ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!

Saturday, Apr 04, 2026 - 11:07 PM (IST)

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!

ਗੈਜੇਟ ਡੈਸਕ- ਸੈਮਸੰਗ ਦਾ ਪ੍ਰੀਮੀਅਮ ਫੋਲਡੇਬਲ ਸਮਾਰਟਫੋਨ Galaxy Z Flip7 ਹੁਣ ਖਰੀਦਦਾਰਾਂ ਲਈ ਪਹਿਲਾਂ ਨਾਲੋਂ ਕਾਫੀ ਸਸਤਾ ਹੋ ਗਿਆ ਹੈ। ਐਮਾਜ਼ਾਨ 'ਤੇ ਚੱਲ ਰਹੇ ਵਿਸ਼ੇਸ਼ ਬੈਂਕ ਆਫਰਸ ਰਾਹੀਂ ਇਸ ਫੋਨ ਦੀ ਕੀਮਤ ਪਹਿਲੀ ਵਾਰ 1 ਲੱਖ ਰੁਪਏ ਤੋਂ ਹੇਠਾਂ ਆ ਗਈ ਹੈ। ਆਪਣੇ ਸਟਾਈਲਿਸ਼ ਡਿਜ਼ਾਈਨ ਅਤੇ ਫੋਲਡੇਬਲ ਸਕ੍ਰੀਨ ਕਾਰਨ ਇਹ ਫੋਨ ਨੌਜਵਾਨਾਂ ਅਤੇ ਤਕਨੀਕੀ ਪ੍ਰੇਮੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Samsung Galaxy Z Flip7 5G ਨੂੰ ਭਾਰਤ ਵਿੱਚ 1,09,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਹੁਣ ਐਮਾਜ਼ਾਨ 'ਤੇ ਬੈਂਕ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਗਾਹਕਾਂ ਨੂੰ 10,000 ਰੁਪਏ ਦੀ ਸਿੱਧੀ ਛੋਟ ਮਿਲ ਰਹੀ ਹੈ, ਜਿਸ ਨਾਲ ਇਸ ਦੀ ਪ੍ਰਭਾਵੀ ਕੀਮਤ 99,999 ਰੁਪਏ ਰਹਿ ਜਾਂਦੀ ਹੈ। ਇਸ ਤੋਂ ਇਲਾਵਾ, ਪੁਰਾਣੇ ਫੋਨ ਦੀ ਕੰਡੀਸ਼ਨ ਦੇ ਆਧਾਰ 'ਤੇ 55,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਅਨੁਸਾਰ ਇਹ ਆਫਰ ਸੀਮਤ ਸਮੇਂ ਲਈ ਹੀ ਉਪਲਬਧ ਹੈ।

Galaxy Z Flip7 ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਫੋਲਡੇਬਲ ਡਿਜ਼ਾਈਨ ਹੈ। ਇਸ ਵਿੱਚ 4.1 ਇੰਚ ਦੀ ਵੱਡੀ ਕਵਰ ਡਿਸਪਲੇਅ ਦਿੱਤੀ ਗਈ ਹੈ, ਜੋ ਪਹਿਲਾਂ ਨਾਲੋਂ ਜ਼ਿਆਦਾ ਉਪਯੋਗੀ ਹੈ। ਫੋਨ ਨੂੰ ਖੋਲ੍ਹਣ 'ਤੇ ਇਹ ਮਹਿਜ਼ 6.5mm ਪਤਲਾ ਹੋ ਜਾਂਦਾ ਹੈ, ਜੋ ਇਸ ਨੂੰ ਬੇਹੱਦ ਸਲਿਮ ਅਤੇ ਪ੍ਰੀਮੀਅਮ ਲੁੱਕ ਦਿੰਦਾ ਹੈ। ਸੈਮਸੰਗ ਨੇ ਇਸ ਵਿੱਚ ਨਵਾਂ ਹਿੰਜ ਡਿਜ਼ਾਈਨ ਵਰਤਿਆ ਹੈ ਤਾਂ ਜੋ ਸਕ੍ਰੀਨ ਦੀ ਕ੍ਰੀਜ਼ (crease) ਘੱਟ ਦਿਖਾਈ ਦੇਵੇ। ਬਿਹਤਰ ਪ੍ਰਦਰਸ਼ਨ ਲਈ ਇਸ ਵਿੱਚ Exynos 2500 ਪ੍ਰੋਸੈਸਰ ਲਗਾਇਆ ਗਿਆ ਹੈ, ਜੋ ਸਮੂਦ ਗੇਮਿੰਗ ਅਤੇ ਮਲਟੀਟਾਸਕਿੰਗ ਦਾ ਅਨੁਭਵ ਦਿੰਦਾ ਹੈ।

ਹਾਲਾਂਕਿ ਇਹ ਡੀਲ ਕਾਫੀ ਆਕਰਸ਼ਕ ਹੈ ਪਰ ਮਾਹਿਰਾਂ ਅਨੁਸਾਰ ਖਰੀਦਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਸਿਰਫ਼ ਸਟਾਈਲ ਅਤੇ ਡਿਜ਼ਾਈਨ ਲਈ ਫੋਨ ਚਾਹੁੰਦੇ ਹੋ, ਤਾਂ ਇਹ ਸਭ ਤੋਂ ਵਧੀਆ ਵਿਕਲਪ ਹੈ। ਪਰ ਜੇਕਰ ਤੁਹਾਡੀ ਤਰਜੀਹ ਬਿਹਤਰੀਨ ਕੈਮਰਾ ਅਤੇ ਲੰਬਾ ਬੈਟਰੀ ਬੈਕਅੱਪ ਹੈ, ਤਾਂ ਇਸੇ ਕੀਮਤ 'ਤੇ ਸੈਮਸੰਗ ਗਲੈਕਸੀ S25 ਅਲਟਰਾ ਜਾਂ ਐਪਲ ਆਈਫੋਨ ਵਰਗੇ ਹੋਰ ਵਿਕਲਪ ਵਧੇਰੇ ਬਿਹਤਰ ਸਾਬਤ ਹੋ ਸਕਦੇ ਹਨ। Flip7 ਵਿੱਚ ਕੈਮਰਾ ਅਤੇ ਬੈਟਰੀ ਪਰਫਾਰਮੈਂਸ ਉਨੀ ਮਜ਼ਬੂਤ ਨਹੀਂ ਮੰਨੀ ਜਾਂਦੀ ਜਿੰਨੀ ਇਸ ਕੀਮਤ ਦੇ ਦੂਜੇ ਫਲੈਗਸ਼ਿਪ ਫੋਨਾਂ ਵਿੱਚ ਹੁੰਦੀ ਹੈ।


author

Rakesh

Content Editor

Related News