿਫ੍ਰੈਸ਼ ਰੇਟ ਅਤੇ 1800 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

ਪ੍ਰੋਸੈਸਰ
- ਫੋਨ 'ਚ ਤੇਜ਼ ਰਫਤਾਰ ਲਈ ਕੁਆਲਕਾਮ ਸਨੈਪਡ੍ਰੈਗਨ 8 ਐਲੀਟ ਜੇਨ 5 ਪ੍ਰੋਸੈਸਰ ਦਿੱਤਾ ਗਿਆ ਹੈ।

ਬੈਟਰੀ
- ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7300mAh ਦੀ ਵੱਡੀ ਬੈਟਰੀ ਹੈ, ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਸਾਫਟਵੇਅਰ
- ਇਹ ਫੋਨ ਐਂਡਰਾਇਡ 15 'ਤੇ ਅਧਾਰਿਤ Color OS 16 'ਤੇ ਚੱਲਦਾ ਹੈ।

ਕੈਮਰਾ ਸੈੱਟਅੱਪ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ ਦੇ ਪਿਛਲੇ ਹਿੱਸੇ 'ਚ ਤਿੰਨ ਕੈਮਰਿਆਂ ਦਾ ਸੈੱਟਅੱਪ ਦਿੱਤਾ ਗਿਆ ਹੈ, ਜਿਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 50 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਅਤੇ 50 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਇਹ ਫੋਨ 5G, ਵਾਈ-ਫਾਈ, NFC ਅਤੇ ਬਲੂਟੁੱਥ 5.4 ਵਰਗੇ ਆਧੁਨਿਕ ਕਨੈਕਟੀਵਿਟੀ ਵਿਕਲਪਾਂ ਨਾਲ ਲੈਸ ਹੈ। ਜੇਕਰ ਤੁਸੀਂ ਇਕ ਪ੍ਰੀਮੀਅਮ ਸਮਾਰਟਫੋਨ ਲੱਭ ਰਹੇ ਹੋ, ਤਾਂ OnePlus 15 ਇਕ ਬਿਹਤਰੀਨ ਵਿਕਲਪ ਸਾਬਤ ਹੋ ਸਕਦਾ ਹੈ।


author

Sunaina

Content Editor

Related News