Oppo ਜਲਦ ਲਾਂਚ ਕਰੇਗਾ Find X9 ਸੀਰੀਜ਼ ਦੇ ਦੋ ਧਮਾਕੇਦਾਰ phone! ਜਾਣੋ ਕੀ ਹੋਵੇਗਾ ਖਾਸ

Saturday, Apr 04, 2026 - 01:15 PM (IST)

Oppo ਜਲਦ ਲਾਂਚ ਕਰੇਗਾ Find X9 ਸੀਰੀਜ਼ ਦੇ ਦੋ ਧਮਾਕੇਦਾਰ phone! ਜਾਣੋ ਕੀ ਹੋਵੇਗਾ ਖਾਸ

ਗੈਜੇਟ ਡੈਸਕ - ਸਮਾਰਟਫੋਨ ਨਿਰਮਾਤਾ ਕੰਪਨੀ Oppo ਇਸ ਮਹੀਨੇ ਦੇ ਅਖੀਰ 'ਚ ਚੀਨ 'ਚ ਆਪਣੀ ਨਵੀਂ ਫਲੈਗਸ਼ਿਪ ਸੀਰੀਜ਼ Find X9 Ultra ਅਤੇ Find X9s Pro ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਫੋਨ ਹਾਲੇ ਲਾਂਚ ਹੋਣੇ ਹਨ, ਪਰ ਇਨ੍ਹਾਂ ਦੇ ਫੀਚਰਸ ਅਤੇ ਡਿਜ਼ਾਈਨ ਬਾਰੇ ਕਈ ਅਹਿਮ ਜਾਣਕਾਰੀਆਂ ਲੀਕ ਹੋ ਗਈਆਂ ਹਨ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Find X9 Ultra ਨੂੰ 21 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਜਾਵੇਗਾ।

Oppo Find X9s Pro ਦੇ ਸੰਭਾਵਿਤ ਫੀਚਰਸ
ਲੀਕ ਹੋਈ ਰਿਪੋਰਟਾਂ ਮੁਤਾਬਕ, Find X9s Pro 'ਚ 6.32-ਇੰਚ ਦੀ 1.5K ਡਿਸਪਲੇਅ ਹੋਵੇਗੀ, ਜਿਸਦਾ ਰਿਫ੍ਰੈਸ਼ ਰੇਟ 144Hz ਹੋਵੇਗਾ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਕੈਮਰਾ ਸੈੱਟਅੱਪ ਹੈ। ਇਸ 'ਚ Hasselblad ਬ੍ਰਾਂਡ ਵਾਲਾ ਰੀਅਰ ਕੈਮਰਾ ਸਿਸਟਮ ਹੋਵੇਗਾ, ਜਿਸ 'ਚ 200-ਮੈਗਾਪਿਕਸਲ ਦੇ ਦੋ ਮੁੱਖ ਸੈਂਸਰ (ਮੇਨ ਅਤੇ ਪੈਰੀਸਕੋਪ ਟੈਲੀਫੋਟੋ) ਅਤੇ ਇੱਕ 50-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਸ਼ਾਮਲ ਹੋ ਸਕਦਾ ਹੈ।

ਫੋਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਇਸ 'ਚ MediaTek Dimensity 9500 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਫੋਨ 'ਚ 7,025mAh ਦੀ ਦਮਦਾਰ ਬੈਟਰੀ ਹੋਣ ਦੀ ਉਮੀਦ ਹੈ, ਜੋ 80W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਡਿਵਾਈਸ ਮੈਟਲ ਬਾਡੀ ਦੇ ਨਾਲ ਆਵੇਗੀ ਅਤੇ ਪਾਣੀ ਤੇ ਧੂੜ ਤੋਂ ਬਚਾਅ ਲਈ ਇਸਨੂੰ IP68 ਅਤੇ IP69 ਰੇਟਿੰਗ ਮਿਲੀ ਹੋਵੇਗੀ।

Find X9 Ultra 'ਚ ਕੀ ਹੋਵੇਗਾ ਖਾਸ?
ਸੀਰੀਜ਼ ਦੇ ਉੱਚ ਮਾਡਲ Find X9 Ultra 'ਚ 6.82-ਇੰਚ ਦੀ ਵੱਡੀ 2K ਡਿਸਪਲੇਅ  ਮਿਲ ਸਕਦੀ ਹੈ, ਜੋ 144Hz ਰਿਫ੍ਰੈਸ਼ ਰੇਟ ਅਤੇ LTPO ਸਪੋਰਟ ਨਾਲ ਆਵੇਗੀ। ਇਸ 'ਚ ਵੀ 7,000mAh ਤੋਂ ਵੱਧ ਦੀ ਬੈਟਰੀ ਹੋਣ ਦੀ ਸੰਭਾਵਨਾ ਹੈ। ਇਹ ਫੋਨ ਤਿੰਨ ਸ਼ਾਨਦਾਰ ਫਿਨਿਸ਼ - ਟੁੰਡਰਾ, ਵੇਲਵੇਟ ਸੈਂਡ ਕੈਨਿਯਨ, ਅਤੇ ਪੋਲਰ ਗਲੇਸ਼ੀਅਰ 'ਚ ਉਪਲਬਧ ਹੋ ਸਕਦਾ ਹੈ।

ਰੰਗ ਅਤੇ ਹੋਰ ਜਾਣਕਾਰੀ
Find X9s Pro ਲਈ ਕੁਦਰਤੀ ਚਿੱਟਾ (Natural White), ਨੇਟਿਵ ਟਾਈਟੇਨੀਅਮ, ਵਾਈਬ੍ਰੈਂਟ ਓਰੇਂਜ ਅਤੇ ਵਿੰਡ ਚੇਜ਼ਰ ਗ੍ਰੀਨ ਵਰਗੇ ਰੰਗਾਂ ਦੇ ਵਿਕਲਪ ਮਿਲ ਸਕਦੇ ਹਨ। ਫਿਲਹਾਲ ਸਿਰਫ ਅਲਟਰਾ ਵੇਰੀਐਂਟ ਦੇ ਹੀ ਵਿਸ਼ਵ ਪੱਧਰ 'ਤੇ ਲਾਂਚ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਦੋਵੇਂ ਮਾਡਲ ਚੀਨ 'ਚ ਪੇਸ਼ ਕੀਤੇ ਜਾਣਗੇ।


author

Sunaina

Content Editor

Related News