ਤਿਉਹਾਰ ਸੀਜ਼ਨ 'ਚ ਏਅਰ ਏਸ਼ੀਆ ਨੇ ਸ਼ੁਰੂ ਕੀਤੀ ਬੰਪਰ ਸੇਲ

09/13/2017 1:54:27 PM

ਨਵੀਂਦਿੱਲੀ— ਤਿਉਹਾਰਾਂ ਦੇ ਮੌਸਮ 'ਚ ਹਰ ਜਗ੍ਹਾਂ ਆਫਰਸ ਦੀ ਭਰਮਾਰ ਚੱਲ ਰਹੀ ਹੈ। ਹੁਣ ਇਸ ਰੇਸ 'ਚ ਏਅਰ ਏਸ਼ੀਆ ਏਅਰਲਾਇਨਸ ਵੀ ਉਤਰ ਆਇਆ ਹੈ। ਏਅਰ ਏਸ਼ੀਆ ਬਿਗ ਸੇਲ ਦੇ ਤਹਿਤ ਕੁਝ ਡਮੇਸਿਟਕ ਰੂਟਸ 'ਤੇ ਹੁਣ 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਟਿਕਟ ਦੇ ਰਿਹਾ ਹੈ। ਇਸ ਆਫਰ ਦਾ ਲਾਭ 1 ਮਾਰਚ, 2018 ਤੋਂ ਲੈ ਕੇ 21 ਨਵੰਬਰ 2018 ਤੱਕ ਯਾਤਰਾ ਕਰਨ ਵਾਲੇ ਯਾਤਰੀ ਉਠਾ ਸਕਦੇ ਹਨ।
ਆਫਰ ' ਪਹਿਲਾ ਆਓ, ਪਹਿਲਾ ਪਾਓ' ਦੇ ਆਧਾਰ 'ਤੇ ਉਪਲਬਧ ਹਨ। ਇਸ ਆਫਰ ਦੇ ਤਹਿਤ ਬਾਗਡੋਰਾ-ਕੋਲਕਾਤਾ ਰੂਟ ਦਾ ਕਿਰਾਇਆ 999 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ, ਉੱਥੇ ਭੁਵਨੇਸ਼ਰ-ਕੋਲਕਾਤਾ, ਕੋਚੀ-ਬੇਂਗਲੁਰੂ, ਹੈਦਰਾਬਾਦ-ਬੇਂਗਲੁਰੂ ਆਦਿ ਰੂਸਟਸ ਦਾ ਕਿਰਾਇਆ 1,099 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਏਅਰ ਏਸ਼ੀਆ ਦੇ ਇਸ ਆਫਰ ਦੇ ਤਹਿਤ ਰਾਂਚੀ-ਕੋਲਕਾਤਾ ਰੂਟ ਦਾ ਕਿਰਾਇਆ 1,399 ਰੁਪਏ , ਪੂੰਨੇ-ਬੇਂਗਲੁਰੂ ਰੂਟ ਦਾ ਕਿਰਾਇਆ 1,499 ਰੁਪਏ, ਦਿੱਲੀ-ਸ਼੍ਰੀ ਨਗਰ ਰੂਟ ਦਾ ਕਿਰਾਇਆ 1,999 ਰੁਪਏ ਜਦਕਿ ਚੰਡੀਗੜ-ਬੇਂਗਲੁਰੂ ਰੂਟ ਦਾ ਕਿਰਾਇਆ 3,199 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ।
ਡਮੇਸਿਟਕ ਦੇ ਇਲਾਵਾ ਏਅਰ ਏਸ਼ੀਆ ਕੁਝ ਇੰਟਰਨੈਸ਼ਨਲ ਰੂਟਸ 'ਤੇ ਵੀ ਬਹੁਤ ਵੱਡੇ ਡਿਸਕਾਉਂਟਸ ਦੇ ਰਿਹਾ ਹੈ। ਮੁੰਬਈ ਤੋਂ ਜਕਾਰਤਾ ਦੀ ਫਲਾਇਟ ਦਾ ਕਿਰਾਇਆ 7,019 ਰੁਪਏ ਤੋਂ ਸ਼ੁਰੂ ਹੈ, ਜਦਕਿ ਮੁੰਬਈ ਤੋਂ ਹੀ ਮੇਲਬਰਨ ਦਾ ਕਿਰਾਇਆ 10,376 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਬਿਗ ਸੇਲ ਦੇ ਤਹਿਤ ਕੰਪਨੀ ਦੀ ਵੈੱਬਸਾਈਟ 'ਤੇ ਕੋਚੀ ਤੋਂ ਕੁਆਲਾਲੰਪੁਰ ਦਾ ਕਿਰਾਇਆ 2,999 ਰੁਪਏ ਅਤੇ ਵਾਈਜੈਗ ਤੋਂ ਕੁਆਲਾਲੰਪੁਰ ਦਾ ਕਿਰਾਇਆ 1,999 ਰੁਪਏ ਹਨ। ਦੱਸ ਦਈਏ ਕਿ ਕਸਟਮਰ ' ਬਿਸ ਸੇਲ' ਦੇ ਤਹਿਤ ਸਾਰੇ ਆਫਰ ਦਾ ਲਾਭ ' ਵਨ ਵੇ' ਕਿਰਾਏ 'ਤੇ ਹੀ ਉਠਾ ਸਕੋਗੇ।


Related News